ਅਸ਼ੋਕ ਵਰਮਾ
- ਪੁਲਿਸ ਦੀ ਹੌੌਸਲਾ ਅਫਜਾਈ ਲਈ ਯਤਨ ਜਾਰੀ: ਐਸ.ਐਸ.ਪੀ
ਮਾਨਸਾ, 18 ਅਪ੍ਰੈਲ 2020 - ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਨੇ ਮਾਨਸਾ ਜਿਲੇ ’ਚ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਤਾਜਾ ਬਿਸਕੁਟ ਅਤੇ ਕੇਕ ਵੰਡ ਕੇ ਉਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਹੈ। ਆਈਜੀ ਵੱਲੋਂ ਫੂਡ ਰਿਫਰੈਸ਼ਮੈਂਟ ਤਹਿਤ ਤਾਜਾ ਬਿਸਕੁਟ ਅਤੇ ਤਾਜਾ ਕੇਕ ਦੇ 650 ਵੱਡੇ ਪੈਕਟ ਭੇਜੇ ਗਏ ਜਿੰਨਾਂ ਨੂੰ ਡੀਐਸਪੀਜ਼ ਨੇ ਅੱਜ ਵੱਖ ਵੱਖ ਥਾਵਾਂ ਤੇ ਤਾਇਨਾਤ ਪੁਲਿਸ ਦੀਆਂ ਗਸ਼ਤ ਪਾਰਟੀਆਂ, ਨਾਕਿਆਂ ਤੇ ਤਾਇਨਾਤ ਪੁਲਿਸ, ਵੀ.ਪੀ.ਓਜ , ਦਾਣਾ ਮੰਡੀਆਂ ਵਿੱਚ ਤਾਇਨਾਤ ਫੋੋਰਸ, ਰਿਜ਼ਰਵ ਪੁਲਿਸ ਆਦਿ ਨੂੰ ਵੰਡਿਆ ਅਤੇ ਪਿੱਠ ਥਾਪੜੀ। ਇਸੋ ਮੌਕੇ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਪੁਲਿਸ ਮੁਲਾਜਮਾਂ ਵੱਲੋਂ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਵੀ ਕੀਤੀ।
ਐਸ.ਐਸ.ਪੀ. ਮਾਨਸਾ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੋੋਵਲ ਕੋੋਰੋੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋੋਂ ਰੋੋਕਣ ਲਈ ਲਗਾਏ ਗਏ ਕਰਫਿਊ ਦੌੌਰਾਨ ਸਖਤ ਹਦਾਇਤਾਂ ਹਨ ਕਿ ਡਿਊਟੀ ਤੇ ਤਾਇਨਾਤ ਪੁਲਿਸ ਨੂੰ ਕੋੋਈ ਦਿੱਕਤ ਨਹੀ ਆਉਣੀ ਚਾਹੀਦੀ । ਉਨਾਂ ਦੱਸਿਆ ਕਿ ਮਾਨਸਾ ਪੁਲਿਸ ਕੋੋਰੋੋਨਾ ਵਾਇਰਸ ਤੋੋਂ ਬਚਾਅ ਅਤੇ ਜਿਲੇ ’ਚ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਦਿਨ-ਰਾਤ ਡਿਊਟੀ ਨਿਭਾਈ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ।
ਪੁਲਿਸ ਮੁਲਾਜਮਾਂ ਦਾ ਹੌਂਸਲਾ ਵਧਿਆ:ਐਸਐਸਪੀ
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਡਿਊਟੀ ਤੇ ਤਾਇਨਾਤ ਫੋੋਰਸ ਲਈ ਉਚ ਅਫਸਰਾਂ ਵੱਲੋੋਂ ਭੇਜੀ ਗਈ ਰਿਫਰੈਸਮੈਂਟ ਤਾਜਾ ਅਤੇ ਬਹੁਤ ਵਧੀਆ ਸੀ ਜਿਸ ਨਾਲ ਕਰਮਚਾਰੀਆਂ ਦਾ ਹੌੌਸਲਾ ਵਧਿਆ ਹੈ। ਉਨਾਂ ਆਖਿਆ ਕਿ ਇਹ ਭੇਂਟ ਸੀਨੀਅਰ ਅਧਿਕਾਰੀਆਂ ਪ੍ਰਤੀ ਮਾਨ-ਸਤਿਕਾਰ ਵਿੱਚ ਹੋੋਰ ਵਾਧਾ ਕਰਨ ਵਾਲੀ ਸਾਬਤ ਹੋੋਈ ਹੈ। ਉਨਾਂ ਦੱਸਿਆ ਕਿ ਆਪਣੀ ਪੁਲਿਸ ਫੋੋਰਸ ਦੇ ਕੋਰੋੋਨਾ ਵਾਇਰਸ ਤੋੋਂ ਬਚਾਅ ਅਤੇ ਉਨਾਂ ਦੇ ਦੁੱਖ-ਤਕਲੀਫਾਂ ਨੂੰ ਸੁਣ ਕੇ ਹੱਲ ਕਰਨ ਦੇ ਨਾਲ ਨਾਲ ਖਾਣ-ਪੀਣ ਦੇ ਢੁੱਕਵੇਂ ਪ੍ਰਬੰਧਾਂ ਲਈ ਅੱਗੇ ਤੋੋਂ ਵੀ ਯਤਨ ਜਾਰੀ ਰਹਿਣਗੇ।