ਅਸ਼ੋਕ ਵਰਮਾ
ਬਠਿੰਡਾ, 24 ਅਪਰੈਲ 2020 - ਸਮਾਜ ਸੇਵਾ ਦੇ ਪ੍ਰਤੀ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵਲੋਂ ਇਸ ਕਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਤੋਂ ਬਚਣ ਲਈ 6000 ਮਾਸਕ ਤਿਆਰ ਕਰਕੇ ਵੱਖ ਵੱਖ ਵਿਭਾਗਾਂ ਰਾਹੀਂ ਲੋੜਵੰਦ ਵਿਅਕਤੀਆਂ ਨੂੰ ਦੇਣ ਲਈ ਦਿੱਤੇ ਗਏ। ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਸ਼ੀ ਐਸ.ਪੀ. ਦੁੱਗਲ ਦੀ ਅਗਵਾਈ ਵਿਚ ਅੱਜ ਬਾਬਾ ਗੁਰਬਚਨ ਸਿੰਘ ਜੀ ਦੇ ਮਾਨਵ ਏਕਤਾ ਦਿਵਸ ਮੌਕੇ ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ ਸਕੱਤਰ ਜ਼ਿਲਾ ਰੈਡ ਕਰਾਸ ਸੁਸਾਇਟੀ ਬਠਿੰਡਾ ਨੂੰ 1350 ਮਾਸਕ, ਸਹਾਇਕ ਸਿਵਲ ਸਰਜਨ ਡਾਂ ਅਨੁਪਮ ਸ਼ਰਮਾ ਨੂੰ 600, ਜ਼ਿਲਾ ਮੰਡੀ ਬੋਰਡ ਨੂੰ 600, ਪੁਲਿਸ ਪ੍ਰਸ਼ਾਸਨ ਦੇ ਐਸ.ਪੀ.(ਹੈਡਕੁਆਟਰ) ਸੁਰਿੰਦਰ ਪਾਲ ਸਿੰਘ ਨੂੰ 900, ਸਹਾਰਾ ਵੇਲਫੇਅਰ ਨੂੰ 450 ਅਤੇ ਸਾਰੇ ਐਨ.ਜੀ.ਓਜ਼ ਦੇ ਬੈਂਗੋ ਸੰਸਥਾ ਦੇ ਕੋਆਰਡੀਨੇਟਰ ਰਮਨੀਕ ਵਾਲੀਆ ਨੂੰ 600 ਮਾਸਕ ਕਰੋਨਾ ਵਾਇਰਸ ਤਂੋ ਬਚਣ ਲਈ ਜਰੂਰਤਮੰਦ ਵਿਅਕਤੀਆਂ ਨੂੰ ਵੰਡਣ ਲਈ ਦਿੱਤੇ ਗਏ ।
ਇਸ ਤੋਂ ਇਲਾਵਾ 1500 ਮਾਸਕ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵਲੋਂ ਬਠਿੰਡਾ ਸ਼ਹਿਰ, ਪਰਸ ਰਾਮ ਨਗਰ, ਪਰਤਾਪ ਨਗਰ, ਹਰਦੇਵ ਨਗਰ, ਧੋਬੀਆਣਾ ਬਸਤੀ, ਹੰਸ ਨਗਰ, ਅਮਰਪੁਰਾ ਬਸਤੀ, ਗੋਪਾਲ ਨਗਰ, ਪੁਰਾਣਾ ਥਾਣਾ, ਚੰਦਸਰ ਬਸਤੀ, ਖੇਤਾ ਸਿੰਘ ਬਸਤੀ, ਗੁਰੂਕੁਲ ਰੋਡ, ਪ੍ਰੀਤ ਨਗਰ ਵਿਖੇ ਲੋੜਵੰਦ ਵਿਆਕਤੀਆਂ ਨੂੰ ਵੰਡੇ ਗਏ।
ਦੁੱਗਲ ਨੇ ਦੱਸਿਆ ਕਿ ਪਿਛਲੀ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵਲੋਂ ਬਠਿੰਡਾ ਸ਼ਹਿਰ ਦੇ ਵੱਖ ਵੱਖ ਇਲਾਕਿਆ ’ਚ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਰਾਸ਼ਨ ਦੀਆਂ ਕਿਟਾਂ ਵੀ ਪਹੰੁਚਾਈਆਂ ਜਾ ਰਹੀਆਂ ਹਨ।ਸ਼੍ਰੀ ਦੁੱਗਲ ਨੇ ਦੱਸਿਆ ਕਿ ’ਨਰ ਸੇਵਾ-ਨਰਾਇਣ ਪੂਜਾ’’, ਸੰਸਾਰ ਅੰਦਰ ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਪੂਜਾ ਕਰਨਾ ਹੈ ਕਿਉਕਿ ਹਰੇਕ ਇਨਸਾਨ ਅੰਦਰ ਇਸ ਪ੍ਰਮਾਤਮਾ ਦੀ ਅੰਸ਼ ਹੈ ਜਿਸ ਰਾਹੀਂ ਆਤਮਾ ਦਾ ਮੇਲ ਪ੍ਰਮਾਤਮਾ ਨਾਲ ਹੁੰਦਾ ਹੈ। ਉਨਾਂ ਦੱਸਿਆ ਕਿ ਸੰਤ ਨਿਰੰਕਾਰੀ ਮੰਡਲ ਬਠਿੰਡਾ ਦੀ ਬਰਾਂਚ ਦੇ ਸੇਵਾਦਾਰ ਕੋਰੋਨਾਂ ਵਾਇਰਸ ਤੋਂ ਬਚਣ ਲਈ ਅਤੇ ਮਾਨਵਤਾ ਦੀ ਸੇਵਾ ਕਰਨ ਲਈ ਲਗਾਤਾਰ ਸਹਾਇਤਾ ਕਰ ਰਹੇ ਹਨ। ਅੰਤ ਵਿਚ ਸ਼੍ਰੀ ਦੁੱਗਲ ਨੇ ਸਭਨਾਂ ਨੂੰ ਮਾਨਵਤਾ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਵੀ ਕੀਤੀ।