ਪ੍ਰਵਾਨਗੀਆਂ ਜਾਰੀ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੰਡਿਆ ਕੰਮ
ਡਿਪਟੀ ਕਮਿਸ਼ਨਰ ਹਰੇਕ ਦੋ ਘੰਟੇ ਪਿੱਛੋਂ ਕਰਨਗੇ ਸਮੀਖਿਆ
ਇੱਕ ਹੋਰ ਮਰੀਜ਼ ਵਿੱਚ ਬਿਮਾਰੀ ਦੇ ਲੱਛਣ ਪਾਏ ਗਏ
ਆਰਥਿਕ ਸਹਾਇਤਾ ਦੇਣ ਲਈ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਨਾਲ ਕੀਤਾ ਜਾਵੇ ਰਾਬਤਾ
ਲੁਧਿਆਣਾ, 26 ਮਾਰਚ 2020: ਜ਼ਿਲ•ਾ ਲੁਧਿਆਣਾ ਵਿੱਚ ਜਾਰੀ ਲੌਕਡਾਊਨ ਦੇ ਚੱਲਦਿਆਂ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਇਨ•ਾਂ ਵਸਤਾਂ ਦੀ ਆਵਾਜਾਈ ਸਮੱਸਿਆ ਹੱਲ ਕਰਨ ਲਈ ਸਾਰੀ ਪ੍ਰਕਿਰਿਆ ਸੌਖੀ ਕਰ ਦਿੱਤੀ ਗਈ ਹੈ। ਇਨ•ਾਂ ਵਸਤਾਂ ਦੀ ਸਪਲਾਈ ਲਈ ਪ੍ਰਵਾਨਗੀਆਂ ਜਾਰੀ ਕਰਨ ਦਾ ਜਿੰਮਾ ਹੁਣ ਵੱਖ-ਵੱਖ ਵਿਭਾਗੀ ਅਧਿਕਾਰੀਆਂ ਦੇ ਜਿੰਮੇ ਲਗਾਇਆ ਗਿਆ ਹੈ ਤਾਂ ਜੋ ਪ੍ਰਵਾਨਗੀਆਂ ਜਾਰੀ ਕਰਨ ਵਿੱਚ ਜਿਆਦਾ ਸਮਾਂ ਨਾ ਲੱਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਹੁਣ ਖੁਰਾਕ, ਗਰੌਸਰੀ, ਖਾਧ ਪਦਾਰਥਾਂ ਦੀ ਢੋਆ-ਢੁਆਈ, ਤਾਜ਼ੇ ਖਾਣੇ, ਮੰਡੀ ਲੇਬਰ ਆਦਿ ਦੀ ਪ੍ਰਵਾਨਗੀ ਲਈ ਜ਼ਿਲ• ਖੁਰਾਕ ਅਤੇ ਸਪਲਾਈ ਕੰਟਰੋਲਰ ਕੋਲ ਅਪਲਾਈ ਕਰਨਾ ਪਵੇਗਾ। ਬੱਸਾਂ, ਆਟੋ, ਟੈਕਸੀਆਂ, ਜ਼ਿਲ•ਾ ਪ੍ਰਸਾਸ਼ਨ ਦੇ ਵੱਖ-ਵੱਖ ਵਾਹਨਾਂ ਦੀ ਪ੍ਰਵਾਨਗੀ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਜਾਰੀ ਕਰਨਗੇ। ਖੇਤਾਂ ਵਿੱਚ ਆਲੂ ਤੋੜਨ, ਕੋਲਡ ਸਟੋਰੇਜ, ਕਿਸਾਨਾਂ ਅਤੇ ਫਸਲਾਂ ਦੀ ਕਟਾਈ ਆਦਿ ਨਾਲ ਸੰਬੰਧਤ ਪ੍ਰਵਾਨਗੀ ਮੁੱਖ ਖੇਤੀਬਾੜੀ ਅਫ਼ਸਰ ਜਾਰੀ ਕਰਨਗੇ। ਸਨਅਤਾਂ, ਸਨਅਤਾਂ ਦੀ ਲੇਬਰ ਦੀ ਅਦਾਇਗੀ, ਕੋਵਿਡ 19 ਦੇ ਪ੍ਰਬੰਧਾਂ ਨਾਲ ਸੰਬੰਧਤ ਸਾਜੋ ਸਮਾਨ ਤਿਆਰ ਕਰਨ, ਫੂਡ ਪ੍ਰੋਸੈਸਿੰਗ ਸਮੇਤ ਹੋਰ ਜ਼ਰੂਰੀ ਯੂਨਿਟਾਂ ਨੂੰ ਚਲਾਉਣ ਦੀ ਪ੍ਰਵਾਨਗੀ ਜਨਰਲ ਮੈਨੇਜਰ ਜ਼ਿਲ• ਉਦਯੋਗ ਕੇਂਦਰ ਜਾਰੀ ਕਰਨਗੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਦਵਾਈਆਂ, ਫਾਰਮਸੁਇਟੀਕਲ ਅਤੇ ਦਵਾਈਆਂ ਦੀ ਸਪਲਾਈ ਸੰਬੰਧੀ ਲਾਇਸੰਸ ਕਰਨ ਦਾ ਕੰਮ ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼ ਨੂੰ ਸੌਂਪਿਆ ਗਿਆ ਹੈ। ਪੋਲਟਰੀ, ਚਾਰਾ ਅਤੇ ਪਸ਼ੂਆਂ ਨਾਲ ਸੰਬੰਧਤ ਕੰਮ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇਖਣਗੇ। ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਡਿਪਟੀ ਡਾਇਰੈਕਟਰ ਡੇਅਰੀ ਨੂੰ ਪਾਬੰਦ ਬਣਾਇਆ ਗਿਆ ਹੈ।
ਮੰਡੀਆਂ ਅਤੇ ਖਰੀਦ ਕੇਂਦਰ, ਆੜਤੀਆਂ, ਫ਼ਲਾਂ ਅਤੇ ਸਬਜ਼ੀਆਂ ਆਦਿ ਦੀ ਸਪਲਾਈ ਲਈ ਪ੍ਰਵਾਨਗੀ ਜਾਰੀ ਕਰਨ ਦੀ ਡਿਊਟੀ ਜ਼ਿਲ•ਾ ਮੰਡੀ ਅਫ਼ਸਰ ਨੂੰ ਲਗਾਇਆ ਗਿਆ ਹੈ। ਗਲੀਆਂ ਅਤੇ ਮੁਹੱਲਿਆਂ ਵਿੱਚ ਸਮਾਨ ਵੇਚਣ ਦੀ ਪ੍ਰਵਾਨਗੀ ਨਗਰ ਨਿਗਮ ਲੁਧਿਆਣਾ ਅਤੇ ਸੰਬੰਧਤ ਐੱਸ. ਡੀ. ਐੱਮਜ਼ ਨੂੰ ਅਪਲਾਈ ਕੀਤੀ ਜਾ ਸਕਦੀ ਹੈ। ਘਰ-ਘਰ ਵਸਤਾਂ ਦੀ ਹੋਮ ਡਲਿਵਰੀ ਸਰਵਿਸ ਦਾ ਕੰਮ ਦੇਖਣ ਦਾ ਕੰਮ ਵਧੀਕ ਕਮਿਸ਼ਨਰ ਨਗਰ ਨਿਗਮ ਕਰਨਗੇ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਵਿਅਕਤੀਗਤ ਐਮਰਜੈਂਸੀ ਪਾਸ ਦੀ ਲੋੜ ਹੈ ਤਾਂ ਉਹ ਸੰਬੰਧਤ ਐੱਸ. ਡੀ. ਐੱਮ., ਵਧੀਕ ਜ਼ਿਲ•ਾ ਮੈਜਿਸਟ੍ਰੇਟ, ਸਹਾਇਕ ਪੁਲਿਸ ਕਮਿਸ਼ਨਰ ਅਤੇ ਡੀ. ਐੱਸ. ਪੀ. ਤੋਂ ਵੀ ਲੈ ਸਕਦਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ ਵੱਖ-ਵੱਖ ਸ਼ੱਕੀ ਮਰੀਜ਼ਾਂ ਦੇ 52 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 43 ਨੈਗੇਟਿਵ, 1 ਪਾਜ਼ੀਟਿਵ, 7 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਬੀਤੀ ਰਾਤ ਇੱਕ ਹੋਰ ਮਰੀਜ਼ ਵਿੱਚ ਇਸ ਬਿਮਾਰੀ ਦੇ ਲੱਛਣ ਪਾਏ ਗਏ ਹਨ, ਜਿਸ ਦਾ ਨਮੂਨਾ ਪੂਨੇ ਸਥਿਤ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਨੂੰ ਸੁਚੱਜੇ ਤਰੀਕੇ ਨਾਲ ਜਾਰੀ ਰੱਖਣ ਲਈ ਜ਼ਿਲ•ਾ ਪੱਧਰ 'ਤੇ ਇੱਕ 'ਵਾਰ ਰੂਮ' ਤਿਆਰ ਕੀਤਾ ਗਿਆ ਹੈ, ਜਿੱਥੇ ਸੀਨੀਅਰ ਅਧਿਕਾਰੀ ਪ੍ਰਵਾਨਗੀਆਂ ਅਤੇ ਸ਼ਿਕਾਇਤਾਂ ਆਦਿ ਦੇ ਕੰਮ ਨੂੰ ਨਿਪਟਾਉਣ ਦਾ ਕੰਮ ਦੇਖਣਗੇ। ਇਹ ਵਾਰ ਰੂਮ 24 ਘੰਟੇ ਕੰਮ ਕਰੇਗਾ।
ਉਨ•ਾਂ ਕਿਹਾ ਕਿ ਇਸ ਸਥਿਤੀ ਵਿੱਚ ਜ਼ਿਲ•ਾ ਲੁਧਿਆਣਾ ਦੇ ਕਈ ਸਮਾਜ ਸੇਵੀ ਲੋਕ ਅਤੇ ਸੰਸਥਾਵਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਜੇਕਰ ਕਿਸੇ ਵੀ ਵਿਅਕਤੀ ਨੇ ਆਰਥਿਕ ਮਦਦ ਆਦਿ ਦੇਣੀ ਹੈ ਤਾਂ ਉਹ ਸਕੱਤਰ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਨਾਲ ਤਾਲਮੇਲ ਕਰਕੇ ਮੁਹੱਈਆ ਕਰਵਾ ਸਕਦੇ ਹਨ। ਜੇਕਰ ਕਿਸੇ ਨੇ ਕਿਸੇ ਵੀ ਤਰ•ਾਂ ਦੀ ਵਲੰਟੀਅਰ ਸੇਵਾ ਲਈ ਅੱਗੇ ਆਉਣਾ ਹੈ ਤਾਂ ਉਹ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨਾਲ ਰਾਬਤਾ ਕਾਇਮ ਕਰ ਸਕਦੇ ਹਨ।