ਅਸ਼ੋਕ ਵਰਮਾ
ਮਾਨਸਾ, 16 ਅਪ੍ਰੈਲ 2020 - ਮਾਨਸਾ ਜਿਲ੍ਹੇ ’ਚ ਪੁਲਿਸ ਮੁਲਾਜਮਾਂ ਨੂੰ ਨਾਕਿਆਂ ਤੇ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰੋੋਨਾ ਵਾਇਰਸ ਤੋੋਂ ਬਚਾਅ ਲਈ ਇਸ ਜੋਖਮ ਭਰੀ ਡਿਊਟੀ ਨੂੰ ਹੋੋਰ ਸੁਖਾਲਾ ਬਨਾਉਣ ਪੁਲਿਸ ਕਰਮਚਾਰੀਆਂ ਨੂੰ ਧੁੱਪ ਤੇ ਮੀਂਹ-ਹਨੇਰੀ ਤੋੋਂ ਬਚਾਉਣ ਅਤੇ ਉਹਨਾਂ ਨੂੰ ਨਾਕਾ-ਪੁਆਇੰਟ ’ਤੇ ਹੀ ਪੀਣ ਵਾਲੇ ਪਾਣੀ ਦੀ ਸੁਵਿਧਾ ਦੇਣ ਲਈ ਮਾਨਸਾ ਪੁਲਿਸ ਵੱਲੋੋਂ ਪਹਿਲਕਦਮੀ ਕਰਦੇ ਹੋੋਏ ਜ਼ਿਲੇ ਦੇ ਸਾਰੇ ਨਾਕਾ-ਪੁਆਇੰਟਾਂ ’ਤੇ ਟੈਂਟ ਲਗਵਾਏ ਗਏ ਹਨ, ਜਿਸ ਵਿੱਚ ਪੀਣ ਵਾਲੇ ਸਾਫ-ਸੁਥਰੇ ਪਾਣੀ ਅਤੇ ਬਿਜਲੀ ਪੱਖੇ ਦਾ ਪ੍ਰਬੰਧ ਕੀਤਾ ਗਿਆ ਹੈ।
ਡਾ. ਭਾਰਗਵ ਨੇ ਦੱਸਿਆ ਕਿ ਪੁਲਿਸ ਫੋੋਰਸ ਨੂੰ ਮਾਸਕ, ਸਾਬਣ ਅਤੇ ਸੈਨੀਟਾਈਜ਼ਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਨਾਂ ਨੂੰ ਆਪਣੇ ਹੱਥ ਸਾਬਣ ਨਾਲ ਧੋਣ, ਸੈਨੀਟਾਈਜ਼ਰ ਦੀ ਵਰਤੋਂ ਕਰਨ, ਮਾਸਕ ਪਹਿਨਣ ਅਤੇ ਨਿਰਧਾਰਿਤ ਦੂਰੀ ਬਣਾਏ ਰੱਖ ਕੇ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਕਰਮਚਾਰੀਆਂ ਦਾ ਸਮੇਂ-ਸਮੇਂ ’ਤੇ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਾਕਾ-ਪੁਆਇੰਟਾਂ ’ਤੇ ਪਹੁੰਚ ਕੇ ਉਨਾਂ ਨੂੰ ਡਿਊਟੀ ਸਬੰਧੀ ਸੰਖੇਪ ਵਿੱਚ ਦੱਸਿਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਕਰਮਚਾਰੀਆਂ ਦੀਆ ਸਮੱਸਿਆਵਾਂ ਸੁਣ ਕੇ ਬਣਦਾ ਯੋੋਗ ਹੱਲ ਕੀਤਾ ਜਾ ਰਿਹਾ ਹੈ, ਤਾਂ ਜੋੋ ਪੁਲਿਸ ਕਰਮਚਾਰੀਆਂ ਦੀ ਸਿਹਤ ਠੀਕ ਰਹੇ ਅਤੇ ਗਰਮੀ ਦੇ ਸੀਜਨ ਦੌੌਰਾਨ ਡਿਊਟੀ ਪ੍ਰਤੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਨੂੰ ਆਪਣੇ-ਆਪਣੇ ਘਰਾਂ ਤੋੋਂ ਬਾਹਰ ਨਾ ਨਿਕਲਣ ਅਤੇ ਸਾਵਧਾਨੀਆਂ ਦੀ ਵਰਤੋੋਂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।