ਹਰੀਸ਼ ਕਾਲੜਾ
ਨੰਗਲ, 27 ਅਪ੍ਰੈਲ 2020: ''ਮੈਂ ਵੀ ਹਰਜੀਤ ਸਿੰਘ'' ਦੇ ਸਲੋਗਨ ਤਹਿਤ ਅੱਜ ਪੰਜਾਬ ਪੁਲਿਸ ਵੱਲੋਂ ਆਪਣੇ ਨਾਮ ਦੀਆਂ ਤਖ਼ਤੀਆਂ ਤੇ ਹਰਜੀਤ ਸਿੰਘ ਲਿਖ ਕੇ ਲਗਾਇਆ ਗਿਆ ਇਹ ਹੁਕਮ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਸਮੂਹ ਪੰਜਾਬ ਪੁਲਸ ਨੂੰ ਕੀਤੇ ਗਏ ਸਨ ਕਿ ਸਵੇਰੇ ਦੱਸ ਵਜੇ ਆਪਣੀ ਵਰਦੀ ਤੇ ਲਿਖ ਕੇ ਲਗਾਏਗਾ ।ਇਸ ਸਬੰਧੀ ਹੋਰ ਗੱਲ ਕਰਦਿਆਂ ਡੀ.ਐੱਸ.ਪੀ. ਨੰਗਲ ਯੂ.ਸੀ ਚਾਵਲਾ ਅਤੇ ਐਸ.ਐਚ.ਓ. ਪਵਨ ਚੌਧਰੀ ਨੇ ਕਿਹਾ ਕਿ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਮੂਹ ਪੰਜਾਬ ਪੁਲਿਸ ਸਲਾਮ ਕਰਦੀ ਹੈ ਕਿਉਂਕਿ ਭਾਵੇਂ ਨਿਹੰਗਾਂ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਸੀ ਪਰ ਉਸ ਨੇ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਇੱਕ ਸਿਆਣੇ ਪੁਲਿਸ ਮੁਲਾਜ਼ਮ ਦਾ ਫਰਜ਼ ਨਿਭਾਇਆ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਦੀ ਦਲੇਰੀ ਨੂੰ ਵੀ ਸਲਾਮ ਹੈ ਅਤੇ ਅੱਜ ਡੀ. ਜੀ. ਪੀ. ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਇੱਕ ਸਮਾਜਿਕ ਸੇਧ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਚੌਕੀ ਇੰਚਾਰਜ ਨਰਿੰਦਰ ਸਿੰਘ, ਬਲਵਿੰਦਰ ਸਿੰਘ, ਸਤਨਾਮ ਕੌਰ, ਲੇਖ ਰਾਜ, ਬਲਦੇਵ ਸਿੰਘ ,ਵਾਸਦੇਵ, ਬਹਾਦਰ ਸਿੰਘ, ਅਤੇ ਹੋਰ ਪੁਲਿਸ ਮੁਲਾਜ਼ਮ ਤੋਂ ਇਲਾਵਾ ਸਮਾਜ ਸੇਵਕ ਦੀਪਕ ਨੰਦਾ ਹਾਜ਼ਰ ਸਨ ।