ਉਪਰਾਲੇ ਦਾ ਉਦੇਸ਼ ਕੋਵਿਡ-19 ਦੀਆ ਪਾਬੰਦੀਆਂ ਦੌਰਾਨ ਨਿਰਯਾਤ ਖੇਤਰ ਨੂੰ ਹੋਰ ਪ੍ਰਫੁੱਲਤ ਕਰਨਾ
ਤਾਲਾਬੰਦੀ ਦੌਰਾਨ ਪੰਜਾਬ ਨੇ ਯੂਰਪੀਅਨ ਯੂਨੀਅਨ, ਯੂ.ਕੇ.ਅਤੇ ਯੂ.ਏ.ਈ. ਨੂੰ ਚਾਵਲ, ਸ਼ਹਿਦ , ਦੁੱਧ ਅਤੇ ਦੁੱਧ ਉਤਪਾਦਾਂ ਦਾ ਨਿਰਯਾਤ ਕੀਤਾ
ਚੰਡੀਗੜ, 24 ਮਈ 2020: ਕੋਵਿਡ -19 ਪਾਬੰਦੀਆਂ ਦੌਰਾਨ ਖੇਤੀ ਉਤਪਾਦਾਂ ਦੇ ਨਿਰਯਾਤ ਨੂੰ ਪ੍ਰਫੁੱਲਿਤ ਕਰਨ ਦੇ ਮੱਦੇਨਜ਼ਰ ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ (ਪੀ.ਬੀ.ਟੀ.ਆਈ.) ਨੇ ਪੰਜਾਬ-ਅਧਾਰਤ ਰਜਿਸਟਰਡ ਬਰਾਮਦਕਾਰਾਂ ਲਈ ਪੀ.ਬੀ.ਟੀ.ਆਈ. ਨੇ ਸਾਰੇ ਉਤਪਾਦਾਂ ਦੀਆਂ ਜਾਂਚ ਸਹੂਲਤਾਂ 'ਤੇ 15% ਦੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਨਿਰਯਾਤ ਕਰਨ ਵਾਲੇ ਭਾਈਚਾਰੇ ਦੇ ਹੋਰ ਸਮਰਥਨ ਲਈ ਵਿਸ਼ੇਸ਼ ਪੈਕੇਜ ਵੀ ਪੇਸ਼ ਕੀਤੇ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੀ.ਬੀ.ਟੀ.ਆਈ ਜਾਂਚ ਸਬੰਧੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਜਿਵੇਂ ਕਿ ਰਹਿੰਦ ਖੂਹੰਦ ਵਿਸ਼ਲੇਸ਼ਣ, ਮਾਈਕਰੋਬਿਅਲ ਵਿਸ਼ਲੇਸ਼ਣ, ਅਡਲਟ੍ਰੈਟਸ ਐਂਡ ਫੂਡ ਐਡਿਟਿਵ ਅਨੈਲੇਸਿਸ, ਜੋ ਕਿ ਯੂਰਪੀਅਨ ਯੂਨੀਅਨ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੇ ਸਖਤ ਨਿਰਯਾਤ ਦਿਸ਼ਾ ਨਿਰਦੇਸ਼ਾਂ ਦਾ ਇਕ ਮਹੱਤਵਪੂਰਣ ਹਿੱਸਾ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਤਾਲਾਬੰਦੀ ਦੌਰਾਨ ਪੰਜਾਬ ਤੋਂ ਯੂਰਪੀਅਨ ਯੂਨੀਅਨ, ਯੂਕੇ ਅਤੇ ਯੂਏਈ 'ਚ ਪ੍ਰਮੁੱਖ ਮੰਡੀਆਂ ਵਿੱਚ ਚਾਵਲ, ਸ਼ਹਿਦ, ਦੁੱਧ ਅਤੇ ਦੁੱਧ ਦੇ ਉਤਪਾਦਾਂ ਬਰਾਮਦ ਕੀਤੇ ਗਏ ਹਨ ਅਤੇ ਇੰਕੂਵੇਟਰ ਦੁਆਰਾ ਦਿੱਤੀ ਇਹ ਰਾਹਤ ਸਾਰੇ ਖੇਤੀ ਅਤੇ ਭੋਜਨ ਪਦਾਰਥ ਨਿਰਯਾਤ ਕਰਨ ਵਾਲਿਆਂ ਲਈ ਬਹੁਤ ਲਾਭਕਾਰੀ ਸਾਬਿਤ ਹੋਵੇਗੀ ।
ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਇਨਵੈਸਟ ਪੰਜਾਬ ਨੇ ਖੇਤੀਬਾੜੀ ਅਤੇ ਖੁਰਾਕ ਖੇਤਰ ਵਿਚ ਸਰਕਾਰੀ ਵਿਭਾਗਾਂ, ਉਦਯੋਗਾਂ, ਨਿਰਯਾਤ ਕਰਨ ਵਾਲੇ ਅਤੇ ਉੱਦਮੀਆਂ ਨਾਲ ਮਿਲ ਕੇ ਪਹਿਲਕਦਮਿਆਂ ਦੀ ਪਛਾਣ ਕਰਨ ਲਈ ਗੋਸ਼ਠੀਆਂ ਤੇ ਸੈਸ਼ਨ ਕਰਵਾਏ ਜੋ ਕਿ ਪੰਜਾਬ ਦੇ ਖੇਤੀ ਤੇ ਖ਼ੁਰਾਕ ਪਦਾਰਥਾਂ ਲਈ ਕੌਮਾਂਤਰੀ ਮੰਡੀਆਂ ਵਿੱਚ ਵਧੇਰੇ ਬਰਾਮਦਗੀ ਲਈ ਸਹਾਈ ਹੋਣਗੇ। ਅਜਿਹੇ ਹੀ ਇੱਕ ਸੈਸ਼ਨ ਵਿੱਚ, ਨਿਰਯਾਤ ਕਰਨ ਵਾਲੇ ਭਾਈਚਾਰੇ ਦੁਆਰਾ ਇਹ ਵੀ ਦੱਸਿਆ ਗਿਆ ਕਿ ਟੈਸਟਿੰਗ ਖਰਚਿਆਂ ਵਿੱਚ ਥੋੜੀ ਢਿੱਲ ਦੇਣ ਨਾਲ ਰਾਜ ਦੀ ਬਰਾਮਦ ਵਧੇਰੇ ਵਿਵਹਾਰਕ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ, ਪੀਬੀਟੀਆਈ ਐਗਰੀ ਫੂਡ ਬਾਇਓਟੈਕਨੋਲੋਜੀ ਕਲੱਸਟਰ ਐਸ.ਏ.ਐਸ ਨਗਰ (ਮੁਹਾਲੀ) ਦਾ ਇੱਕ ਹਿੱਸਾ ਹੈ, ਜੋ ਕਿ ਕਿਸਾਨਾਂ, ਉੱਦਮੀਆਂ, ਸਟਾਰਟਅੱਪ ਕਰਨ ਵਾਲੇ ਅਤੇ ਬਰਾਮਦਕਾਰਾਂ ਨੂੰ ਪ੍ਰਮਾਣਿਤ ਵਿਸ਼ਲੇਸ਼ਣ ਸੇਵਾਵਾਂ, ਟੈਸਟਿੰਗ ਸਹੂਲਤਾਂ, ਇਕਰਾਰਨਾਮੇ ਦੀ ਖੋਜ ਆਦਿ ਪ੍ਰਦਾਨ ਕਰਦਾ ਹੈ।
ਗੌਰਤਲਬ ਹੈ ਕਿ ਨਿਵੇਸ਼ ਪੰਜਾਬ, ਕਰਫਿਊ ਅਤੇ ਤਾਲਾਬੰਦੀ ਦੌਰਾਨ ਆਪਣੇ ਲੋੜੀਂਦੀਆਂ ਚੀਜ਼ਾਂ ਦੇ ਨਿਰਵਿਘਨ ਅੰਤਰਰਾਸ਼ਟਰੀ ਅਤੇ ਘਰੇਲੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਨਾਲ ਸਬੰਧਤ ਨਿਵੇਸ਼ਕਾਂ ਅਤੇ ਉਦਯੋਗਾਂ ਦੀ ਸਹੂਲਤ ਲਈ ਸਭ ਤੋਂ ਅੱਗੇ ਕੰਮ ਕਰ ਰਿਹਾ ਹੈ। ਪੀਬੀਟੀਆਈ ਲੈਬਾਂ ਨੇ ਤਾਲਾਬੰਦੀ ਦੌਰਾਨ ਪੰਜਾਬ ਦੇ ਜਰੂਰੀ ਸਮਾਨ ਦੇ ਬਰਾਮਦਕਾਰਾਂ ਨੂੰ ਯੂਰਪੀਅਨ ਦੇਸ਼ਾਂ ਦੀ ਵੱਧਦੀ ਮੰਗ ਕਾਰਨ ਉਨ•ਾਂ ਦੇ ਮਾਲ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਸਹੂਲਤ ਦਿੱਤੀ ਹੈ।