← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 24 ਮਈ 2020: ਮਾਨਸਾ ਪੁਲਿਸ ਨੇ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਅੱਜ ਵੀ 14 ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ ਜਦੋਂਕਿ 18 ਮੁਕੱਦਮੇ ਦਰਜ ਕੀਤੇ ਹਨ।ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਲਈ ਨਸ਼ਿਅ ਪ੍ਰਤੀ ਜੀਰੋ ਟੌਲਰੈਂਸ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਸਾ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਉਨਾਂ ਦੱਸਿਆ ਕਿ ਥਾਣਾ ਜੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਸੁਰਜੀਤ ਸਿੰਘ ਉਰਫ ਪੱਪੀ ਪੁੱਤਰ ਨੇਕ ਸਿੰਘ ਵਾਸੀ ਬੁਰਜ ਝੱਬਰ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮਾਰੇ ਛਾਪੇ ਦੌਰਾਨ ਮੁਲਜਮ ਨੂੰ ਗਿ੍ਰਫਤਾਰ ਅਤੇ 400 ਲੀਟਰ ਲਾਹਣ ਬਰਾਮਦ ਕੀਤਾ ਹੈ। ਇਸੇ ਤਰਾਂ ਹੀ ਥਾਣਾ ਬਰੇਟਾ ਦੀ ਪੁਲਿਸ ਨੇ ਮੁੁਖਬਰੀ ਦੇ ਅਧਾਰ ਤੇ ਰਾਜੂ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਰਾਜ ਸਿੰਘ ਪੁੱਤਰ ਪਾਲ ਸਿੰਘ ਵਾਸੀਆਨ ਕੁਲਰੀਆ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਅਤੇ ਛਾਪੇਮਾਰੀ ਰਾਹੀਂ ਦੋਵਾਂ ਨੂੰ ਗਿ੍ਰਫਤਾਰ ਕਰਕੇ 1 ਚਾਲੂ ਭੱਠੀ, 65 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਸਰਦੂਲਗੜ ਪੁਲਿਸ ਪਾਰਟੀ ਨੇ ਕੁਲਵੰਤ ਸਿੰਘ ਪੁੱਤਰ ਸਮੀਰ ਸਿੰਘ ਵਾਸੀ ਲੋਹਗੜ ਤੇ ਛਾਪਾ ਮਾਰਿਆ ਅਤੇ 200 ਲਿਟਰ ਲਾਹਣ ਫੜੀ ਹੈ ਜਦੋਂਕਿ ਕੁਲਵੰਤ ਸਿੰਘ ਦੀ ਗਿ੍ਰਫਤਾਰੀ ਬਾਕੀ ਹੈ। ਥਾਣਾ ਸਰਦੂਲਗੜ ਦੀ ਪੁਲਿਸ ਨੇ ਫੌਜਾ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਲੋਹਗੜ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ 150 ਲੀਟਰ ਲਾਹਣ ਬਰਾਮਦ ਕੀਤਾ ਹੈ ਪਰ ਗਿ੍ਰਫਤਾਰੀ ਬਾਕੀ ਹੈ। ਥਾਣਾ ਸਰਦੂਲਗੜ ਦੀ ਹੀ ਪੁਲਿਸ ਨੇ ਗੋਰਾ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਚੋਟੀਆਂ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਛਾਪੇਮਾਰੀ ਕਰਕੇ 10 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ ਜਦੋਂਕਿ ਮੁਲਜਮ ਨੂੰ ਗਿ੍ਰਫਤਾਰ ਕੀਤਾ ਜਾਣ ਵਾਲਾ ਹੈ। ਥਾਣਾ ਬੋਹਾ ਦੀ ਹੀ ਪੁਲਿਸ ਨੇ ਸਰਬਜੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸੰਦਲੀ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜਮ ਨੂੰ ਗਿ੍ਰਫਤਾਰ ਕਰਕੇ 50 ਲੀਟਰ ਲਾਹਣ ਬਰਾਮਦ ਕੀਤਾ ਹੈ। ਇਸੇ ਥਾਣੇ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਵਿਰਸਾ ਸਿੰਘ ਪੁੱਤਰ ਲਹਿਣਾ ਸਿੰਘ ਵਾਸੀ ਟਾਹਲੀਆਂ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਛਾਪਾ ਮਾਰ ਕੇ 200 ਲੀਟਰ ਲਾਹਣ ਬਰਾਮਦ ਕੀਤਾ ਹੈ ਪਰ ਗਿ੍ਰਫਤਾਰੀ ਬਾਕੀ ਹੈ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਸਤਨਾਮ ਸਿੰਘ ਉਰਫ ਸੱਤੂ ਪੁੱਤਰ ਬੀਰਾ ਸਿੰਘ ਵਾਸੀ ਬੁਢਲਾਡਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜਮ ਨੂੰ ਗਿ੍ਰਫਤਾਰ ਕਰਕੇ 40 ਲੀਟਰ ਲਾਹਣ ਬਰਾਮਦ ਕੀਤਾ ਹੈ। ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਆਤਮਾ ਸਿੰਘ ਪੁੱਤਰ ਸਗਨ ਸਿੰਘ ਵਾਸੀ ਲਖਮੀਰਵਾਲਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋ ਰੇਡ ਕਰਕੇ 20 ਲੀਟਰ ਲਾਹਣ ਬਰਾਮਦ ਕੀਤਾ ਹੈ ਪਰ ਗਿ੍ਰਫਤਾਰੀ ਬਾਕੀ ਹੈ। ਥਾਣਾ ਸਿਟੀ2 ਮਾਨਸਾ ਦੀ ਪੁਲਿਸ ਨੇ ਜਸਪਾਲ ਸਿੰਗਲਾ ਪੁੱਤਰ ਹੰਸ ਰਾਜ ਵਾਸੀ ਮਾਨਸਾ ਨੂੰ ਗਿ੍ਰਫਤਾਰ ਕਰਕੇ 12 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ ਅਤੇ ਉਸ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਿਟੀ ਵਨ ਮਾਨਸਾ ਪੁਲਿਸ ਨੇ ਗੁਰਦੀਪ ਕੌਰ ਪਤਨੀ ਹਰਬੰਸ ਸਿੰਘ ਵਾਸੀ ਜੁਵਾਹਰਕੇ ਨੂੰ ਗਿ੍ਰਫਤਾਰ ਕਰਕੇ 9 ਬੋਤਲਾਂ ਸ਼ਰਾਬ ਫੜੀਆਂ ਅਤੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਦਰ ਮਾਨਸਾ ਪੁਲਿਸ ਨੇ ਆਬਕਾਰੀ ਐਕਟ ਤਹਿਤ ਵੱਖ ਵੱਖ ਮੁਲਜਮਾਂ ਖਿਲਾਫ ਪੰੰਜ ਮੁਕੱਦਮੇ ਦਰਜ ਕੀਤੇ ਹਨ। ਇੰਨਾਂ ਮਾਮਲਿਆਂ ’ਚ ਬਲਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮਾਨਸਾ ਨੂੰ ਗਿ੍ਰਫਤਾਰ ਕਰਕੇ 9 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ ਜਦੋਂਕਿ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਹਰਨੇਕ ਸਿੰਘ ਵਾਸੀ ਪੇਰੋ ਨੂੰ 9 ਬੋਤਲਾਂ ਅਤੇ ਸੁਖਦੀਪ ਸਿੰਘ ਉਰਫ ਜੁਗਨੂੰ ਪੁੱਤਰ ਜਗਰੂਪ ਸਿੰਘ ਵਾਸੀ ਚਕੇਰੀਆਂ ਨੂੰ 7 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲਿਸ ਨੇ ਛਾਪਾ ਮਾਰ ਕੇ ਸੈਂਟੀ ਸਿੰਘ ਉਰਫ ਮੱਘਰ ਪੁੱਤਰ ਨਾਜਰ ਸਿੰਘ ਵਾਸੀ ਡੇਲੂਆਣਾ ਕੋਲੋਂ 50 ਲੀਟਰ ਲਾਹਣ ਬਰਾਮਦ ਕੀਤਾ ਹੈ।
Total Responses : 267