- ਸਰਕਾਰ ਤੇ ਮਨੇਜਮੈਂਟ ਸੀ.ਐੱਚ.ਬੀ ਕਾਮਿਆਂ ਨੂੰ ਸਿਹਤ ਸਹੁਲਤਾ ਜਾਰੀ ਕਰੇ ਤੇ ਸਕਿਲਡ ਰੇਟ ਦੇ ਹਿਸਾਬ ਨਾਲ 10454/- ਰੂਪੈ
- ਤਨਖਾਹ ਜਾਰੀ ਕਰਨ ,ਕੱਢੇ ਕਾਮੇ ਬਹਾਲ ਕਰੇ ਤੇ ਮੰਗਾਂ ਦਾ ਹੱਲ ਤੁਰੰਤ ਕਰੇ:- ਰਾਜੇਸ਼ ਕੁਮਾਰ
ਬਰਨਾਲਾ, 17 ਅਪ੍ਰੈਲ 2020 - (ਮੋੜ) ਪਾਵਰਕਾਮ ਐਂਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਯੂਨੀਅਨ ਡਵੀਜ਼ਨ ਮੋੜ ਵਲੋਂ ਮੀਟਿੰਗ ਕਰਦਿਆਂ ਯੂਨੀਅਨ ਦੇ ਡਵੀਜ਼ਨ ਪ੍ਰਧਾਨ ਸੁਖਪਾਲ ਸਿੰਘ ,ਜਰਨਲ ਸਕੱਤਰ ਨੰਦ ਲਾਲ , ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਸਾਰ ਵਿਆਪੀ ਮਹਾਂਮਾਰੀ ਕੋਵਿਡ 19 ਦੇ ਵਧ ਰਹੇ ਖਤਰੇ ਅਤੇ ਇਸ ਕਰੋਪੀ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮਿਤੀ 20-3-2020 ਨੂੰ ਵਿਸ਼ੇਸ਼ ਨੋਟੀਫਕੇਸ਼ਨ ਜਾਰੀ ਕਰਕੇ ਸਮੁੱਚੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।ਉੱਥੇ ਸਮੁੱਚੇ ਦਫਤਰੀ ਸਟਾਫ ਚ 50% ਘਰਾਂ ਚ ਰਹਿ ਰਹਿ ਕੇ ਕੰਮ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਕਿਹਾ ਕਿ ਜਾਰੀ ਨੋਟੀਫਕੇਸ਼ਨ ਮੁਤਾਬਕ ਪਾਵਰਕਾਮ ਮਨੇਜਮੈੰਟ ਨੂੰ ਜ਼ਰੂਰੀ ਅਤੇ ਅਪਾਤਕਾਲ ਸੇਵਾਵਾਂ ਦੀ ਸੂਚੀ ਵਿੱਚ ਦਰਜ ਕੀਤਾ ਗਿਆ ਹੈ।
ਇਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਕਹਿਰ ਦੌਰਾਨ ਵੀ ਪਾਵਰਕਾਮ ਤੇ ਟ੍ਰਾਸਕੋਂ ਦੇ ਹਜ਼ਾਰਾਂ ਰੈਗੂਲਰ ਤੇ ਠੇਕਾ ਆਧਾਰ ਆਧਾਰਤ ਕਾਮੇ ਲੋਕਾਂ ਨੂੰ ਬਿਜਲੀ ਦੀਆਂ ਕੰਪਲੇਟਾਂ ਘਰ ਜਾ ਕੇ ਸਰ-ਪਲੱਸ ਬਿਜਲੀ ਦੀ ਸੇਵਾਵਾਂ ਦੀ ਡਿਊਟੀ ਨਿਭਾ ਹਨ।ਉੱਥੇ ਪਿੰਡਾਂ ਵਿੱਚ ਲੋਕਾਂ ਨੂੰ ਕਰੋਨਾ ਵਾਇਰਸ ਦੇ ਟਾਕਰੇ ਲਈ ਪ੍ਰਚਾਰ ਕਰਕੇ ਸਾਵਧਾਨੀਆਂ ਰੱਖਣ ਲਈ ਸੁਚੇਤ ਕਰ ਰਹੇ ਹਨ ।ਇਨ੍ਹਾਂ ਕਿਹਾ ਕਿ ਇਸ ਮਨੁੱਖੀ ਆਫ਼ਤ ਦੀ ਘੜੀ ਮੌਕੇ ਜਿੱਥੇ ਇਹ ਮੁਲਾਜ਼ਮ ਪੂਰੀ ਇਮਾਨਦਾਰੀ ਨਾਲ ਸੇਵਾ ਕਰ ਰਹੇ ਹਨ ।
ਉੱਥੇ ਹੀ ਹਲੇ ਤੱਕ ਸਕਿਲਡ ਵਰਕਰ ਦੀ ਤਨਖਾਹ 10454/- ਰੂਪੈ ਕਿਸੇ ਵਰਕਰ ਨੂੰ ਪਿਛਲੇ ਸਮੇਂ ਤੋਂ ਨਹੀਂ ਮਿਲ ਰਹੀ ਨਾ ਹੀ ਕੋਈ ਬਕਾਇਆ ਮਿਲਾ ਹੈ ਅਤੇ ਕਈ ਕਾਮਿਆਂ ਦੀ ਤਨਖਾਹ ਗੈਰ ਕਾਨੂੰਨੀ ਢੰਗ ਨਾਲ ਕਾਮਿਆਂ ਦੀ ਤਨਖਾਹ ਚੋ ਦੋ ਦੋ ਹਜ਼ਾਰ ਦੀ ਕਟੌਤੀ ਕੀਤੀ ਜਾ ਰਹੀ ਹੈ ਅਤੇ ਪਿਛਲੇ ਦਿਨੀਂ ਹੋਏ ਡਿਊਟੀ ਦੌਰਾਨ ਹਾਦਸੇ ਵਿਚ ਗੁਰਦੀਪ ਸਿੰਘ /ਪਵਨ ਕੁਮਾਰ ਨੂੰ ਇਲਾਜ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਉਸ ਦੀ ਤਨਖਾਹ ਵੀ ਬੰਦ ਕਰ ਦਿੱਤੀ ਹੈ ਜਿਸ ਕਰਕੇ ਇਕ ਪਾਸੇ ਹਸਪਤਾਲ ਦਾ ਖਰਚਾ ਦੂਜੇ ਪਾਸੇ ਪਰਿਵਾਰ ਖਰਚਾ ਨਹੀਂ ਚੱਲ ਰਿਹਾ ਅਧਿਕਾਰੀਆਂ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਠੇਕੇਦਾਰ ਤੇ ਅਸੀਂ ਪੰਜਾਬ ਸਰਕਾਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਵੀ ਫਰਜ਼ ਬਣਦਾ ਹੈ।
ਕਿ ਨਾਂ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ, ਇਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਨਵਰੀ ਫਰਵਰੀ ਮਾਰਚ ਮਹੀਨੇ ਦੀ ਤਨਖਾਹ ਸਾਲ ਖ਼ਤਮ ਹੋਣ ਕਾਰਨ ਬਜਟ ਅਤੇ ਡੀ,ਡੀ,ਓ ਪਾਵਰਾਂ ਦੇਰੀ ਨਾਲ ਆਉਣ ਕਾਰਨ ਅਕਸਰ ਲੇਟ ਹੁੰਦੀ ਹੈ ।ਜਿਸ ਕਾਰਨ ਸਮੁੱਚੇ ਮੁਲਾਜ਼ਮ ਆਰਥਿਕ ਸੰਕਟ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਸਮੁੱਚੇ ਕੰਪਲੇਟ ਸੈਟਰਾ ਤੇ ਸੈਨੀਟਾਈਜ਼ਰ ਤੇ ਮਾਸਕ ਤੁਰੰਤ ਜਾਰੀ ਕੀਤੇ ਜਾਣ ਅਤੇ ਹਰ ਮੁਲਾਜ਼ਮ ਦਾ ਘੱਟੋ ਘੱਟ 50 ਲੱਖ ਦਾ ਬੀਮਾ ਵਿਭਾਗ ਵੱਲੋਂ ਕੀਤਾ ਜਾਵੇ ।
ਇਨ੍ਹਾਂ ਮੰਗ ਕੀਤੀ ਕਿ ਬਿਜਲੀ ਦੇ ਖਪਤਕਾਰਾਂ ਤੋਂ ਰੈਵੇਨਿਊ ਇਕੱਠਾ ਕਰਨ ਲਈ ਵਿਸ਼ੇਸ ਕਰੋਨਾਵਾਇਰਸ ਮੁਕਤ ਸੈਨੀਟਾਈਜ਼ਰ ਜ਼ੋਨ ਵਾਈਜ ਸਥਾਪਿਤ ਕੀਤੇ ਜਾਣ, ਤਾਂ ਜੋ ਸਮੁੱਚੇ ਮੁਲਾਜ਼ਮਾਂ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ।ਬਿਜਲੀ ਬੋਰਡ ਦਾ ਨਿੱਜੀਕਰਨ, ਕੰਪਨੀਆਂ ਨੂੰ ਸੋਪਣਾ ਤੁਰੰਤ ਬੰਦ ਕੀਤਾ ਜਾਵੇ ਅਤੇ ਕਿਰਤ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਹੋਏ ਸਮਝੌਤੇ ਲਾਗੂ ਕੀਤੇ ਜਾਣ ਕਾਮਿਆਂ ਦੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ ਪੰਜਾਬ ਸਰਕਾਰ ਦੋ 2016 ਐਕਟ ਨੂੰ ਲਾਗੂ ਕਰਕੇ ਸਮੁੱਚੇ ਠੇਕਾ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ । ਅਗਰ ਮੰਗਾਂ ਸਰਕਾਰ ਤੇ ਮਨੇਜਮੈੰਟ ਨੇ ਨਾ ਪ੍ਰਵਾਨ ਕੀਤੀਆਂ ਤਾਂ 4 ਮਈ ਨੂੰ ਡਵੀਜ਼ਨ ਪੱਧਰੀ ਰੈਲੀ ਕਰਨ ਲਈ ਠੇਕਾ ਕਾਮੇ ਮਜਬੂਰ ਹੋਣਗੇ ।ਅਤੇ ਅੱਜ 16 ਅਪ੍ਰੈਲ ਨੂੰ ਕਾਲਾ ਦਿਵਸ ਮਨਾਉਂਦੇ ਹਾ ਕਿਉਂਕਿ ਅੱਜ ਦੇ ਦਿਨ ਬਿਜਲੀ ਬੋਰਡ ਦਾ ਨਿਜੀਕਰਨ ਕਿਤਾ ਗਿਆ ਜਿਸ ਕਰਕੇ ਅੱਜ ਅਸੀਂ ਠੇਕਾ ਕਾਮੇ ਤਾਪ ਹੰਡਾ ਰਹੇ ਹਾਂ ਅਸੀਂ ਆਪਣੇ ਜਥੇਬੰਦੀ ਵਲੋਂ ਰੈਗੂਲਰ ਮੁਲਾਜ਼ਮਾਂ ਦੀ ਹੋਈ ਤਨਖਾਹ ਕਟੌਤੀ ਦੀ ਨਖੇਧੀ ਕੀਤੀ ਗਈ ਅਤੇ ਕੱਟੀ ਤਨਖਾਹ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ