ਅਸ਼ੋਕ ਵਰਮਾ
ਮਾਨਸਾ, 14 ਅਪ੍ਰੈਲ 2020 - ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋੋਂ ਰੋਕਣ ਲਈ ਜ਼ੂਮ-ਐਪ ’ਤੇ ਜ਼ਿਲੇ ਦੇ ਯੂਥ ਕਲੱਬਾਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨੂੰ ਕੋੋਰੋੋਨਾ ਵਿਰੁੱਧ ਸਾਵਧਾਨੀ ਵਾਲੀ ਜੰਗ ਲੜਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਸਾਰੇ ਨੌਜਵਾਨ ਆਪਣੇ-ਆਪਣੇ ਪਿੰਡਾਂ ਦੀ ਗੰਭੀਰਤਾ ਨਾਲ ਨਜਰਸ਼ਾਨੀ ਰੱਖਣ, ਤਾਂ ਜੋੋ ਹੁਣ ਪੱਕੇ ਪੈਰੀਂ ਇਸ ਬਿਮਾਰੀ ਨੂੰ ਠੱਲ ਪਾ ਸਕੀਏੇ। ਉਨਾਂ ਯੂਥ ਕਲੱਬਾਂ ਵੱਲੋੋਂ ਨਿਭਾਏ ਜਾ ਰਹੇ ਅਹਿਮ ਰੋੋਲ ਦੀ ਸ਼ਲਾਘਾ ਕਰਦਿਆ ਕਿਹਾ ਕਿ ਹੁਣ ਹਾੜੀ ਦਾ ਸੀਜ਼ਨ ਸਾਡੇ ਸਭਨਾਂ ਲਈ ਵੱਡੀ ਚਣੌਤੀ ਹੈ ਅਤੇ ਅਸੀ ਕਿਸਾਨ ਭਰਾਵਾਂ ਨੂੰ ਸਹਿਯੋਗ ਰਾਹੀਂ ਇਸ ਅਹਿਮ ਮੌਕੇ ਹਰ ਤਰਾਂ ਦੇ ਪਰਹੇਜ਼ ਤੋਂ ਜਾਗਰੂਕ ਕਰਕੇ ਉਨਾਂ ਦਾ ਕੋੋਰੋੋਨਾ ਵਾਇਰਸ ਤੋੋਂ ਬਚਾਅ ਕਰਨਾ ਹੈ।
ਐਸ.ਐਸ.ਪੀ. ਡਾ. ਭਾਰਗਵ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਪ੍ਰਸ਼ਾਸਨ ਇਸ ਵਰਤਮਾਨ ਸਮੇਂ ਕੋਰੋਨਾ ਚੁਣੋਤੀ ਲਈ ਸਾਰੇ ਲੋਕਾਂ ਨਾਲ ਡਟ ਕੇ ਖੜਾ ਹੈ। ਉਨਾਂ ਕਿਹਾ ਕਿ ਅਸੀ ਸਾਰਿਆਂ ਨੇ ਇਕ ਟੀਮ ਦੇ ਤੌਰ ’ਤੇ ਕੰਮ ਕਰਨਾ ਅਤੇ ਇਸ ਔਖੀ ਘੜੀ ’ਚੋਂ ਜੇਤੂ ਹੋ ਕੇ ਨਿਕਲਣਾ ਹੈ।
ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਸੈਣੀ ਨੇ ਪੰਜਾਬ ਭਰ ਦੀਆਂ ਯੂਥ ਕਲੱਬਾਂ ਵੱਲੋਂ ਕਰੋਨਾ ਕਰਫਿਊ ਦੇ ਮੱਦੇਨਜ਼ਰ ਰਾਜ ਭਰ ’ਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨਾਂ ਦਾ ਹਰ ਪੱਖੋ ਸਹਿਯੋਗ ਦੇਣ ਲਈ ਪ੍ਰਸਾਸ਼ਨ ਨਾਲ ਡਟ ਕੇ ਖੜਨ ਦਾ ਭਜੋਸਾ ਦਿਵਾਇਆ ਹੈ। ਉਨਾਂ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੀਮਾਰੀ ਸਬੰਧੀ ਜਾਣਕਾਰੀ ਲਈ ਆਪਣੇ ਮੋਬਾਈਲ ’ਤੇ ਅਰੋਗਿਆ ਸੇਤੂ ਅਤੇ ਦੀਕਸ਼ਾ ਐਪ ਡਾਊਨਲੋਡ ਕਰਨ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਅਤੇ ਨੋਡਲ ਅਫਸਰ ਸ਼ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਕਲੱਬਾਂ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ, ਉਨਾਂ ਕਲੱਬਾਂ ਦੀ ਹੌਂਸਲਾ ਅਫਜ਼ਾਈ ਲਈ ਐਸ.ਐਸ.ਪੀ. ਮਾਨਸਾ ਦਾ ਧੰਨਵਾਦ ਕੀਤਾ। ਸਹਾਇਕ ਡਾਇਰੈਕਟਰ ਯੁੁਵਕ ਭਲਾਈ ਵਿਭਾਗ ਸ਼੍ਰੀ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਐਨ.ਐਸ.ਐਸ ਵਲੰਟੀਅਰ ਵਲੋਂ ਵੀ ਇਸ ਸਬੰਧੀ ਸੇਵਾਵਾਂ ਦਿਤੀਆਂ ਗਈਆਂ ਹਨ।
ਇਸ ਮੌਕੇ ਜ਼ਿਲਾ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਕੌਰ ਸੋਹਲ, ਪਿ੍ਰੰਸੀਪਲ ਦਰਸ਼ਨ ਸਿੰਘ ਬਰੇਟਾ, ਡਾ. ਬੂਟਾ ਸਿੰਘ ਹਰਿੰਦਰ ਮਾਨਸ਼ਾਹੀਆ, ਹਰਦੀਪ ਸਿੱਧੂ, ਨਿਰਮਲ ਮੋਜੀਆ, ਰਜੇਸ਼ ਕੁਮਾਰ ਬੁਢਲਾਡਾ, ਮਨੋਜ ਕੁਮਾਰ, ਕੇਵਲ ਸਿੰਘ ਭਾਈ ਦੇਸਾ, ਵੀਰ ਸਿੰਘ ਬਲਜੀਤ ਸਿੰਘ ਬਾੜੇਵਾਲ, ਸਵਰਨ ਰਾਹੀ ,ਅਵਤਾਰ ਸ਼ਰਮਾ ਉਡਤ ਭਗਤ ਰਾਮ, ਜੱਗਾ ਸਿੰਘ ਅਲੀਸ਼ੇਰ, ਮਨਿੰਦਰ ਸਿੰਘ ਬਰੇਟਾ, ਖੁਸ਼ਵਿੰਦਰ ਸਿੰਘ ਲਵਲੀ ਅਟਵਾਲ, ਰਮਨਦੀਪ ਕੌਰ ਅਤੇ ਸੁਰਿੰਦਰ ਕੌਰ ਹਾਜ਼ਰ ਸਨ।