ਅਰੋਗਿਆ ਸੇਤੂ ਅਤੇ ਦਿਕਸ਼ਾ ਐੈਪ ਡਾਉਨਲੋਡ ਕਰਨ ਦੀ ਅਪੀਲ
ਅਸ਼ੋਕ ਵਰਮਾ
ਮਾਨਸਾ, 13 ਅਪ੍ਰੈਲ 2020: ਨੇਕੀ ਫਾਉਡੇਸ਼ਨ ਬੁਡਲਾਡਾ ਨੇ 600 ਪੀ. ਪੀ. ਈ. ਕਿੱਟਾਂ ਤਿਆਰ ਕੀਤੀਆਂ ਹਨ ਜੋ ਕਿ ਜਿਲੇ ਦੇ ਮੈਡੀਕਲ ਸਟਾਫ ਨੂੰ ਵੰਡੀਆਂ ਜਾਣਗੀਆਂ। ਇਸ ਤੋ ਇਲਾਵਾ ਫਾਊਡੇਸ਼ਨ ਵੱਲੋਂ ਮਾਸਕ ਵੀ ਤਿਆਰ ਕੀਤੇ ਗਏ ਹਨ ਜਦੋਂਕਿ ਇੱਕ ਐਪ ਰਾਹੀਂ ਲੋਕਾਂ ਨੂੰ ਘਰ ਘਰ ਜਾਕੇ ਖਾਣਾ ਮਹੁੱਈਆ ਕਰਵਾਇਆ ਜਾ ਰਿਹਾ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਨੋਡਲ ਅਫਸਰ ਅਤੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਦੀ ਅਗਵਾਈ ਹੇਠ ਜੂ੍ਮ ਐਪ ਰਾਹੀਂ ਕਲੱਬਾਂ ਦੀ ਮੀਟਿੰਗ ਕੀਤੀ ਗਈ। ਸ਼੍ਰੀ ਘੰਡ ਨੇ ਇਸ ਮੋਕੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋ ਤਿਆਰ ਕੀਤੀ ਅਰੋਗਿਆ ਸੇਤੂ ਅਤੇ ਦਿਕਸ਼ਾ ਐਪ ਬਾਰੇ ਜਾਣਕਾਰੀ ਦਿੱਤੀ ਅਤੇ ਸਮੂਹ ਕਲੱਬਾਂ ਨੂੰ ਇਸ ਨੂੰ ਆਪਣੇ ਆਪਣੇ ਮੌਬਾਈਲ ਤੇ ਡਾਉਨਲੋਡ ਕਰਨ ਦੀ ਅਪੀਲ ਕੀਤੀ।
ਸ਼੍ਰੀ ਘੰਡ ਨੇ ਕਿਹਾ ਕਿ ਐਪ ਵਿੱਚ ਕੋਰੋਨਾ ਸਬੰਧੀ ਭਰਪੂਰ ਜਾਣਕਾਰੀ ਹੈ । ਐਪ ਡਾਉਨਲੋਡ ਹੋਣ ਨਾਲ ਜਦੋਂ ਕਦੇ ਵੀ ਕੋਰੋਨਾ ਵਾਇਰਸ ਦਾ ਮਰੀਜ ਤੁਹਾਡੇ ਆਸਪਾਸ ਆਉਦਾ ਹੈ ਅਤੇ ਇਸ ਰਾਂਹੀ ਤਹਾਨੂੰ ਤਰੁੰਤ ਜਾਣਕਾਰੀ ਮਿਲ ਜਾਂਦੀ ਹੈ। ਇਸੇ ਤਰਾਂ ਦਿਕਸ਼ਾ ਐਪ ਰਾਂਹੀ ਵੀ ਕੋਰੋਨਾ ਬੀਮਾਰੀ ਤੋ ਕਿਵੇਂ ਬਚਣਾ ਹੈ ਅਤੇ ਵਲੰਟੀਅਰਜ ਨੇ ਕੰਮ ਕਰਦੇ ਸਮੇ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸ਼੍ਰੀ ਘੰਡ ਨੇ ਕਿਹਾ ਕਿ ਮਾਨਸਾ ਜਿਲੇ ਵਿੱਚ ਕੋਰੋਨਾ ਵਇਰਸ ਦੀ ਜਾਣਕਾਰੀ,ਉਸ ਦੇ ਬਚਾਅ,ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ, ਲੋਕਾਂ ਨੂੰ ਮਾਸਕ ਬਣਾ ਕੇ ਵੰਡਣ, ਪਿੰਡਾਂ ਨੂੰ ਸੈਨੀਟਾਈਜ ਕਰਨ ਅਤੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੂੰ ਪੀ.ਪੀ.ਕਿੱਟਾਂ ਜਾਰੀ ਕਰਨ ਵਿੱਚ ਜਿਲੇ ਦੀਆਂ ਯੂਥ ਕਲੱਬਾਂ ਅਹਿਮ ਯੋਗਦਾਨ ਪਾ ਰਹੀਆਂ ਹਨ।
ਨੇਕੀ ਫਾਊਂਡੇਸ਼ਨ ਦੇ ਮਨਦੀਪ ਸ਼ਰਮਾਂ ਨੇ ਦੱਸਿਆ ਕਿ ਫਾਊਂਡੇਸ਼ਨ ਇਸ ਸੰਕਟ ਦੇ ਸਮੇਂ ਦੌਰਾਨ ਉਨਾਂ ਦੇ ਵਲੰਟੀਅਰ ਲਗਾਤਾਰ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਜਲਦੀ ਹੀ ਪੀਪੀਪੀ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਨਿਰਵੈਰ ਕਲੱਬ ਮਾਨਸਾ ਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਵੱਲੋਂ ਵੀ ਮਾਸਕ ਤਿਆਰ ਕਰਕੇ ਸ਼ਹਿਰ ਵਿੱਚ ਪੁਲੀਸ ਨਾਕਿਆਂ ਅਤੇ ਸਬਜੀ ਮੰਡੀ ਅਤੇ ਹੋਰ ਸ਼ਾਝੀਆਂ ਥਾਂਵਾ ਤੇ ਦਿੱਤੇ ਗਏ ਹਨ। ਅਵਤਾਰ ਸ਼ਰਮਾਂ ਸ਼ਹੀਦ ਉਧਮ ਸਿੰਘ ਕਲੱਬ ਉਡਤ ਭਗਤ ਰਾਮ,ਵੀਰ ਸਿੰਘ ਉਮੀਦ ਸ਼ੋਸਲਵੈਲਫੇਅਰ ਕਲੱਬ ਬੋੜਾਵਾਲ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਵੱਲੋ ਵੀ ਲੋੜਵੰਦਾਂ ਨੂੰ ਖਾਣਾ,ਪਿੰਡ ਨੂੰ ਸੈਨੀਟਾਈਜ ਅਤੇ ਮਾਸਕ ਵੰਡੇ ਗਏ ਹਨ।
ਅਵਾਰਡ ਜੇਤੂ ਨੌਜਵਾਨ ਕੌਮੀ ਏਕਤਾ ਕਲੱਬ ਭਾਈ ਦੇਸਾ ਨੇ ਕਿਹਾ ਕਿ ਉਹਨਾਂ ਦੇ ਕਲੱਬ ਵੱਲੋ ਵੀ ਕਰਫਿਊ ਦੇ ਦਿਨ ਤੋ ਹੀ ਰੋਜਾਨਾਂ ਖਾਣਾ ਤਿਆਰ ਕਰਕੇ ਜਿਲਾ ਪ੍ਰਸਾਸ਼ਨ ਰਾਂਹੀ ਲੋੜਵੰਦਾਂ ਨੂੰ ਪੁੰਹਚਾਇਆ ਗਿਆ ਹੈ ਅਤੇ ਨਿਰੰਤਰ ਜਾਰੀ ਹੈ।ਮੀਟਿੰਗ ਨੂੰ ਸੰਬੋਧਨ ਕਰਿਦਆਂ ਸਮੂਹ ਕਲੱਬਾਂ ਨੇ ਕਿਹਾ ਕਿ ਉਹਨਾਂ ਦੇ ਕਲੱਬਾਂ ਵੱਲੋ ਬੇਸ਼ਕ ਕੰਮ ਨਿਰੰਤਰ ਜਾਰੀ ਰੱਖੇ ਜਾ ਰਹੇ ਹਨ ਪਰ ਫਿਰ ਵੀ ਕਈ ਵਾਰ ਪੁਲੀਸ ਨਾਕਿਆਂ ਤੇ ਕਰਿਫਊ ਪਾਸ ਨਾ ਹੋਣ ਕਾਰਨ ਰੋਕ ਲਿਆ ਜਾਂਦਾ ਹੈ ਇਸ ਲਈ ਜੋ ਕਲੱਬਾਂ ਨਿਰੰਤਰ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਕਰਿਫਊ ਪਾਸ ਜਾਰੀ ਕੀਤੇ ਜਾਣ।
ਸ਼੍ਰੀ ਮਾਨ ਅਤੇ ਸ਼੍ਰੀ ਘੰਡ ਨੇ ਕਿਹਾ ਕਿ ਕਲੱਬਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਲਦੀ ਹੀ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਮਾਨਸਾ ਨਾਲ ਮੀਟਿੰਗ ਕਰਕੇ ਉਨਾਂ ਨੂੰ ਜਾਣੂ ਕਰਵਾਇਆ ਜਾਵੇਗਾ।ਸ਼੍ਰੀ ਮਾਨ ਨੇ ਕਿਹਾ ਕਿ ਐਨ.ਐਸ.ਐਸ.ਵਲੰਟੀਅਰਜ ਅਤੇ ਰੈਡ ਰਿਬਨ ਕਲੱਬਾਂ ਦੀ ਵੀ ਮਦਦ ਲਈ ਜਾਵੇਗੀ।ਮੀਟਿੰਗ ਨੂੰ ਗੁਰਪਾਲ ਸਿੰਘ ਖਿਆਲੀ ਚਹਿਲਾਂ ਵਾਲੀ, ਰਜੇਸ਼ ਕੁਮਾਰ ਬੁਢਲਾਡਾ,ਮਨੋਜ ਕੁਮਾਰ ਛਾਪਿਆਂ ਵਾਲੀ, ਕਰਮਜੀਤ ਸਿੰਘ ਕੁਲਵਿੰਦਰ ਸਿੰਘ ਮੀਆਂ,ਸੁਖਚੈਨ ਸਿੰਘ ਰੰਘਿੜਆਲ,ਚਰਨਪ੍ਰੀਤ ਸਿੰਘ,ਬਲਜੀਤ ਸਿੰਘ ਬੋੜਾਵਾਲ ਅਤੇ ਸਮੂਹ ਰਾਸ਼ਟਰੀ ਯੁਵਾ ਵਲੰਟੀਅਰਜ ਨੇ ਵਿਚਾਰ ਪੇਸ਼ ਕੀਤੇ।