50 ਮਿੰਟਾਂ ਵਿੱਚ 28 ਹਜ਼ਾਰ ਤੋਂ ਵਧੇਰੇ ਲੋਕਾਂ ਨਾਲ ਜੁੜੇ
ਕਿਹਾ! ਲੁਧਿਆਣਾ ਪੁਲਿਸ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ
18 ਦਿਨਾਂ ਵਿੱਚ 250 ਮਾਮਲੇ ਦਰਜ, 9000 ਤੋਂ ਵਧੇਰੇ ਖੁੱਲ•ੀ ਜੇਲ• ਵਿੱਚ ਸੁੱਟੇ
ਅੱਜ ਇੱਕ ਦਿਨ ਵਿੱਚ ਉਲੰਘਣਾ ਕਰਨ ਵਾਲਿਆਂ ਦੇ 250 ਤੋਂ ਵਧੇਰੇ ਵਾਹਨ ਜ਼ਬਤ
ਹੁਣ ਸਵੇਰੇ ਦੀ ਸੈਰ ਕਰਨ ਵਾਲੇ, ਅਫਵਾਹਾਂ ਫੈਲਾਉਣ ਵਾਲੇ ਅਤੇ ਬਿਨ•ਾ ਮਾਸਕ ਤੋਂ ਘੁੰਮਣ ਵਾਲਿਆਂ ਦੀ ਖੈਰ ਨਹੀਂ
ਲੁਧਿਆਣਾ, 11 ਅਪ੍ਰੈਲ 2020: ਅੱਜ ਕਰਫਿਊ/ਲੌਕਡਾਊਨ ਨੂੰ 18 ਦਿਨ ਬੀਤਣ 'ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਆਪਣੇ 50 ਮਿੰਟ ਦੇ ਲਾਈਵ ਸੈਸ਼ਨ ਦੌਰਾਨ ਉਨ•ਾਂ ਨਾਲ 28 ਹਜ਼ਾਰ ਵਧੇਰੇ ਲੋਕ ਜੁੜੇ। ਲੋਕਾਂ ਵੱਲੋਂ ਭੇਜੇ ਗਏ 1300 ਤੋਂ ਵਧੇਰੇ ਸੁਨੇਹਿਆਂ ਦੇ ਸ੍ਰੀ ਅਗਰਵਾਲ ਨੇ ਜਵਾਬ ਦਿੰਦਿਆਂ ਕਰਫਿਊ/ਲੌਕਡਾਊਨ ਨੂੰ ਪਹਿਲਾਂ ਦੀ ਤਰ•ਾਂ ਅੱਗੇ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸੈਸ਼ਨ ਨੂੰ 326 ਲੋਕਾਂ ਨੇ ਅੱਗੇ ਸ਼ੇਅਰ ਕੀਤਾ।
ਇਸ ਪੂਰੇ ਸੈਸ਼ਨ ਦੌਰਾਨ ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਲੋਕਾਂ ਵੱਲੋਂ ਕਾਫੀ ਹੱਦ ਤੱਕ ਸਹਿਯੋਗ ਦਿੱਤਾ ਗਿਆ ਹੈ, ਜਿਸ ਦੀ ਉਹ ਭਵਿੱਖ ਵੀ ਉਮੀਦ ਰੱਖਦੇ ਹਨ। ਉਨ•ਾਂ ਕਿਹਾ ਕਿ ਕਿਉਂਕਿ ਇਹ ਬਿਮਾਰੀ ਬਹੁਤ ਭਿਆਨਕ ਹੈ ਅਤੇ ਸਮਾਜਿਕ ਦੂਰੀ ਨਾ ਰੱਖਣ ਨਾਲ ਫੈਲਦੀ ਹੈ, ਇਸ ਲਈ ਹੀ ਪੰਜਾਬ ਸਰਕਾਰ ਨੇ ਇਸ ਕਰਫਿਊ/ਲੌਕਡਾਊਨ ਨੂੰ 1 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
ਲੁਧਿਆਣਾ ਪੁਲਿਸ ਵੱਲੋਂ ਇਸ ਕਰਫਿਊ/ਲੌਕਡਾਊਨ ਨੂੰ ਪੂਰਨ ਤੌਰ 'ਤੇ ਲਾਗੂ ਕਰਾਉਣ ਲਈ ਹੁਣ ਸਖ਼ਤੀ ਕੀਤੀ ਜਾਵੇਗੀ। ਸਵੇਰ ਦੀ ਸੈਰ ਕਰਨ ਵਾਲੇ, ਅਫਵਾਹਾਂ ਫੈਲਾਉਣ ਵਾਲੇ ਅਤੇ ਬਿਨ•ਾ ਮਾਸਕ ਸੜਕਾਂ 'ਤੇ ਘੁੰਮਣ ਵਾਲਿਆਂ 'ਤੇ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਲੰਘਣਾ ਕਰਨ ਵਾਲਿਆਂ 'ਤੇ ਨਿਗਰਾਨੀ ਰੱਖਣ ਲਈ ਲੁਧਿਆਣਾ ਪੁਲਿਸ ਵੱਲੋਂ 15 ਡਰੋਨ ਕੈਮਰੇ ਵੀ ਸ਼ਹਿਰ ਵਿੱਚ ਉਡਾਏ ਜਾ ਰਹੇ ਹਨ।
ਉਨ•ਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ 18 ਦਿਨਾਂ ਵਿੱਚ ਉਲੰਘਣਾ ਦੇ 250 ਮਾਮਲੇ ਦਰਜ ਕਰਕੇ 410 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ•ਾਂ 9000 ਤੋਂ ਵਧੇਰੇ ਲੋਕਾਂ ਨੂੰ ਖੁੱਲ•ੀਆਂ ਜੇਲ•ਾਂ ਵਿੱਚ ਸੁੱਟਿਆ ਹੈ। ਅੱਜ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ਼ਹਿਰ ਵਿੱਚ 250 ਤੋਂ ਵਧੇਰੇ ਵਾਹਨਾਂ ਨੂੰ ਜ਼ਬਤ ਕੀਤਾ ਹੈ, ਜੋ ਕਿ ਕਰਫਿਊ/ਲੌਕਡਾਊਨ ਦੇ ਖ਼ਤਮ ਹੋਣ ਤੋਂ ਬਾਅਦ ਮੁਕੰਮਲ ਪ੍ਰਕਿਰਿਆ ਅਪਣਾ ਕੇ ਹੀ ਛੱਡੇ ਜਾਣਗੇ। ਇਸੇ ਤਰ•ਾਂ ਝੂਠੀਆਂ ਅਫਵਾਹਾਂ ਫੈਲਾਉਣ ਦੇ ਮਾਮਲੇ ਵਿੱਚ 5 ਮਾਮਲੇ ਦਰਜ ਕੀਤੇ ਗਏ ਹਨ। ਸ਼ੋਸ਼ਲ ਮੀਡੀਆ ਦੇ ਮਾਮਲੇ ਵਿੱਚ ਗਰੁੱਪ ਐਡਮਿਨ 'ਤੇ ਵੀ ਕਾਰਵਾਈ ਹੋਵੇਗੀ।
ਉਨ•ਾਂ ਲੋਕਾਂ ਨਾਲ ਪੁਲਿਸ ਕੰਟਰੋਲ ਦੇ ਨੰਬਰ ਸਾਂਝੇ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹ ਪੁਲਿਸ ਨੂੰ ਕਿਸੇ ਵੀ ਤਰ•ਾਂ ਦੀ ਜਾਣਕਾਰੀ ਜਾਂ ਸਮੱਸਿਆ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਕਦੇ ਵੀ ਸੰਪਰਕ ਕਰ ਸਕਦੇ ਹਨ। ਲੁਧਿਆਣਾ ਪੁਲਿਸ 24 ਘੰਟੇ ਉਨ•ਾਂ ਦੀ ਸੇਵਾ ਵਿੱਚ ਹਾਜ਼ਰ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਬਿਨ•ਾ ਕਿਸੇ ਛੁੱਟੀ ਤੋਂ ਰੋਜ਼ਾਨਾ 16 ਘੰਟਿਆਂ ਤੋਂ ਵੱਧ ਦੀ ਡਿਊਟੀ ਕਰ ਰਿਹਾ ਹੈ।
ਸ੍ਰੀ ਅਗਰਵਾਲ ਨੇ ਲੰਗਰ ਆਦਿ ਦੀ ਸੇਵਾ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਅੱਗੇ ਆਉਣ। ਤਿਆਰ ਭੋਜਨ ਜਿੱਥੇ ਖ਼ਰਾਬ ਜਲਦੀ ਹੁੰਦਾ ਹੈ, ਉਥੇ ਹੀ ਉਸ ਕੰਮ ਲਈ ਜਿਆਦਾ ਲੋਕਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਨੀ ਪੈਂਦੀ ਹੈ। ਉਨ•ਾਂ ਕਿਹਾ ਕਿ ਰਾਸ਼ਨ ਆਦਿ ਵੰਡਣ ਵਿੱਚ ਸਹਾਇਤਾ ਕਰਨ ਲਈ ਲੁਧਿਆਣਾ ਪੁਲਿਸ ਦਾ ਸਹਿਯੋਗ ਹਮੇਸ਼ਾਂ ਮਿਲਦਾ ਰਹੇਗਾ। ਪਰ ਹਰੇਕ ਕੰਮ ਲਈ ਢੁੱਕਵੀਂ ਪ੍ਰਮਿਸ਼ਨ ਹੋਣੀ ਲਾਜ਼ਮੀ ਹੈ।
ਉਨ•ਾਂ ਕਿਹਾ ਸ਼ਹਿਰ ਵਿੱਚ ਕਰਫਿਊ/ਲੌਕਡਾਊਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਲੁਧਿਆਣਾ ਪੁਲਿਸ ਨੂੰ ਇਸ ਵੇਲੇ 2000 ਤੋਂ ਵਧੇਰੇ ਵਲੰਟੀਅਰ ਨਿਰਸਵਾਰਥ ਸੇਵਾ ਪ੍ਰਦਾਨ ਕਰ ਰਹੇ ਹਨ। ਜੇਕਰ ਹੋਰ ਵੀ ਕੋਈ ਵਿਅਕਤੀ ਜਾਂ ਸੰਸਥਾ ਵੱਖ-ਵੱਖ ਖੇਤਰਾਂ ਵਿੱਚ ਸੇਵਾ ਦੇਣੀ ਚਾਹੁੰਦੀ ਹੈ ਤਾਂ ਉਹ ਉਨ•ਾਂ ਨਾਲ ਫੇਸਬੁੱਕ ਰਾਹੀਂ ਪੇਸ਼ਕਸ਼ ਦੇ ਸਕਦੇ ਹਨ।
ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਡਾਕਟਰ ਅਤੇ ਸਿਹਤ ਭਾਈਚਾਰੇ ਨੂੰ ਸਲੂਟ ਕਰਦਿਆਂ ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਕਿਸੇ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਟਾਫ਼ ਨੂੰ ਮਿਲਣ ਤਾਂ ਉਨ•ਾਂ ਨੂੰ ਸਲੂਟ ਜ਼ਰੂਰ ਮਾਰਨ।
ਉਨ•ਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਪ੍ਰਸਾਸ਼ਨਿਕ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰੀਏ। ਲੁਧਿਆਣਾ ਪੁਲਿਸ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਜਾਂ ਜੇਲ• ਅੰਦਰ ਨਹੀਂ ਕਰਨਾ ਚਾਹੁੰਦੀ ਪਰ ਇਸ ਲਈ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ। ਉਨ•ਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਵਾਸੀ ਇਹ ਜੰਗ ਆਪਸੀ ਸਹਿਯੋਗ ਨਾਲ ਜ਼ਰੂਰ ਜਿੱਤ ਲੈਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਦੀਪਕ ਪਰੀਕ ਵੀ ਉਨ•ਾਂ ਨਾਲ ਸਨ।