ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਥਾਪਿਤ ਕੀਤਾ ਜਾਵੇਗਾ ਟਰੋਮਾ ਸੈਂਟਰ
ਹਰੀਸ਼ ਕਾਲੜਾ
ਨੰਗਲ, 01 ਜੂਨ 2020 :ਨੰਗਲ ਨਿਵਾਸੀਆਂ ਨੂੰ ਹੋਰ ਵੀ ਬਿਹਤਰ ਸਹੂਲਤਾਂ ਦੇਣ ਲਈ ਲਾਲਾ ਲਾਜਪਤ ਰਾਏ ਸਿਵਲ ਹਸਤਪਾਲ ਵਿਚ ਡਾਕਟਰਾਂ ਦੀਆਂ ਸਾਰੀਆਂ ਅਸਾਮੀਆਂ ਜਲਦ ਭਰੀਆਂ ਜਾਣਗੀਆਂ ਅਤੇ ਸਿਵਲ ਹਸਪਤਾਲ ਨੂੰ ਅਤਿ ਅਧੂਨਿਕ ਸਹਿਤ ਉਪਰਕਣਾਂ ਨਾਲ ਲੈਸ ਕਰਕੇ ਜ਼ਿਲ੍ਹਾ ਦੇ ਸਭ ਤੋਂ ਬਿਹਤਰੀਨ ਹਸਪਤਾਲ ਬਣਾਇਆ ਜਾਵੇਗਾ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਗੀ ਦਿੱਤੀ। ਇਸ ਮੌਕੇ ਉਨਾ ਦੇ ਨਾਲ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ઠ
ਸ਼੍ਰੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਪੈਂਦੇ ਇਤਿਹਾਸਕ ਕਸਬਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਇਕ ਟਰੋਮਾ ਸੈਂਟਰ ਵੀ ਬਣਾਇਆ ਜਾਵੇਗਾ ਜਿਸ ਨਾਲઠ ਨੰਗਲ, ਸ਼੍ਰੀ ਅਨੰਦਪੁਰ ਸਾਹਿਬ, ਹਿਮਾਚਲ ਪ੍ਰਦੇਸ਼ ਅਤੇ ਆਲੇ ਦੁਆਲੇ ਰਹਿੰਦੇ ਨਿਵਾਸੀਆਂ ਨੂੰ ਅਧੂਨਿਕ ਸਹੂਲਤਾਂ ਮੁਹੱਈਆ ਹੋਣਗੀਆਂ।ਉਨਾ ਕਿਹਾ ਕਿ ਡਾਕਟਰਾਂ ਦੀ ਕਮੀਂ ਦੀ ਸਮੱਸਿਆ ਨੂੰ ਪੂਰਾ ਕਰਨ ਲਈ ਹੁਸ਼ਿਆਰਪੁਰ, ਕਪੂਰਥਲਾ ਅਤੇ ਮੋਹਾਲੀ ਵਿਖੇ ਮੈਡੀਕਲ ਕਾਲਜਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਮੁਹਾਲੀ ਵਿਖੇ ਨਵੇਂ ਸੈਸ਼ਨ ਤੋਂ ਮੈਡੀਕਲ ਕਲਾਸਾਂ ਵੀ ਸ਼ੁਰੂ ਕਰ ਦਿਤੀਆਂ ਜਾਣਗੀਆਂ ।ઠ ਉਨਾਂ ਕਿਹਾ ਕਿ ਕੋਵਿੰਡ-19 ਤੋਂ ਨਜਿੱਠਣ ਦੇ ਲਈ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰਾਜ ਦੇ ਜਿਲ੍ਹਿਆਂ ਦੇઠ ਜਿਲ੍ਹਿਆਂ ਦੇ ਸਮੂਚੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਕੇਵਲ ਪੁਲਿਸ ਅਤੇ ਸਿਹਤ ਵਿਭਾਗ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਸ ਕਾਰਨ ਸੂਬਾ ਇਸ ਨਾਮੁਰਾਦ ਬਿਮਾਰੀ ਦੇ ਨਾਲ ਲੜਨ ਲਈ ਮੁੱਖ ਭੂਮਿਕਾ ਨਿਭਾ ਸਕਿਆ ਹੈ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਸਿਹਤ ਵਿਭਾਗ ਅਤੇ ਬੀ.ਬੀ.ਐਮ.ਬੀ. ਦੇ ਉਚ ਅਧਿਕਾਰੀਆਂ ਨਾਲ ਬੈਠਕ ਕਰਕੇ ਨੰਗਲ ਵਿਚ ਹੋਰ ਵੀ ਵਧੀਆ ਸਿਹਤ ਸਹੂਲਤਾਂ ਮੁੱਹਈਆ ਕਰਾਉਣ ਅਤੇ ਬੁਨਿਆਦੀ ਸਹੂਲਤਾਂ ਨੁੰ ਮੁਹੱਈਆ ਕਰਾਉਣ ਲਈ ਆਪਸ ਵਿਚ ਵਿਚਾਰ ਵਟਾਂਦਰਾ ਕੀਤਾ। ਬੀ.ਬੀ.ਐਮ.ਬੀ. ਦੇ ਅਧਿਕਾਰੀਆਂ ਨੇ ਸਿਹਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਨੰਗਲ ਵਿਚ ਅਧਿਕਾਰੀ ਸਿਹਤ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਬੀ.ਬੀ.ਐਮ.ਬੀ. ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਲਈ ਜੋ ਵੀ ਸਹੂਲਤਾਂ ਬੀ.ਬੀ.ਐਮ.ਬੀ. ਵਲੋਂ ਮੁਹਈਆ ਕੀਤੀਆਂ ਜਾ ਸਕਦੀਆਂ ਹਨ। ਉਹ ਪਹਿਲ ਦੇ ਅਧਾਰ ਤੇ ਮੁਹਈਆ ਕਰਾਈਆਂ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਇਹ ਯੋਜਨਾ ਉਲੀਕੀ ਗਈ ਹੈ ਕਿ ਬੀ.ਬੀ.ਐਮ.ਬੀ. ਦੇ ਹਸਪਤਾਲਾਂ ਵਿਚ ਡਾਕਟਰਾਂ ਅਤੇ ਹੋਰ ਸਿਹਤ ਮਹਿਕਮੇਂ ਨਾਲ ਸਬੰਧਤ ਅਸਾਮੀਆਂ ਦੀ ਨਿਯੁਕਤੀ ਇਸ ਢੰਗ ਨਾਲ ਕੀਤੀ ਜਾਵੇਗੀ ਕਿ ਉਹ ਆਪਣੀ ਸੇਵਾਕਾਲ ਦੇ ਦੌਰਾਨ ਸਾਰੀ ਉਮਰ ਇਸ ਹਸਪਤਾਲ ਵਿਚ ਹੀ ਕੰਮ ਕਰ ਸਕਣਗੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਹਾਸਲ ਕਰਨ ਲਈ ਨੰਗਲ ਅਤੇ ਬਾਹਰ ਨਾ ਜਾਣਾ ਪਵੇ ਅਤੇ ਸਾਰੀਆਂ ਸਹੁਲਤਾਂ ਇਸੇ ਹਸਪਤਾਲ ਵਿਚ ਮਿਲ ਸਕਣ।ઠ
ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੋਵਿਡ-19 ਮਹਾਮਾਰੀ ਦੇ ਖਿਲਾਫ ਨਜਿੱਠਣ ਲਈ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ਤੇ ਸਿਹਤ ਮੰਤਰੀ ਸ਼੍ਰੀ ਸਿੱਧੁ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਵਲੋਂ ਨੰਗਲ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਸਿਹਤ ਮੰਤਰੀ ਨੇ ਨੰਗਲ ਦੇ ਸਿਵਲ ਹਸਪਤਾਲ ਨੂੰ ਕਮੀਆਂ ਪੇਸ਼ੀਆਂ ਦੂਰ ਕਰਕੇ ਜਲਦੀ ਹੀ ਬਿਹਤਰੀਨ ਹਸਪਤਾਲ ਬਨਾਉਣ ਦਾ ਭਰੋਸਾ ਦਿੱਤਾ ਹੈ। ਉਨਾਂ ਕਿਹਾ ਕਿ ਨੰਗਲ ਹਸਪਤਾਲ ਵਿਚ ਪੋਸਟ ਮਾਰਟਮ ਕਰਾਉਣ ਦੀ ਸਮੱਸਿਆ ਨੁੰ ਵੀ ਜਲਦ ਹੱਲ ਕਰਦੇ ਹੋਏ ਇਥੇ ਮਾਰਚਰੀ ਦੀ ਇਮਾਰਤ ਦਾ ਨਿਰਮਾਣ ਵੀ ਕੀਤਾ ਜਾਵੇਗਾ।ઠ
ਉਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਨਾਲ ਜੋ ਵੀ ਵਾਅਦੇ ਕੀਤੇ ਗਏ ਹਨ ਉਨਾਂ ਸਾਰਿਆਂ ਨੂੰ ਪੂਰਾ ਕਰਨ ਲਈ ਸਰਕਾਰ ਵਚਨਵੱਧ ਹੈ। ਰਾਜ ਵਿਚ ਲੋਕਾਂ ਦੇ ਜਨਜੀਵਨ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।ઠ
ਇਸ ਮੌਕੇ ਤੇ ਐਸ.ਡੀ.ਐਮ. ਕਨੂ ਗਰਗ, ਸਿਵਲ ਸਰਜਨ ਡਾ: ਐਚ.ਐਨ.ਸ਼ਰਮਾਂ, ਸ਼੍ਰੀ ਰਾਕੇਸ਼ ਚੰਦ ਮੱਛਲੀ ਕਲਾਂ, ਸ਼੍ਰੀ ਰਕੇਸ਼ ਨਈਅਰ, ਸ਼੍ਰੀ ਸੰਜੇ ਸਾਹਨੀ, ਸ਼੍ਰੀ ਸੁਰਿੰਦਰ ਪਾੰਂ, ਸ਼੍ਰੀ ਪਿਆਰਾ ਸਿੰਘ ਜਸੋਵਾਲ, ਉਮਾਕਾਂਤ ਸ਼ਰਮਾ, ਮੈਡਮ ਅਨੀਤਾ ਸ਼ਰਮਾ, ਮੈਡਮ ਸੋਨੀਆ ਸੈਣੀ, ਮੈਡਮ ਅੰਜੂਲਾ ਬਾਲਾ, ਸ੍ਰੀ ਸੋਨੀ ਸਹਿਗਲ, ਸ਼੍ਰੀ ਵਿਦਿਆਸਾਗਰ, ਡਾਕਟਰ ਪਰਸ਼ੋਤਮ ਸਮੇਤ ਭਾਰੀ ਸੰਖਿਆ ਵਿਚ ਇਲਾਕਾ ਨਿਵਾਸੀ ਵੀ ਮੌਜੂਦ ਸਨ।