ਅਸ਼ੋਕ ਵਰਮਾ
- ਦਰਿਆਪੁਰ ਕਲਾਂ ਵਿੱਚ ਬੱਚੀ ਦੇ ਪਹਿਲੇ ਜਨਮ ਦਿਨ ਮੌੌਕੇ ਭੇਜਿਆ ਕੇਕ
- ਦੋ ਪੁਲਿਸ ਕਰਮਚਾਰੀਆਂ ਨੇ ਵੀ ਆਪਣਾਨਾਕੇ ਤੇ ਮਨਾਂਇਆ ਜਨਮ ਦਿਨ
ਮਾਨਸਾ, 26 ਅਪ੍ਰੈਲ 2020 - ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕਰਫਿਊ ਦੌੌਰਾਨ ਪਬਲਿਕ ਦੀ ਸੁਰੱਖਿਆਂ ਲਈ ਅਤੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਯਕੀਨੀ ਬਨਾਉਣ ਲਈ ਫਲੈਗ ਮਾਰਚ, ਰੋਡ ਮਾਰਚ, ਅਤੇ ਗਸ਼ਤਾਂ ਤੇ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ। ਵਾਇਰਸ ਦੀ ਰੋਕਥਾਮ ਸਬੰਧੀ ਵਹੀਕਲਾਂ ਅਤੇ ਜਨਤਕ ਥਾਵਾਂ, ਬਾਜ਼ਾਰ, ਭੀੜ-ਭੁੜੱਕੇ ਵਾਲੀਆ ਥਾਵਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ ਕਰਵਾਇਆ ਜਾ ਰਿਹਾ ਹੈ।
ਮਾਨਸਾ ਪੁਲਿਸ ਸਬਜੀ ਮੰਡੀਆਂ ਅਤੇ ਦਾਣਾ-ਮੰਡੀਆਂ ਵਿੱਚ ਹੈਂਡ-ਸੈਨੀਟਾਈਜ ਤੇ ਮਾਸਕ ਵੰਡੇ ਜਾ ਰਹੇ ਹਨ। ਉਹਨਾਂ ਨੂੰ ਜਿੱਥੇ ਮਾਸਕ ਪਹਿਨਣ, ਹੱਥ ਧੋੋਣ, ਸੈਨੀਟਾਈਜਰ ਦੀ ਵਰਤੋੋ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਹੀ ਸੋਸ਼ਲ ਡਿਸਟੈਸ ਰੱਖਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਬਜੀ ਮੰਡੀਆਂ, ਦਾਣਾ ਮੰਡੀਆਂ ਵਿੱਚ ਅਤੇ ਪਿੰਡਾਂ/ਸ਼ਹਿਰਾਂ ਅੰਦਰ ਡਾਕਟਰੀ ਟੀਮਾਂ ਰਾਹੀ ਰੋੋਜਾਨਾਂ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ ਤਾਂ ਜੋ ਕੋੋਈ ਵਿਆਕਤੀ ਕੋੋਰੋੋਨਾ ਵਾਇਰਸ ਦੇ ਫੈਲਾਅ ਦਾ ਸੰਚਾਰ ਸਾਧਨ ਨਾ ਬਣੇ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਬੱਚਿਆ ਦੇ ਪਹਿਲੇ ਜਨਮ ਦਿਨ ਤੇ ਕੇਕ ਮੁਹੱਈਆ ਕਰਾਉਣ ਦੀ ਲੜੀ ਤਹਿਤ ਵੀ.ਪੀ.ਓ. ਹੌੌਲਦਾਰ ਰਜਿੰਦਰ ਸਿੰਘ ਥਾਣਾ ਸਿਟੀ ਬੁਢਲਾਡਾ ਵੱਲੋੋਂ ਬੱਚੀ ਰੁਪਿੰਦਰ ਕੌੌਰ ਪੁੱਤਰੀ ਬਲਵੀਰ ਸਿੰਘ ਵਾਸੀ ਦਰੀਆਪੁਰ ਕਲਾਂ ਦੇ ਪਹਿਲੇ ਜਨਮ ਦਿਨ ਤੇ ਕੇਕ ਉਸਦੇ ਘਰ ਭੇਜ ਕੇ ਬੱਚੀ ਨੂੰ ਜਨਮ ਦਿਨ ਮੁਬਾਰਕ ਆਖਿਆ ਗਿਆ ਹੈ। ਥਾਣਾ ਭੀਖੀ ਦੇ ਦੋੋ ਕਰਮਚਾਰੀਆ ਸਿਪਾਹੀ ਜਗਵਿੰਦਰ ਸਿੰਘ ਅਤੇ ਸਿਪਾਹੀ ਸੁਖਜੀਤ ਸਿੰਘ ਵੱਲੋੋਂ ਡਿਊਟੀ ਪੁਆਇੰਟਾਂ ਤੇ ਹੀ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾ ਕੇ ਡਿਊਟੀ ਪ੍ਰਤੀ ਸਮਰਪਿਤ ਹੋੋਣ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਇਸ ਮੌੌਕੇ ਐਸ.ਆਈ. ਗੁਰਲਾਲ ਸਿੰਘ ਮੁੱਖ ਅਫਸਰ ਥਾਣਾ ਭੀਖੀ ਅਤੇ ਨਿਗਰਾਨ ਅਫਸਰ ਸੱਤਪਾਲ ਸਿੰਘ ਡੀ.ਐਸ.ਪੀ. ਨੇ ਦੋੋਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।