ਕਾਂਗਰਸ ਦੀ ਗਲਤ ਨੀਤੀਆਂ ਕਾਰਨ ਅੰਨਦਾਤਾ ਪੰਜਾਬ ਬਣਿਆ ਖੁਦਕੁਸ਼ੀਆਂ ਦਾ ਪੰਜਾਬ
ਕਾਂਗਰਸ ਦੇ ਰਾਜ ਵਿਚ ਪੰਜਾਬ ਅੰਨਦਾਤਾ ਤੋਂ ਭੁੱਖਮਰੀ ਵਾਲਾ ਸੂਬਾ ਬਣਿਆ
ਚੰਡੀਗੜ, 14 ਮਈ 2020: ਅੰਨਦਾਤਾ ਅਖਵਾਉਣ ਵਾਲੇ ਪੰਜਾਬ ਵਿਚ, ਦੇਸ਼ ਦਾ ਢਿਡ ਭਰਨ ਵਾਲੇ ਪੰਜਾਬ ਵਿਚ ਅੱਜ ਕਿਨੇਂ ਦੁੱਖ ਦੀ ਗੱਲ ਹੈ ਕਿ ਭੁੱਖਮਰੀ ਕਾਰਨ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਾਂਸਦ ਸ਼੍ਰੀ ਅਵਿਨਾਸ਼ ਰਾਏ ਖੰਨਾ ਦਾ।
ਉਨ•ਾਂ ਕਿਹਾ ਕਿ ਜੋ ਪੰਜਾਬ ਇਸ ਗੱਲ ਲਈ ਮਸ਼ਹੂਰ ਸੀ ਕਿ ਉਥੇ ਕੋਈ ਭੁੱਖਾ ਨਹੀਂ ਸੌਂਹਦਾ, ਉਸ ਪੰਜਾਬ ਦੇ ਕੌਨੇ-ਕੌਨੇ ਵਿਚ ਭੁੱਖ ਕਾਰਨ ਲੋਕ ਪ੍ਰਦਰਸ਼ਨ ਕਰ ਰਹੇ ਹਨ, ਧਰਨਾ ਲਗਾ ਰਹੇ ਹਨ ਅਤੇ ਕਈ ਥਾਵਾਂ 'ਤੇ ਤਾਂ ਸੜਕਾਂ 'ਤੇ ਬੈਠ ਗਏ ਹਨ। ਇਨ•ਾਂ ਨੂੰ ਕੋਰੋਨਾ ਦਾ ਵੀ ਡਰ ਨਹੀਂ, ਬਲਕਿ ਇਹ ਮੰਨਦੇ ਹਨ ਕਿ ਉਹ ਲੋਕ ਕੋਰੋਨਾ ਨਾਲ ਮਰਨ ਜਾਂ ਨਾ ਮਰਨ, ਪਰ ਭੁੱਖ ਕਾਰਨ ਤਾਂ ਜਰੂਰ ਮਰ ਜਾਣਗੇ।
ਜਿੱਥੇ ਪੂਰੇ ਵਿਸ਼ਵ ਵਿਚ ਪੰਜਾਬੀਆਂ ਵੱਲੋਂ ਲਗਾਏ ਜਾ ਰਹੇ ਲੰਗਰਾਂ ਦੀ ਧੂਮ ਹੈ, ਉਥੇ ਹੀ ਉਨ•ਾਂ ਵੱਲੋਂ ਆਪਣੇ ਪੰਜਾਬ ਵਿਚ ਕਾਂਗਰਸ ਦੇ ਰਾਜ ਵਿਚ ਲੋਕ ਰੋਟੀ ਦੇ ਲਈ ਨਾ ਸਿਰਫ਼ ਧਰਨੇ ਲਗਾ ਰਹੇ ਹਨ, ਲਾਠੀਆਂ ਖਾ ਰਹੇ ਹਨ, ਬਲਕਿ ਰੋਟੀ ਨਾ ਮਿਲਣ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਲੁਧਿਆਣਾ, ਬਰਨਾਲਾ, ਮਲੋਟ, ਰਾਏਕੋਟ ਦੇ ਪਿੰਡ ਰਾਮਗੜ ਸੀਵੀਆਂ ਅਤੇ ਮਾਨਸਾ ਦੇ ਪਿੰਡ ਮੱਲ ਸਿੰਘ ਵਾਲਾ ਵਿਚ ਭੁੱਖ ਦੇ ਕਾਰਨ ਹੋਈ ਖੁਦਕੁਸ਼ੀਆਂ ਦੇ ਵੱਡੇ ਉਦਾਹਰਣ ਹਨ।
ਖੰਨਾ ਨੇ ਕਿਹਾ ਕਿ ਕੋਰੋਨਾ ਦੀ ਇਸ ਮਹਾਮਾਰੀ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰ•ਾਂ ਨਾਲ ਫੇਲ ਹੋਈ ਹੈ, ਲੋਕਾਂ ਤੱਕ ਨਾ ਤਾਂ ਭੋਜਨ ਪਹੁੰਚਾ ਪਾਈ ਹੈ ਅਤੇ ਨਾ ਹੀ ਕੱਚਾ ਰਾਸ਼ਨ ਦੇ ਪਾਈ ਹੈ। ਇਨ•ਾਂ ਹੀ ਨਹੀਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭੇਜੀ ਗਈ ਮੁਫ਼ਤ ਦੀ ਕਣਕ ਅਤੇ ਦਾਲ ਵੀ ਨਾ ਵੰਡ ਪਾਈ। ਪੰਜਾਬ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਮੰਤਰੀ ਦੀ ਨਾਕਾਮੀ ਦੀ ਆਲਮ ਇਹ ਹੈ ਕਿ ਕੇਂਦਰ ਵੱਲੋਂ ਭੇਜੀ ਗਈ ਕਣਕ ਅਤੇ ਦਾਲ ਪੂਰੇ ਪੰਜਾਬ 'ਚ ਤਾਂ ਕੀ ਵੰਡਣੀ ਸੀ, ਉਹ ਆਪਣੇ ਸ਼ਹਿਰ ਲੁਧਿਆਣਾ ਤੱਕ 'ਚ ਵੀ ਵੰਡ ਨਾ ਸਕੇ। ਜ਼ਿਕਰਯੋਗ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਲੁਧਿਆਣਾ ਵਿਚ ਲੋਕ ਧਰਨਾ-ਪ੍ਰਦਰਸ਼ਨ ਕਰ ਰਹੇ ਹਨ।
ਭਾਜਪਾ ਆਗੂ ਖੰਨਾ ਨੇ ਕਿਹਾ ਕਿ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਮੰਤਰੀ ਦੇ ਆਪਣੇ ਸ਼ਹਿਰ ਲੁਧਿਆਣਾ ਵਿਚ ਹੀ ਭੁੱਖ ਦੇ ਕਾਰਨ ਖੁਦਕੁਸ਼ੀਆਂ ਹੋ ਰਹੀਆਂ ਹਨ, ਤਾਂ ਪੂਰੇ ਪੰਜਾਬ ਦਾ ਕੀ ਹਾਲ ਹੋਵੇਗਾ। ਜ਼ਿਕਰਯੋਗ ਹੈ ਕਿ ਲੁਧਿਆਣਾ ਦੇ 37 ਸਾਲਾ ਅਜੀਤ ਕੁਮਾਰ ਰਾਏ ਨੇ ਰਾਸ਼ਨ ਨਾ ਮਿਲਣ ਦੇ ਕਾਰਨ ਖੁਦਕੁਸ਼ੀ ਕਰ ਲਈ। ਉਸੇ ਸ਼ਹਿਰ ਤੋਂ ਕਾਂਗਰਸ ਪਾਰਟੀ ਦੇ ਪੰਜਾਬ ਸਰਕਾਰ ਵਿਚ ਮੰਤਰੀ ਅਤੇ ਸਾਂਸਦ ਨਾ ਤਾਂ ਉਸ ਪਰਿਵਾਰ ਨੂੰ ਮਿਲਣ ਗਏ ਅਤੇ ਨਾ ਹੀ ਕੋਈ ਪ੍ਰੈਸ ਬਿਆਨ ਰਾਹੀਂ ਦੁਖ ਜਤਾਇਆ।
ਖੰਨਾ ਨੇ ਅੰਤ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖਮੰਤਰੀ ਅਤੇ ਮੰਤਰੀਆਂ ਨੂੰ ਕਿਹਾ ਕਿ ਉਹ ਤੁਰੰਤ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਗਰੀਬਾਂ, ਜਰੂਰਤਮੰਦਾਂ ਤੱਕ ਭੇਜਿਆ ਹੋਇਆ ਰਾਸ਼ਨ ਪਹੁੰਚਾਉਣ।