← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 22 ਅਪ੍ਰੈਲ 2020 - ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਏ ਗਏ ਕਰਫਿਊ ਦੌਰਾਨ ਪੁਲਿਸ ਦੀ ਵਰਦੀ ਪਾ ਕੇ ਘੁੰਮਣ ਵਾਲੇ ਇੱਕ ਵਿਅਕਤੀ ਨੂੰ ਲੰਘੀ ਰਾਤ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰਬਰ 1, ਜਗਤਾਰ ਨਗਰ ਪਟਿਆਲਾ ਵਜੋਂ ਹੋਈ ਹੈ। ਇਸ ਵਿਰੁੱਧ ਥਾਣਾ ਅਰਬਨ ਅਸਟੇਟ ਵਿਖੇ ਮੁਕੱਦਮਾ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਰ ਲਿਆ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਅਰਬਨ ਅਸਟੇਟ ਥਾਣੇ ਦੀ ਪੁਲਿਸ ਗਸ਼ਤ ਪਾਰਟੀ ਨੇ ਜਦੋਂ ਇਸ ਵਿਅਕਤੀ ਨੂੰ ਰੋਕ ਕੇ ਪੁੱਛਿਆ ਕਿ ਗਿਆ ਤਾਂ ਇਸ ਨੇ ਆਪਣੇ ਆਪ ਨੂੰ ਟਰਾਂਸਪੋਰਟ ਵਿਭਾਗ ਪੰਜਾਬ ਦੇ ਇੱਕ ਉਚ ਅਧਿਕਾਰੀ ਦਾ ਗੰਨਮੈਨ ਦੱਸਿਆ ਪਰੰਤੂ ਜਦੋਂ ਇਸ ਬਾਬਤ ਪੜਤਾਲ ਕੀਤੀ ਗਈ ਤਾਂ ਇਹ ਵਿਅਕਤੀ ਇੱਕ ਪੁਲਿਸ ਮੁਲਾਜ਼ਮ ਨਾ ਹੋ ਕੇ ਪ੍ਰਾਈਵੇਟ ਤੌਰ 'ਤੇ ਉਕਤ ਅਧਿਕਾਰੀ ਨਾਲ ਡਰਾਇਵਰ ਵਜੋਂ ਕੰਮ ਕਰਦਾ ਪਾਇਆ ਗਿਆ। ਜਿਸ 'ਤੇ ਕਾਰਵਾਈ ਕਰਦਿਆਂ ਹਰਪ੍ਰੀਤ ਸਿੰਘ ਉਕਤ ਵਿਰੁੱਧ ਮੁਕਦਮਾ ਦਰਜ ਕਰ ਲਿਆ ਗਿਆ।
Total Responses : 267