← ਪਿਛੇ ਪਰਤੋ
ਫਾਇਰ ਟੈਂਡਰ ਰਾਹੀਂ ਸੋਡੀਅਮ ਹਾਈਪੋਕਲੋਰਾਈਟ ਦਾ ਕੀਤਾ ਗਿਆ ਛਿੜਕਾਅ ਐਸ ਏ ਐਸ ਨਗਰ, 13 ਅਪ੍ਰੈਲ 2020: ਪਿੰਡ ਜਵਾਹਰਪੁਰ ਤੋਂ ਕੋਰੋਨਾ ਵਾਇਰਸ ਦੇ ਉੱਭਰ ਰਹੇ ਮਾਮਲਿਆਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਇਕ ਪਾਸੇ ਸੰਪਰਕਾਂ ਦੀ ਵਿਆਪਕ ਟ੍ਰੇਸਿੰਗ ਅਤੇ ਨਮੂਨੇ ਲੈਣ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਦੂਜੇ ਪਾਸੇ ਪ੍ਰਸ਼ਾਸਨ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਨਿਯਮਤ ਅੰਤਰਾਲਾਂ ‘ਤੇ ਪਿੰਡ ਨੂੰ ਸੈਨੀਟਾਈਜ਼ ਵੀ ਕਰ ਰਿਹਾ ਹੈ। ਐਸਡੀਐਮ ਡੇਰਾਬੱਸੀ ਸ੍ਰੀ ਕੁਲਦੀਪ ਬਾਵਾ ਦੇ ਆਦੇਸ਼ਾਂ ‘ਤੇ ਐਮਸੀ ਡੇਰਾਬੱਸ ਵੱਲੋਂ ਬੀਤੀ ਦੇਰ ਸ਼ਾਮ ਜਵਾਹਰਪੁਰ ਨੂੰ ਤੀਜੀ ਵਾਰ ਸੈਨੀਟਾਈਜ਼ ਕਰਵਾਇਆ ਗਿਆ। ਪਿੰਡ ਦੇ ਕੋਨੇ-ਕੋਨੇ ਵਿਚ ਫਾਇਰ ਟੈਂਡਰ ਰਾਹੀਂ ਸੋਡੀਅਮ ਹਾਈਪੋਕਲੋਰਾਈਟ ਦਾ ਛਿੜਕਾਅ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਨਿਯੰਤਰਣ ਯੋਜਨਾ ਦੀ ਸਖਤੀ ਨਾਲ ਪਾਲਣਾ ਕਰ ਰਿਹਾ ਹੈ। ਸੈਨੀਟਾਈਜੇਸ਼ਨ ਇਸ ਯੋਜਨਾ ਦਾ ਸਭ ਤੋਂ ਜ਼ਰੂਰੀ ਪਹਿਲੂ ਹੈ।
Total Responses : 267