ਜੀ ਐਸ ਪੰਨੂ
ਪਟਿਆਲਾ/ ਰਾਜਪੁਰਾ 27 ਅਪ੍ਰੈਲ 2020: ਰਾਜਪੁਰਾ ਦੀ ਕੋਰੋਨਾ ਪਾਜੀਟਿਵ ਕਰੀਬ 63 ਸਾਲਾ ਮਹਿਲਾ ਕਮਲੇਸ਼ ਰਾਣੀ, ਜਿਸ ਦਾ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ, ਸਿਵਲ ਸਰਜਨ ਮੁੁਾਬਿਕਤ ਇਹ ਹੇਰ ਬਿਮਾਰੀਆਂ ਦੀ ਮਰੀਜ਼ ਵੀ ਸੀ ਤੇ ਕਾਫੀ ਸਮੇਂ ਤੋਂ ਵੇਨਟੀਲੇਸ਼ਨ ਤੇ ਸੀ ਦਾ ਅੰਤਿਮ ਸੰਸਕਾਰ ਰਾਜਪੁਰਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਡੀ.ਪੀ.ਆਰ.ਓ ਪਟਿਆਲਾ ਇਸ਼ਵਿੰਦਰ ਸਿੰਘ ਗਰੇਵਾਲ, ਤਹਿਸੀਲਦਾਰ ਰਾਜਪੁਰਾ ਹਰਸਿਮਰਨ ਸਿੰਘ, ਏ.ਪੀ.ਆਰ.ਓ. ਹਰਦੀਪ ਸਿੰਘ, ਪਟਵਾਰੀ ਗੁਰਮੁਖ ਸਿੰਘ, ਹਰਪਾਲ ਸਿੰਘ, ਏ.ਪੀ ਜੈਨ ਹਸਪਤਾਲ ਦੇ ਸਫਾਈ ਕਰਮਚਾਰੀ ਕੁਲਵਿੰਦਰ ਸਿੰਘ, ਸਿਟੀ ਥਾਣਾ ਇੰਚਾਰਜ ਐਸ.ਆਈ ਬਲਵਿੰਦਰ ਸਿੰਘ ਨੇ ਕਰਵਾਇਆ।ਮ੍ਰਿਤਕ ਮਹਿਲਾ ਦਾ ਸਾਰਾ ਪਰਿਵਾਰ ਕੋਰੋਨਾ ਪਾਜੀਟਿਵ ਹੋਣ ਕਰਕੇ ਹਸਪਤਾਲ ਦਾਖਲ ਹੈ, ਜਿਸ ਕਰਕੇ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਮ੍ਰਿਤਕਾ ਦੇ ਭਾਣਜੇ ਸੁਨੀਲ ਕੁਮਾਰ ਨੇ ਦਿਖਾਈ। ਇਸ ਮੌਕੇ ਡੀ.ਐਸ.ਪੀ ਰਾਜਪੁਰਾ ਆਕਾਸ਼ ਦੀਪ ਸਿੰਘ ਔਲਖ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਐਸ ਐਮ.ਓ. ਜਗਪਾਲ ਇੰਦਰ ਸਿੰਘ ਵੀ ਮੌਜੂਦ ਸਨ।