← ਪਿਛੇ ਪਰਤੋ
ਹਰੀਸ਼ ਕਾਲੜਾ
- ਲੌਕਡਾਊਨ ਦੌਰਾਨ ਫਸੇ 4900 ਵਿਅਕਤੀਆਂ ਦੀ ਵੀ ਹੋਵੇਗੀ ਜਲਦ ਘਰ ਵਾਪਸੀ
ਰੂਪਨਗਰ, 05 ਮਈ 2020 : ਕਰਫਿਊ ਤੇ ਲੋਕਡਾਊਨ ਦੌਰਾਨ ਪਿਛਲੇ 02 ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੇ 147 ਵਿਦਿਆਰਥੀਆਂ ਨੂੰ ਹਿਮਾਚਲ ਸਰਕਾਰ ਦੀ ਪ੍ਰਵਾਨਗੀ ਦੇ ਅਨੁਸਾਰ ਮੈਡੀਕਲ ਸਕਰੀਨਿੰਗ ਕਰਵਾ ਹਿਮਾਚਲ ਪ੍ਰਦੇਸ਼ ਦੇ ਹਿਮਾਚਲ ਭਵਨ ਵਿਖੇ ਭੇਜਿਆ ਗਿਆ ਹੈ ਜ਼ਿੱਥੋਂ ਉਨ੍ਹਾਂ ਨੂੰ ਆਪਣੇ ਜਿਲ੍ਹਿਆ ਵਿੱਚ ਸਥਿਤ ਘਰਾਂ ਵਿੱਚ ਭੇਜ਼ ਦਿੱਤਾ ਜਾਵੇਗਾ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ 4900 ਮਾਈਗਰੇਟ ਹਨ ਜ਼ੋ ਲੋਕਡਾਊਨ ਕਾਰਨ ਜ਼ਿਲ੍ਹੇ ਵਿੱਚ ਫਸੇ ਹੋਏ ਹਨ। ਉਨ੍ਹਾਂ ਦਾ ਡੇਟਾ ਜ਼ਿਲ੍ਹਾ ਅਤੇ ਸਟੇਟ ਵਾਇਜ਼ ਤਿਆਰ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਦੂਜੇ ਰਾਜਾਂ ਦੀ ਪ੍ਰਵਾਨਗੀ ਮਿਲਦੇ ਸਾਰ ਹੀ ਜਲਦ ਤੋਂ ਜਲਦ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਭੇਜ਼ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਬੱਸਾਂ ਦੇ ਵਿੱਚ ਸਕਿਊਰਟੀ ਦੇ ਤੌਰ ਤੇ ਪੁਲਿਸ ਮੁਲਾਜ਼ਮ ਵੀ ਨਾਲ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਯਾਤਰੀਆਂ ਦੇ ਲਈ ਰਿਫਰੈਂਸ਼ਮੈਂਟ ਅਤੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜ਼ੋ ਰਾਸਤੇ ਵਿੱਚ ਇਨ੍ਹਾਂ ਨੂੰ ਕਿਸੇ ਤਰ੍ਹਾ ਦੀ ਕੋਈ ਪ੍ਰਸ਼ਾਨੀ ਨਾ ਆਵੇ।
Total Responses : 267