ਜੀ ਐਸ ਪੰਨੂ
ਪਟਿਆਲਾ, 10 ਮਈ 2020 - ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਜੋ ਕੱਲ ਕੌਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸਨ ਉਨ੍ਹਾਂ ਸੈਂਪਲਾ ਵਿਚੋ 88 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਅੱਜ ਕੋਈ ਵੀ ਨਵਾਂ ਪਾਜ਼ੀਟਿਵ ਕੇਸ ਰਿਪੋਰਟ ਨਹੀਂ ਹੋਇਆ। ਇਥੇ ਇਹ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸਟੇਟ ਬੈਂਕ ਆਫ ਇੰਡੀਆ ਦੀਆਂ ਬ੍ਰਾਂਚਾ ਕਿਲਾ ਚੌਂਕ ਅਤੇ ਵਾਈ.ਪੀ.ਐਸ.ਜਿਥੇ ਗੁਰੁ ਤੇਗ ਬਹਾਦਰ ਇਲਾਕੇ ਵਿਚ ਰਹਿਣ ਵਾਲੀਆਂ ਪਾਜ਼ੀਟਿਵ ਆਈਆਂ ਮਾਂਵਾ-ਧੀਆਂ ਮੁਲਾਜ਼ਮ ਸਨ, ਦੇ ਬੈਂਕ ਮੁਲਾਜ਼ਮਾਂ ਦੇ ਸਾਰਿਆਂ ਦੇ ਕੋਵਿਡ ਜਾਂਚ ਨਤੀਜੇ ਨੈਗੇਟਿਵ ਆਏ ਹਨ।
ਇਸੇ ਤਰ੍ਹਾਂ ਰਾਜਪੁਰਾ ਅਤੇ ਨਾਭਾ ਵਿਖੇ ਵੀ ਕੋਵਿਡ ਪਾਜ਼ੀਟਿਵ ਔਰਤਾਂ ਦੇ ਨੇੜੇ ਦੇ ਸੰਪਰਕ ਵਿਚ ਲਏ ਸਾਰੇ ਵਿਅਕਤੀਆਂ ਦੇੇ ਸੈਂਪਲ ਕੋਵਿਡ ਨੈਗੇਟਿਵ ਆਏ ਹਨ ਅਤੇ ਇਨਾਂ ਏਰੀਏ ਵਿਚ ਕੋਈ ਵੀ ਨਵਾਂ ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਨਹੀਂ ਹੋਇਆ। ਉਹਨਾਂ ਇਹ ਵੀ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਕੰਟੈਨਮੈਂਟ ਜੋਨ ਵਿਚ ਓ.ਪੀ.ਡੀ. ਸੇਵਾਂਵਾ ਨਿਰੰਤਰ ਜਾਰੀ ਹਨ ਪ੍ਰੰਤੂ ਉਥੇ ਵੀ ਕੋਈ ਵੀ ਕੋਵਿਡ ਲੱਛਣਾ ਵਾਲਾ ਸ਼ਕੀ ਮਰੀਜ਼ ਰਿਪੋਰਟ ਨਹੀ ਹੋਇਆ। ਜੋ ਕਿ ਪਟਿਆਲਾ ਜ਼ਿਲ੍ਹੇ ਲਈ ਰਾਹਤ ਭਰੀ ਖਬਰ ਹੈ।
ਉਹਨਾਂ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੋਵਿਡ ਦੀ ਚੈਨ ਨੂੰ ਤੋੜਨ ਲਈ ਸਿਹਤ ਮੁਲਾਜਮਾਂ ਵੱਲੋ ਕੀਤੇ ਉਪਰਾਲਿਆ ਦੀ ਸ਼ਲਾਘਾ ਕਰਦੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਹੀ ਮੁਲਾਜਮ ਇਸ ਬਿਮਾਰੀ ਦੇ ਖਾਤਮੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।ਉਹਨਾਂ ਦੱਸਿਆਂ ਕਿ ਅੱਜ ਜ਼਼ਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 22 ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਉੁਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ ਉਹਨਾਂ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ ਵਿਚ ਦਾਖਲ ਇੱਕ ਹੋਰ ਮਰੀਜ ਜੋ ਕਿ ਪਟਿਆਲਾ ਦੇ ਕੱਚਾ ਪਟਿਆਲਾ ਦੀ ਰਹਿਣ ਵਾਲੀ ਅੋਰਤ ਹੈ, ਦੀਆਂ ਕਰੋਨਾ ਜਾਂਚ ਸਬੰਧੀ ਦੋਨੋ ਰਿਪੋਰਟਾ ਕੋਵਿਡ ਨੈਗੇਟਿਵ ਆ ਗਈਆਂ ਹਨ ਅਤੇ ਕੋਵਿਡ ਤੋਂ ਠੀਕ ਹੋ ਚੁੱਕੀ ਹੈ , ਉਸ ਨੂੰ ਅੱਜ ਹੀ ਰਜਿੰਦਰਾ ਹਸਪਤਾਲ ਵਿਚੋ ਛੁੱਟੀ ਦੇ ਦਿੱਤੀ ਜਾਵੇਗੀ।
ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1650 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 101 ਕੋਵਿਡ ਪੋਜਟਿਵ ਜੋ ਕਿ ਜ਼ਿਲਾਂ ਪਟਿਆਲਾ ਨਾਲ ਸਬੰਧਤ ਹਨ, 1520 ਨੈਗਟਿਵ ਅਤੇ 29 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 18 ਕੇਸ ਠੀਕ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਜਿਲੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 81 ਹੈ ।