ਰਜਨੀਸ਼ ਸਰੀਨ
- ਜ਼ਿਲ੍ਹੇ ’ਚ ਵੀਰਵਾਰ ਸ਼ਾਮ ਤੱਕ 143773 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ
- 212.50 ਕਰੋੜ ਦੀ ਅਦਾਇਗੀ ਹੋਈ
- ਆੜ੍ਹਤੀਆਂ ਨੂੰ ਬਾਰਦਾਨੇ ਦੀ ਸਪਲਾਈ ਨੂੰ ਲੈ ਕੇ ਨਿਸ਼ਚਿੰਤ ਰਹਿਣ ਦਾ ਭਰੋਸਾ
ਨਵਾਂਸ਼ਹਿਰ, 30 ਅਪਰੈਲ 2020 - ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ ਅਨੁਸਾਰ ਜ਼ਿਲ੍ਹੇ ’ਚ ਬਾਰਦਾਨੇ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਹੁਣ ਤੱਕ 300 ਗੱਠ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇੱਕ ਵਾਰ ਵਰਤੇ ਜਾ ਚੁੱਕੇ ਬਾਰਦਾਨੇ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਵੀ ਅੱਜ ਸ਼ਾਮ ਤੱਕ ਪੁੱਜ ਜਾਣਗੇ, ਜਿਸ ਨਾਲ ਇਹ ਬਾਰਦਾਨਾ ਵਰਤਣ ਦਾ ਰਾਹ ਵੀ ਪੱਧਰਾ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਨਗ੍ਰੇਨ, ਵੇਅਰ ਹਾਊਸ ਅਤੇ ਭਾਰਤੀ ਖੁਰਾਕ ਨਿਗਮ ਕੋਲ ਬਾਰਦਾਨੇ ਦੀ ਕੋਈ ਕਮੀ ਨਹੀਂ ਅਤੇ ਮਾਰਕਫ਼ੈਡ ਤੇ ਪਨਸਪ ਨੂੰ ਬਾਰਦਾਨੇ ਦੀ ਆਈ ਮੁਸ਼ਕਿਲ ਦੇ ਹੱਲ ਲਈ ਇਹ 300 ਗੱਠਾਂ ਸਪਲਾਈ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਹੋ ਸਪਲਾਈ ਵੀ ਆ ਰਹੀ ਹੈ। ਡੀ ਐਫ ਐਸ ਸੀ ਨੇ ਜ਼ਿਲ੍ਹੇ ਦੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਬਾਰਦਾਨੇ ਦੀ ਸਪਲਾਈ ਨੂੰ ਲੈ ਕੇ ਨਿਸ਼ਚਿੰਤ ਰਹਿਣ।
ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ’ਚ ਆਈ 151850 ਮੀਟਿ੍ਰਕ ਟਨ ਕਣਕ ’ਚੋਂ 143773 ਮੀਟਿ੍ਰਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਅੱਜ 155445 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ 15131 ਮੀਟਿ੍ਰਕ ਟਨ ਖਰੀਦੀ ਗਈ। ਇਸੇ ਤਰ੍ਹਾਂ ਸ਼ਾਮ ਤੱਕ ਮੰਡੀਆਂ ’ਚੋਂ 68730 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਕਰ ਲਈ ਗਈ ਹੈ ਜਦਕਿ 212.50 ਕਰੋੜ ਦੀ ਅਦਾਇਗੀ ਹੋ ਚੁੱਕੀ ਹੈ।