ਦਿਨੇਸ਼
ਗੁਰਦਾਸਪੁਰ, 19 ਮਈ 2020 - ਮੰਗਲਵਾਰ ਨੂੰ ਗੁਰਦਾਸਪੁਰ ਵਾਸੀ ਉਸ ਵੇਲੇ ਹੱਕੇ ਬੱਕੇ ਹੁੰਦੇ ਨਜ਼ਰ ਆਏ, ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਇਕ ਨੰਗੀ ਅਵਸਥਾ ਵਿੱਚ ਇਕ ਨੌਜਵਾਨ ਦੀ ਬੁਰੀ ਤਰਾਂ ਨਾਲ ਮਾਰਕੁੱਟ ਕਰਨ ਸਬੰਧੀ ਵੀਡੀਓ ਵੇਖੀ। ਵੀਡੀਓ ਸਾਹਮਣੇ ਆਉਣ ਤੋਂ ਬਾਦ ਜਦੋਂ ਇਸ ਦੀ ਪੜਤਾਲ ਸ਼ੁਰੂ ਕੀਤੀ ਗਈ ਤਾਂ, ਇਹ ਵੀਡੀਓ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁੰਮਾਣ ਦੇ ਪਿੰਡ ਭਗਤੂ ਪੁਰ ਦੀ ਸਾਬਿਤ ਹੋਈ ਅਤੇ ਵੀਡੀਓ ਵਿਖੇ ਮਾਰ ਕੁੱਟ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਪਿੰਡ ਭਗਤੁ ਪੁਰ ਵਜੋਂ ਹੋਈ।
ਵਧੇਰੇ ਪੜਤਾਲ ਕਰਨ ਤੇ ਪਤਾ ਲੱਗਾ ਕਿ ਮਾਰਕੁੱਟ ਦਾ ਸ਼ਿਕਾਰ ਹੋਇਆ ਨੌਜਵਾਨ ਅਪਰਾਧਿਕ ਪਿਛੋਕੜ ਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਕਿਸੇ ਅਪਰਾਧਿਕ ਮਾਮਲੇ ਸਬੰਧੀ ਜੇਲ੍ਹ ਵਿਚੋਂ ਛੁੱਟ ਕੇ ਆਇਆ ਸੀ ਅਤੇ ਪਿੰਡ ਵਾਪਸ ਆਉਣ ਤੋਂ ਬਾਦ ਪਿੰਡ ਵਾਸੀਆਂ ਅਤੇ ਆਸਪਾਸ ਦੇ ਇਲਾਕਿਆਂ ਵਿਖੇ ਰਹਿੰਦੇ ਲੋਕਾਂ ਨੂੰ ਧਮਕਾ ਰਿਹਾ ਸੀ। ਫ਼ਿਲਹਾਲ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਕੂਲ੍ਹ 10 ਲੋਕਾਂ ਦੇ ਖ਼ਿਲਾਫ਼ ਅਲੱਗ ਅਲੱਗ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਵਧੇਰੇ ਜਾਣਕਾਰੀ ਦਿੰਦਿਆਂ ਬਟਾਲਾ ਪੁਲਿਸ ਦੇ ਐੱਸ. ਪੀ ਜਸਬੀਰ ਸਿੰਘ ਰਾਏ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੀੜਿਤ ਨੌਜਵਾਨ ਵੱਲੋਂ ਦਿੱਤੀ ਗਈ ਸ਼ਿਕਾਇਤ ਸਬੰਧੀ 3 ਲੋਕਾਂ ਤੇ ਬਾਈ ਨੇਮ ਅਤੇ 7 ਅਣਪਛਾਤੀਆਂ ਸਮੇਤ ਕੂਲ੍ਹ 10 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਿਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਜੇਲ੍ਹ੍ਹ ਵਿਚੋਂ ਛੁੱਟ ਕੇ ਪਿੰਡ ਵਾਪਸ ਆਇਆ ਸੀ ਅਤੇ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀੜਿਤ ਨੌਜਵਾਨ ਜੇਲ੍ਹ ਵਿਚੋਂ ਆਉਣ ਤੋਂ ਬਾਦ ਲੋਕਾਂ ਨੂੰ ਵਾਰ ਵਾਰ ਧਮਕਾ ਰਿਹਾ ਸੀ ।
ਇਸੇ ਤੋਂ ਖਫਾ ਹੋ ਕੇ ਕੁਝ ਲੋਕ ਰਣਜੀਤ ਸਿੰਘ ਨੂੰ ਕਿਸੇ ਜਗ੍ਹਾ ਤੇ ਲੈ ਗਏ ਅਤੇ ਉਸ ਨੂੰ ਨੰਗਾ ਕਰ ਕੇ ਉਸ ਦੀ ਬੁਰੀ ਤਰਾਂ ਮਾਰਕੁੱਟ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਕੂਲ੍ਹ 10 ਲੋਕਾਂ ਦੇ ਖ਼ਿਲਾਫ਼ ਭਾਰਤੀ ਢੰਡਵਲੀ ਦੀ ਧਾਰਾ 341, 323, 148, 149 ਸਮੇਤ ਆਈ. ਟੀ. ਐਕਟ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਜਿਸ ਵਿਚ3 ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ 7 ਲੋਕਾਂ ਦੀ ਪਹਿਚਾਣ ਹੋਣਾ ਹੱਲੇ ਬੱਕੀ ਹੈ। ਉਨ੍ਹਾਂ ਦੱਸਿਆ ਕੀ ਫ਼ਿਲਹਾਲ ਦੋਸ਼ੀਆਂ ਦੀ ਭਾਲ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚਾਰ ਮੁਲਜ਼ਮਾਂ ਨੂੰ ਜੇਲ ਦੀਆਂ ਸੀਖਾਂ ਆਦਰ ਭੇਜ ਦਿੱਤਾ ਜਾਏਗਾ। ਸਿੱਖਾਂ ਇਸ ਪੂਰੇ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।