ਰਜਨੀਸ਼ ਸਰੀਨ
- 24 ਘੰਟੇ ਮੈਡੀਕਲ ਟੀਮਾਂ ਰਹਿਣਗੀਆਂ ਪੁਲਿਸ ਨਾਕਿਆਂ ’ਤੇ ਤਾਇਨਾਤ
- ਇਨ੍ਹਾਂ ਐਂਟਰੀਆਂ ਤੋਂ ਬਿਨਾਂ ਬਾਕੀ ਸਾਰੀਆਂ ਐਂਟਰੀਆਂ ਹੋਣਗੀਆਂ ਸੀਲ
ਨਵਾਂਸ਼ਹਿਰ, 2 ਮਈ 2020 - ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਪੰਜਾਬ ਸਰਕਾਰ ਦੀਆਂ ਕੋਰੋਨਾ ਵਾਇਰਸ ਰੋਕਥਾਮ ਦੇ ਮੱਦੇਨਜ਼ਰ ਰਾਜ ਦੀਆਂ ਮੁੱਖ ਸੜ੍ਹਕਾਂ ਜਿਵੇਂ ਕਿ ਰਾਸ਼ਟਰੀ ਮਾਰਗ/ਰਾਜ ਮਾਰਗ/ਜ਼ਿਲ੍ਹੇ ਦੀਆਂ ਮੁੱਖ ਸੜ੍ਹਕਾਂ ਰਾਹੀਂ ਹੀ ਜ਼ਿਲ੍ਹਿਆਂ ’ਚ ਐਂਟਰੀ ਹੋਣ ਦੇਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਦਾਖਲ ਹੋਣ ਲਈ 14 ਐਂਟਰੀ ਨਾਕੇ ਨਿਰਧਾਰਿਤ ਕੀਤੇ ਹਨ। ਇਨ੍ਹਾਂ ਨਾਕਿਆਂ ਤੋਂ ਬਿਨਾਂ ਜ਼ਿਲ੍ਹੇ ਨੂੰ ਲਗਦੇ ਹੋਰ ਸਾਰੇ ਰਸਤੇ ਸੀਲ ਕਰ ਦਿੱਤੇ ਜਾਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਨ੍ਹਾਂ ਐਂਟਰੀ ਨਾਕਿਆਂ ’ਤੇ ਪੁਲਿਸ ਦੇ ਨਾਲ 24 ਘੰਟੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਜ਼ਿਲ੍ਹੇ ’ਚ ਦਾਖ਼ ੋਣ ਵਾਲੇ ਵਿਅਕਤੀ ਦੀ ਉੱਥੇ ਰੱਖੇ ਰਹਿਸਟਰਾਂ ’ਚ ਐਂਟਰੀ ਕਰਵਾਉਣ ਅਤੇ ਸਿਹਤ ਜਾਂਚ ਬਾਅਦ ਹੀ ਅੱਗੇ ਜਾਣ ਦੇਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਕਿਆਂ ’ਚ ਨਵਾਂਸ਼ਹਿਰ ਸਬ ਡਵੀਜ਼ਨ ’ਚ ਫ਼ਿਲੌਰ ਨਵਾਂਸ਼ਹਿਰ ਰੋਡ ’ਤੇ ਚੱਕਦਾਨਾ, ਮੱਤੇਵਾਵਾਂ ਪੁੱਲ, ਮਾਛੀਵਾੜਾ-ਰਾਹੋਂ ਪੁੱਲ ’ਤੇ ਕਨੌਣ, ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ’ਤੇ ਅਲਾਚੌਰ, ਬੰਗਾ ਸਬ ਡਵੀਜ਼ਨ ’ਚ ਬੇਈਂ ਪੁੱਲ ’ਤੇ ਕਟਾਰੀਆਂ, ਫ਼ਗਵਾੜਾਂ-ਬੰਗਾ ਰੋਡ ’ਤੇ ਮੇਹਲੀ, ਗੜ੍ਹਸ਼ੰਕਰ-ਬੰਗਾ ਰੋਡ ’ਤੇ ਕੋਟ ਪੱਤੀ, ਬੱਸ ਅੱਡਾ ਚਾਹਲ ਕਲਾਂ, ਬਲਾਚੌਰ ਸਬ ਡਵੀਜ਼ਨ ’ਚ ਬਲਾਚੌਰ-ਰੋਪੜ ਰੋਡ ’ਤੇ ਆਸਰੋਂ, ਗੜ੍ਹਸ਼ੰਕਰ-ਬਲਾਚੌਰ ਰੋਡ ’ਤੇ ਬਕਾਪੁਰ, ਸ੍ਰੀ ਆਨੰਦਪੁਰ ਸਾਹਿਬ-ਪੋਜੇਵਾਲ ਰੋਡ ’ਤੇ ਸਿੰਘਪੁਰ, ਨਵਾਂਗਰਾਂ, ਨੈਣਵਾਂ ਰੋਡ ’ਤੇ ਟਰੋਵਾਲ ਅਤੇ ਭੱਦੀ ਅੱਡੇ ’ਤੇ ਭੱਦੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਕਿਆਂ ਤੋਂ ਇਲਾਵਾ ਜ਼ਿਲ੍ਹੇ ਨੂੰ ਲੱਗਦੇ ਹੋਰ ਸਾਰੇ ਰਸਤੇ ਤੇ ਲਿੰਕ ਸੜ੍ਹਕਾਂ ਸੀਲ ਕਰ ਦਿੱਤੀਆਂ