ਚੌਧਰੀ ਮਨਸੂਰ ਘਨੋਕੇ
ਕਾਦੀਆਂ, 6 ਮਈ 2020 - ਕਾਦੀਆਂ ਦੇ ਨੇੜਲੇ ਪਿੰਡ ਬਸਰਾਂਵਾ ਦੇ ਹਰਮਨ ਪਿਆਰੇ ਸਰਪੰਚ ਅਮਰੀਕ ਸਿੰਘ ਦੀ ਅੱਜ ਅਚਨਚੇਤ ਮੌਤ ਹੋ ਗਈ ਹੈ। ਆਪਣੀ ਮੌਤ ਤੋਂ ਕੁਝ ਮਿੰਟ ਪਹਿਲਾਂ ਸਰਪੰਚ ਅਮਰੀਕ ਸਿੰਘ ਨੇ ਕਿਹਾ ਸੀ ਉਨ੍ਹਾਂ ਦੇ ਪਿੰਡ ਦੇ ਵਿਕਾਸ ਕਾਰਜ ਰੁਕਣੇ ਨਹੀਂ ਚਾਹੀਦੇ ਹਨ। ਉਨ੍ਹਾਂ ਨੂੰ ਦੋ ਤਿੰਨ ਦਿਨਾਂ ਤੋਂ ਪੇਟ 'ਚ ਤਕਲੀਫ਼ ਸੀ। ਜਿਸਦੇ ਕਾਰਨ ਅੱਜ ਉਨ੍ਹਾਂ ਦੀ ਮੌਤ ਹੋ ਗਈ।
ਅਮਰੀਕ ਸਿੰਘ ਨੇ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ ਸੀ ਅਤੇ ਆਪਣੀ ਜੇਬ ਤੋਂ ਹੀ ਲੱਖਾਂ ਰਪਏ ਖ਼ਰਚ ਪਿੰਡ 'ਚ ਵਿਕਾਸ ਕਾਰਜ ਕਰਵਾਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਸੀ। ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਹਲਕੇ 'ਚ ਪਹੁੰਚੀ ਤਾਂ ਪੂਰਾ ਹਲਕਾ ਸ਼ੋਕ ਦੀ ਲਹਿਰ 'ਚ ਡੁੱਬ ਗਿਆ। ਉਨ੍ਹਾਂ ਬਿਨਾਂ ਕਿਸੇ ਰਾਜਨੀਤਿਕ ਰੰਜਿਸ਼ ਦੇ ਜੋ ਵੀ ਬੰਦਾ ਉਨ੍ਹਾਂ ਕੋਲ ਮਦਦ ਲਈ ਆਇਆ, ਉਸਦੀ ਦਿੱਲ ਖੋਲ੍ਹਕੇ ਮਦਦ ਕੀਤੀ। ਅਤੇ ਆਪਣਾ ਮੁਰੀਦ ਬਣਾ ਲਿਆ।
ਜਿਸਦੇ ਕਾਰਨ ਇੱਸ ਪਿੰਡ ਦੇ ਲੋਕਾਂ 'ਚ ਆਪਸੀ ਪਿਆਰ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਹੋਈ। ਸਰਪੰਚ ਅਮਰੀਕ ਸਿੰਘ ਦੇ ਪਰਿਵਾਰਿਕ ਮੈਂਬਰ ਜ਼ਿਆਦਾ ਤਰ ਅਮਰੀਕਾ 'ਚ ਰਹਿੰਦੇ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਕੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਤੋਂ ਨਾ ਸਿਰਫ਼ ਪਾਰਟੀ ਨੂੰ ਸਗੋਂ ਮੈਨੂੰ ਨਿੱਜੀ ਤੌਰ 'ਤੇ ਬਹੁਤ ਦੁੱਖ ਪਹੁੰਚਿਆ ਹੈ।
ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਫ਼ਸੋਸ ਪ੍ਰਗਟ ਕੀਤਾ। ਅੱਜ ਸਵੇਰੇ 10 ਵਜੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਗਿਆ।