← ਪਿਛੇ ਪਰਤੋ
ਹਰਜਿੰਦਰ ਸਿੰਘ ਬਸਿਆਲਾ
ਸ.ਕੰਵਲਜੀਤ ਸਿੰਘ ਬਖਸ਼ੀ ਬਣ ਸਕਦੇ ਹਨ ਏਥਨਿਕ ਮੰਤਰੀ ਡਾ. ਪਰਮਜੀਤ ਕੌਰ ਪਰਮਾਰ ਬਣ ਸਕਦੇ ਹਨ ਰਿਸਰਚ, ਸਾਇੰਸ ਤੇ ਇਨੋਵੇਸ਼ਨ ਮੰਤਰੀ ਔਕਲੈਂਡ 25 ਮਈ 2020: ਬੀਤੇ ਸ਼ੁੱਕਰਵਾਰ ਨੈਸ਼ਨਲ ਪਾਰਟੀ ਨੇ ਆਪਣਾ ਨਵਾਂ ਨੇਤਾ ਟੌਡ ਮੁੱਲਰ ਚੁਣ ਲਿਆ ਸੀ। ਦੋ ਛੁੱਟੀਆਂ ਦੌਰਾਨ ਇਸ ਨਵੇਂ ਨੇਤਾ ਨੇ ਹੋਮ ਵਰਕ ਕਰਕੇ ਅੱਜ ਆਪਣੀ ਨਵੀਂ ਨੈਸ਼ਨਲ ਟੀਮ ਦਾ ਐਲਾਨ ਕਰ ਦਿੱਤਾ। ਇਹ ਸਾਰੀ ਟੀਮ ਆਉਣ ਵਾਲੀ ਸੰਭਾਵੀ ਨੈਸ਼ਨਲ ਸਰਕਾਰ ਦੇ ਲਈ ਲਾਈਨ-ਅਪ ਕਰ ਲਈ ਗਈ ਹੈ ਜੇਕਰ ਨੈਸ਼ਨਲ ਪਾਰਟੀ ਜਿੱਤ ਜਾਂਦੀ ਹੈ ਤਾਂ ਵੰਡੇ ਕੰਮ ਦੇ ਹਿਸਾਬ ਨਾਲ ਮੰਤਰਾਲਾ ਮਿਲਣਾ ਸੰਭਵ ਹੈ। ਸ. ਕੰਵਲਜੀਤ ਸਿੰਘ ਬਖਸ਼ੀ ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਇਸ ਟੀਮ ਦੇ ਵਿਚ ਏਥਨਿਕ ਮਾਮਲਿਆਂ ਦਾ ਬੁਲਾਰਾ ਬਣਾਇਆ ਗਿਆ ਹੈ ਅਤੇ ਉਨ੍ਹਾਂ ਦਾ ਰੈਂਕ 25 ਹੈ। 56 ਸਾਲਾ ਸ. ਬਖਸ਼ੀ 2008 ਤੋਂ ਲਿਸਟ ਮੈਂਬਰ ਪਾਰਲੀਮੈਂਟ ਚਲੇ ਆ ਰਹੇ ਹਨ ਅਤੇ ਅਗਲੀ ਵਾਰ ਉਹ ਪੰਜਵੀਂ ਵਾਰ ਪਾਰਲੀਮੈਂਟ ਅੰਦਰ ਪਹੁੰਚਣਗੇ। ਸ਼ੁਰੂ ਦੇ ਵਿਚ ਸ. ਬਖਸ਼ੀ ਦਾ ਰੈਂਕ 38 ਸੀ, ਫਿਰ 35 ਹੋਇਆ ਅਤੇ ਹੁਣ ਦੋ ਟਰਮਾਂ ਦੇ ਵਿਚ 32 ਚੱਲ ਰਿਹਾ ਸੀ ਅਤੇ ਹੁਣ ਉਹ ਵੱਡਾ ਜੰਪ ਕਰਦਿਆਂ 25 'ਤੇ ਪਹੁੰਚ ਗਏ ਹਨ। ਸ. ਕੰਵਲਜੀਤ ਸਿੰਘ ਬਖਸ਼ੀ ਕਾਮਰਸ ਦੇ ਵਿਚ ਡਿਗਰੀ ਹੋਲਡਰ ਹਨ। ਸ. ਬਖਸ਼ੀ ਇਸ ਤੋਂ ਪਹਿਲਾਂ ਵੀ ਏਥਨਿਕ ਮਾਮਲਿਆਂ ਦੇ ਵਿਚ ਮੰਤਰੀ ਦੇ ਸਹਿਯੋਗੀ ਦੇ ਰਹਿ ਚੁੱਕੇ ਹਨ। ਡਾ. ਪਰਮਜੀਤ ਕੌਰ ਪਰਮਾਰ ਇਸ ਤੋਂ ਇਲਾਵਾ ਡਾ. ਪਰਮਜੀਤ ਕੌਰ ਪਰਮਾਰ ਨੂੰ ਵੀ ਪੜ੍ਹਾਈ ਲਿਖਾਈ ਦੇ ਅਧਾਰ ਉਤੇ ਰਿਸਰਚ, ਸਾਇੰਸ ਅਤੇ ਇਨੋਵੇਸ਼ਨ ਲਈ ਸਪੋਕਸਪਰਸਨ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਰੈਂਕ ਨੰਬਰ 33 ਹੈ। ਡਾ. ਪਰਮਾਰ ਨਿਊਰੋਸਾਇੰਸ ਦੇ ਵਿਚ ਪੀ. ਐਚ. ਡੀ. ਹਨ ਅਤੇ ਇਥੇ ਇਕ ਸਾਇੰਸਦਾਨ ਵਜੋਂ ਕੰਮ ਕਰਦੇ ਰਹੇ ਹਨ। ਉਹ 2014 ਤੋਂ ਲਿਸਟ ਐਮ. ਪੀ. ਹਨ ਅਤੇ ਉਨ੍ਹਾਂ ਦਾ ਰੈਂਕ 48 ਤੋਂ 34 ਅਤੇ ਹੁਣ 33 ਹੋ ਗਿਆ ਹੈ।
Total Responses : 267