ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2020 - ਮਾਨਸਾ ਪੁਲਿਸ ਨੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਰੋਕਣ ਲਈ ਘਰ ਘਰ ਜਾਕੇ ਕਿਤਾਬਾਂ ਵੰਡਣ ਅਤੇ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ਕਰਵਾਈ ਹੈ। ਅੱਜ ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਅਤੇ ਐਸਐਸਪੀ ਡਾ: ਨਰਿੰਦਰ ਭਾਰਗਵ ਨੇ ਪੁਲਿਸ ਦੀ ਇਸ ਪਹਿਲਕਦਮੀ ਦੀ ਸ਼ੁਭ ਆਰੰਭ ਕੀਤਾ। ਆਈਜੀ ਖੁਦ ਘਰ ਘਰ ਗਏ ਅਤੇ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੂੰ ਕਿਤਾਬਾਂ ਸੌਂਪੀਆਂ। ਆਈ ਜੀ ਨੇ ਦੱਸਿਆ ਕਿ ਮਾਨਸਾ ਪੁਲਿਸ ਵਧਾਈ ਦੀ ਪਾਤਰ ਹੈ, ਜੋੋ ਸੁਲਝੇ ਹੋੋਏ ਪੁਲਿਸ ਅਫਸਰ ਡਾ: ਭਾਰਗਵ ਦੀ ਨਿਗਰਾਨੀ ਹੇਠ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਪਬਲਿਕ ਨੂੰ ਜਾਗਰੂਕ ਕਰਨ ਵਿੱਚ ਅਤੇ ਲੋੋੜਵੰਦਾਂ ਨੂੰ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਘਰੋ ਘਰੀ ਮੁਹੱਈਆ ਕਰਨ ਵਿੱਚ ਅਹਿਮ ਰੋੋਲ ਅਦਾ ਕਰ ਰਹੀ ਹੈ।
ਉਨਾਂ ਦੱਸਿਆ ਕਿ ਕਰਫਿਊ ਦੇ ਮੱਦੇਨਜ਼ਰ ਵਿਦਿਅਕ ਅਦਾਰੇ ਬੰਦ ਹੋੋਣ ਅਤੇ ਬੱਚਿਆਂ ਕੋਲ ਅਗਲੀ ਕਲਾਸ ਦੀਆ ਕਿਤਾਬਾਂ ਨਾ ਹੋੋਣ ਕਰਕੇ ਉਨਾਂ ਦੀ ਪੜਾਈ ਦਾ ਨੁਕਸਾਨ ਹੋੋ ਰਿਹਾ ਹੈ। ਇਵੇਂ ਹੀ ਬੱਚੇ ਬਾਹਰ ਖੇਡਣ ਜਾਣ ਦੀ ਬਜਾਏ ਘਰਾਂ ਅੰਦਰ ਬੰਦ ਹੋਣ ਕਰਕੇ ਸੋੋਸ਼ਲ ਮੀਡੀਆ ਜਾਂ ਟੀ.ਵੀ. ਤੇ ਨਿਰਭਰ ਹਨ ਜਿਸ ਦੇ ਸਿੱਟੇ ਵਜੋੲ ਉਨਾਂ ਦੇ ਮਨ ਤੇ ਕੋੋਰੋੋਨਾ ਵਾਇਰਸ ਦਾ ਅਸਰ ਪੈ ਰਿਹਾ ਹੈ। ਉਨਾਂ ਦੱਸਿਆ ਕਿ ਮਾਨਸਾ ਪੁਲਿਸ ਨੇ ਫੈਸਲਾ ਲਿਆ ਹੈ ਕਿ ਪੁਲਿਸ ਪ੍ਰਸਾਸ਼ਨ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਅਤੇ ਕਿਤਾਬਾਂ ਦੀਆਂ ਦੁਕਾਨਾਂ ਨਾਲ ਤਾਲਮੇਲ ਕਰਕੇ ਵਿਲੇਜ ਪੁਲਿਸ ਅਫਸਰਾ ਰਾਹੀ ਬੱਚਿਆ ਨੂੰ ਅਗਲੀ ਕਲਾਸ ਦੀਆ ਕਿਤਾਬਾਂ ਉਹਨਾਂ ਦੇ ਘਰ ਘਰ ਜਾ ਕੇ ਪਹੁੰਚਾਈਆ ਜਾਣਗੀਆਂ।
ਉਨਾਂ ਦੱਸਿਆ ਕਿ ਇਸ ਮੁਹਿੰਮ ਦੀ ਸੁਰੂਆਤ ਅੱਜ ਸਰਕਲ ਮਾਨਸਾ ਅੰਦਰ ਆਉਦੇ ਸਕੂਲਾਂ ਦੇ ਬੱਚਿਆਂ ਨੂੰ ਘਰੋੋ ਘਰੀ ਕਿਤਾਬਾਂ ਪਹੁੰਚਾਉਣ ਦੀ ਸੁਰੂਆਤ ਕੀਤੀ ਗਈ ਹੈ ਅਤੇ ਅਗਲੇ ਕੁਝ ਦਿਨਾਂ ਅੰਦਰ ਹੀ ਲੋੋੜੀਂਦੇ ਪ੍ਰਬੰਧ ਮੁਕੰਮਲ ਕਰਕੇ ਸਾਰੋ ਜਿਲੇ ’ਚ ਕਿਤਾਬਾਂ ਵੰਡੀਆਂ ਜਾਣਗੀਆਂ। ਉਨਾਂ ਦੱਸਿਆ ਕਿ ਪੁਲਿਸ ਪਬਲਿਕ ਸਕੂਲ ਮਾਨਸਾ ਵੱਲੋੋਂ ਬੱਚਿਆਂ ਦੀ ਆਨਲਾਈਨ ਪੜਾਈ ਸੁਰੂ ਕਰਨ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ। ਕੋੋਈ ਵੀ ਬੱਚਾ ਜੋੋ ਕਿਸੇ ਵੀ ਸਕੂਲ ਦਾ ਹੋੋੋਵੇ, ਜੇਕਰ ਉਹ ਆਨਲਾਈਨ ਪੜਾਈ ਕਰਨਾ ਚਾਹੁੰਦਾ ਹੈ ਤਾਂ ਉਹ ਪੁਲਿਸ ਪਬਲਿਕ ਸਕੂਲ ਨਾਲ ਤਾਲਮੇਲ ਕਰ ਸਕਦਾ ਹੈ।
ਇਸ ਤੋੋਂ ਪ੍ਰਭਾਵਿਤ ਹੋੋ ਕੇ ਮਾਨਸਾ ਜਿਲ੍ਹੇ ਦੇ ਪ੍ਰਾਈਵੇਟ ਸਰਕਾਰੀ ਸਕੂਲਾਂ ਨੇ ਵੀ ਜਲਦੀ ਹੀ ਆਨਲਾਈਨ ਪੜਾਈ ਕਰਵਾਉਣ ਸਬੰਧੀ ਯਕੀਨ ਦਿਵਾਇਆ ਹੈ। ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਆਈ.ਜੀ. ਜੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਾਨਸਾ ਪੁਲਿਸ ਨੇ ਜਿਲ੍ਹੇ ਦੀਆਂ ਹੱਦਾਂ ਸੀਲ ਕਰਕੇ ਅਸਰਦਾਰ ਢੰਗ ਨਾਲ ਨਾਕਾਬੰਦੀ ਕੀਤੀ ਹੈ।