ਫਿਰੋਜ਼ਪੁਰ 18 ਮਈ 2020 : ਫਿਰੋਜ਼ਪੁਰ ਤੋਂ ਬਦਲ ਕੇ ਗਏ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੇ ਅੱਜ ਸਬ ਤਹਿਸੀਲ ਮਮਦੋਟ ਵਿਖੇ ਬਤੌਰ ਨਾਇਬ ਤਹਿਸੀਲਦਾਰ ਚਾਰਜ ਸੰਭਾਲ ਲਿਆ।
ਸਬ ਤਹਿਸੀਲ ਮਮਦੋਟ ਦਾ ਚਾਰਜ ਸੰਭਾਲਦਿਆਂ ਹੀ ਸਾਰੇ ਪਟਵਾਰੀਆਂ, ਕਾਨੂੰਗੋ ਸ. ਸੰਤੋਖ ਸਿੰਘ ਤੱਖੀ ,ਤਹਿਸੀਲ ਸਟਾਫ ਅਤੇ ਫਰਦ ਕੇਂਦਰ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ, ਅਤੇ ਸਭ ਤੋਂ ਸਾਥ ਦੀ ਮੰਗ ਕੀਤੀ ਤਾਂ ਜੋ ਇਲਾਕੇ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਇਸ ਮੌਕੇ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੇ ਵਸੀਕਾ ਨਵੀਸਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਹਿਸੀਲ ਵਿੱਚ ਲੋਕਾਂ ਦੇ ਕੰਮਾਂ ਕਾਰਾਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਕੱਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਯਾਦ ਰਹੇ ਕਿ ਨਾਇਬ ਤਹਿਸੀਲਦਾਰ ਚੰਨੀ ਨੇ ਕੋਰੋਨਾ ਸੰਕਟ ਵਿਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਵੱਧ ਚੜ੍ਹ ਕੇ ਕੰਮ ਕੀਤਾ ਹੈ ਅਤੇ ਦਿਨ ਰਾਤ ਡਿਊਟੀ ਨਿਭਾਈ ਹੈ। ਮਮਦੋਟ ਵਿਖੇ ਨਾਇਬ ਤਹਿਸੀਲਦਾਰ ਵਜੋਂ ਜੁਆਇਨ ਕਰਨ ਸਮੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀ ਮਤੀ ਗੁਰਵਿੰਦਰ ਕੌਰ, ਬੇਟਾ ਸੁਖਮਨਵੀਰ,ਬੇਟੀ ਸਹਿਜ, ਸੰਤੋਖ ਸਿੰਘ ਕਾਨੂੰਗੋ, ਪਟਵਾਰੀ ਜਸਪਾਲ ਸਿੰਘ, ਰਜਿਸਟਰੀ ਕਲਰਕ ਦੀਪਕ ਕੁਮਾਰ ਅਤੇ ਮਨਜੀਤ ਸਿੰਘ ਰੀਡਰ ਆਦਿ ਹਾਜ਼ਰ ਸਨ ।