← ਪਿਛੇ ਪਰਤੋ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 08 ਜੂਨ 2020 : ਅੱਜ ਜਿਵੇਂ ਹੀ ਦੇਸ਼ ਦੇ ਵਿਚ ਕਰੋਨਾ ਜ਼ੀਰੋ ਦਾ ਐਲਾਨ ਹੋਇਆ ਉਸੇ ਵੇਲੇ ਬਿਜਨਸ ਕਰਦੇ ਅਦਾਰਿਆਂ ਦੇ ਮਾਲਕਾਂ ਅਤੇ ਉਨ੍ਹਾਂ ਦੇ ਕਾਮਿਆਂ ਦੇ ਚਿਹਰੇ ਖਿਲ ਗਏ। ਅੱਜ 9 ਜੂਨ ਤੋਂ ਦੇਸ਼ ਨਵੀਂ ਅੰਗੜਾਈ ਨਾਲ ਉਠਿਆ ਹੈ ਅਤੇ ਠੰਡੇ-ਠੰਡੇ ਮੌਸਮ ਦੇ ਵਿਚ ਆਰਥਿਕਤਾ ਦਾ ਚੁੱਲ੍ਹਾ ਗਰਮ ਕਰਕੇ ਦੁਬਾਰਾ ਦੇਸ਼ ਨੂੰ ਵਿਕਾਸ ਦੀ ਪਰਪੱਕਤਾ ਵਿਚ ਢਾਲ ਦੇਵੇਗਾ। ਸਟਾਕ ਮਾਰਕੀਟ ਦੇ ਵਿਚ ਉਭਾਰ ਆ ਚੁੱਕਾ ਹੈ। ਲੈਵਲ ਦੋ ਦੇ ਵਿਚ ਡਾਲਰ ਦੀ ਕੀਮਤ ਨੇ ਕਾਫੀ ਉਚਾ ਜਾਣਾ ਸ਼ੁਰੂ ਕੀਤਾ ਅਤੇ 8 ਜੂਨ ਨੂੰ ਪ੍ਰਤੀ ਡਾਲਰ ਭਾਰਤੀ ਰੁਪਿਆ ਵਿਚ ਕੀਮਤ 49 ਰੁਪਏ 31 ਪੈਸੇ ਤੱਕ ਵੇਖੀ ਗਈ। ਸੋ ਅਜਿਹੇ ਝਲਕਾਰੇ ਆਉਣ ਵਾਲੇ ਚੰਗੇ ਸਮੇਂ ਦੇ ਸ਼ੁੱਭ ਸੰਕੇਤ ਹਨ। ਸੋ ਡਾਲਰਾਂ ਦਾ ਮੁੱਲ ਪੈਣ ਲੱਗ ਪਿਆ ਹੈ...ਪੈਸੇ ਭੇਜਣ ਦਾ ਵਧੀਆ ਮੌਕਾ ਹੈ ਜੇਕਰ ਕਰੋਨਾ ਦੇ ਡੰਗ ਤੋਂ ਬਚੇ ਰਹਿ ਗਏ ਹਨ।
Total Responses : 267