ਨਵਾਂਸ਼ਹਿਰ 'ਚ ਕੋਰੋਨਾ ਦੇ ਨਵੇਂ 14 ਪਾਜ਼ੀਟਿਵ ਕੇਸ, ਕੋਈ ਮੌਤ ਨਹੀਂ
ਰਾਜਿੰਦਰ ਕੁਮਾਰ
ਨਵਾਂਸ਼ਹਿਰ 16 ਜੂਨ 2021 - ਜ਼ਿਲ੍ਹੇ ਵਿਚ ਬੁੱਧਵਾਰ ਨੂੰ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 11319 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 10840 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹੇ 'ਚ ਕੋਰੋਨਾ ਤੋਂ ਹੁਣ ਤੱਕ 349 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 237443 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ 924 ਦੀ ਰਿਪੋਟ ਬਾਕੀ ਹੈ ਬੁੱਧਵਾਰ ਨੂੰ ਬਲਾਕ ਬਲਾਚੌਰ ਤੋਂ 3 ਮੁਜ਼ੱਫਰਪੁਰ ਤੋਂ 01 ਸੁਜੋੋ ਤੋਂ 02 ਸੜੋਆ ਤੋਂ 04 ਰਾਹੌਂ ਤੋਂ 01 ਮੁਕੰਦਪੁਰ ਤੋਂ 01 ਨਵਾਂ ਸ਼ਹਿਰ ਤੋਂ 2 ਅਤੇ ਬੰਗਾ ਤੋਂ 0 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।