ਰਜਨੀਸ਼ ਸਰੀਨ
ਨਵਾਂਸ਼ਹਿਰ, 31 ਮਾਰਚ 2020 - ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਸ਼ਹੀਦ ਭਗਤ ਸਿੰਘ ਨਗਰ ਪਵਨ ਕੁਮਾਰ ਦੀ ਅਗਵਾਈ ਅਧੀਨ ਜਿਲ੍ਹੇ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆ ਅਤੇ ਉਹਨਾਂ ਦੇ ਮਾਪਿਆ ਨੂੰ ਕੋਰੋਨਾ ਮਹਾਮਾਰੀਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਸੋਸ਼ਲ ਮੀਡਿਆ ਰਾਹੀਂ ਜਾਗਰੂਕ ਕਰ ਰਹੇ ਹਨ। ਜਿੱਥੇ ਅਧਿਆਪਕ ਵਿਦਿਆਰਥੀਆਂ ਨੂੰ ਘਰ ਵਿੱਚ ਰਹਿਣ ,ਬਾਰ-ਬਾਰ ਸਾਬਣ ਨਾਲ ਹੱਥ ਧੌਣ , ਸਫਾਈ ਰੱਖਣ ਅਤੇ ਪਰਿਵਾਰ ਵਿੱਚ ਰਹਿੰਦੇ ਹੋਏ ਸਮਾਜਿਕ ਦੂਰੀ ਬਣਾਉਣ ਲਈ ਜਾਗਰੂਕ ਕਰ ਰਹੇ ਹਨ ਉੱਥੇ ਅਧਿਆਪਕ ਵਿਦਿਆਰਥੀਆ ਨੂੰ ਪੜ੍ਹਾਈ ਨਾਲ ਜੋੜ ਕੇ ਰੱਖਣ ਲਈ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਘਰ ਬੈਠੇ ਪੜ੍ਹਨ ਲਈ ਵੀ ਉਤਸਾਹਿਤ ਕਰ ਰਹੇ ਹਨ।
ਅਧਿਆਪਕਾ ਵੱਲੋਂ ਸਵੈ-ਇਛੱਤ ਤੌਰ 'ਤੇ ਵਾਟਸ ਐਪ ਗਰੁਪਾਂ ਰਾਹੀਂ ਵੱਖ-ਵੱਖ ਵਿਸ਼ੇ ਜਿਵੇਂ ਪੰਜਾਬੀ, ਅੰਗ੍ਰੇਜ਼ੀ , ਗਣਿਤ , ਹਿੰਦੀ ਅਤੇ ਵਾਤਾਵਰਨ ਵਿਸ਼ਿਆ ਦੀ ਵੀਡਿਓਜ਼ ਬਣਾ ਕੇ ਵਿਦਿਆਰਥੀਆਂ ਨੂੰ ਮਾਪਿਆ ਦੇ ਵਾਟਸ਼ਐਪ ਗਰੁਪਾਂ ਵਿੱਚ ਭੇਜ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਘਰ ਵਿੱਚ ਕੀਤਾ ਗਿਆ ਕੰਮ ਵੀ ਵਾਟਸਐਪ ਗਰੁਪ ਰਾਹੀਂ ਮੰਗਵਾਕੇ ਚੈਕਿੰਗ ਕਰਕੇ ਉਹਨਾ ਨੂੰ ਫੀਡਬੈਕ ਦਿੱਤੀ ਜਾ ਰਹੀ ਹੈ। ਸਵੈ-ਇੱਛਾ ਨਾਲ ਜਿਲ੍ਹੇ ਦੀ ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਟੀਮ ਰਾਹੀਂ ਮੋਟੀਵੇਟ ਹੋ ਕੇ ਅਤੇ ਮਦੱਦ ਲੈ ਕੇ ਕੰਮ ਕਰ ਰਹੇ ਇਹਨਾਂ ਅਧਿਆਪਕਾਂ ਦਾ ਮੰਨਣਾ ਹੈ ਕਿ ਇਸ ਨਾਲ ਵਿਦਿਆਰਥੀ ਨਾ ਸਿਰਫ ਘਰ ਵਿੱਚ ਰਹਿਣਗੇ ਸਗੋਂ ਪੜਾਈ ਨਾਲ ਵੀ ਜੁੜੇ ਰਹਿਣਗੇ।
ਅਧਿਆਪਕਾਂ ਵੱਲੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਵਿਧੀ ਰਾਹੀਂ ਬਾਕੀ ਰਹਿੰਦੀਆਂ ਬੋਰਡ ਪ੍ਰੀਖੀਆ ਦੇ ਸੈਂਪਲ ਪੇਪਰ ਭੇਜ ਕੇ ਹਲ ਕਰਵਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਘਰ ਬੈਠੇ ਹੀ ਬੋਰਡ ਪ੍ਰੀਖੀਆ ਦੀ ਤਿਆਰੀ ਕਰ ਸਕਣ। ਸਵੈ-ਇਛੱਤ ਆਨਲਈਨ ਜਮਾਤ ਲਗਾਉਣ ਵਾਲੇ ਅਧਿਆਪਕਾਂ ਵਿੱਚ ਸ਼ੈਲੀ ਈਟੀਟੀ ਸਪਸ ਲੰਗੜੋਆ, ਪ੍ਰਭਜੋਤ ਕੌਰ ਈਟੀਟੀ ਸਪਸ ਨਾਨੋਵਾਲ ਕੰਢੀ, ਸਾਰਿਕਾ ਸਪਸ ਮੁਹੱਲਾ ਪਾਠਕਾਂ, ਕੁਲਦੀਪ ਕੌਰ ਸਪਸ ਬਰਨਾਲਾ ਕਲਾਂ, ਰੋਮਿਲਾ ਸਪਸ ਸੌਨਾ, ਪ੍ਰੀਆ ਡੋਡਾ ਸਪਸ ਕੰਗ, ਅਨੁਰਾਧਾ ਸੀ.ਐਮ.ਟੀ ਮੁਕੰਦਪੁਰ, ਗੁਰਪ੍ਰੀਤ ਕੌਰ ਬੈਰਸੀਆਂ, ਮਨਜੀਤ ਕੌਰ ਪੱਲੀ ਉੱਚੀ, ਮਨਜਿੰਦਰ ਰਾਣੀ ਸਿੱਖਿਆ ਪ੍ਰੋਵਾਈਡਰ ਸਪਸ ਕੋਟਪੱਤੀ, ਸੁਖਵੀਰ ਕੌਰ ਸਪਸ ਬੰਗਾ ਬੇਟ ਅਤੇ ਨੀਲਮ ਰਾਣੀ ਸਪਸ ਕੁਲਾਮ ਸ਼ਾਮਿਲ ਹਨ।
ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਸ਼.ਭ.ਸ ਨਗਰ ਪਵਨ ਕੁਮਾਰ ਵੱਲੋਂ ਦੱਸਿਆ ਗਿਆ ਕਿ ਸਾਡੇ ਅਧਿਆਪਕਾਂ ਵੱਲੋ ਸਮੇਂ ਦੀ ਨਿਜਾਕਤ ਨੂੰ ਸਮਝਦੇ ਹੋਏ ਜਿੱਥੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕੌਰੋਨਾ ਤੋਂ ਬਚਾਅ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ ਉੱਥੇ ਨਾਲ ਹੀ ਵਿਦਿਆਰਥੀ ਆਪਣੇ ਘਰ ਨਾਲ ਜੁੜੇ ਰਹਿਣ, ਇਸ ਲਈ ਉਹਨਾਂ ਨੂੰ ਆਨਲਈਨ ਹੋਮ ਅਸਾਈਨਮੈਂਟ ਵੀ ਦਿੱਤੀਆ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀ ਪੜ੍ਹਾਈ ਨਾਲ ਵੀ ਜੁੜੇ ਰਹਿਣ। ਜਿਲ੍ਹਾ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ ਵੱਲੋਂ ਸਵੈ-ਇਛੱਤ ਤੌਰ 'ਤੇ ਪੜ੍ਹੋ ਪੰਜਾਬ ਟੀਮ ਦੀ ਸਹਾਇਤਾ ਨਾਲ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਵੱਧ ਤੋਂ ਵੱਧ ਅਧਿਆਪਕਾਂ ਨੁੰ ਇਸ ਕੰਮ ਨਾਲ ਜੁੜਣ ਦਾ ਸੁਝਾਅ ਦਿੱਤਾ ਗਿਆ।ਜਿਲ੍ਹਾ ਸਿੱਖਿਆ ਅਫਸ਼ਰ ਵੱਲੋਂ ਦੱਸਿਆ ਗਿਆ ਇਕ ਜਿਲ੍ਹੇ ਦੇ ਵਿੰਗ ਵੱਲੋਂ ਪਵਨਦੀਪ ਕੁਮਾਰ ਸੀ.ਐਮ.ਟੀ ਦੀ ਸਹਿਯੋਗ ਨਾਲ ਘਰ ਬੈਠੇ ਵਿਦਿਆਰਥੀਆ ਦੇ ਦਾਖਲੇ ਲਈ ਆਨਲਈਨ ਗੂਗਲ ਫਾਰਮ ਵੀ
ਬਣਾਇਆ ਗਿਆ ਹੈ ਜੋ ਕਿ ਅਧਿਆਪਕਾਂ ਵੱਲੋਂ ਵਾਟਸਐਪ ਗਰੁਪਾਂ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਨਾਲ ਮਾਪੇ ਘਰ ਬੈਠੇ ਹੀ ਵਿਦਿਆਰਥੀਆਂ ਦਾ ਦਾਖਲਾ ਸਰਕਾਰੀ ਸਕੂਲਾਂ ਦੀ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿੱਚ ਕਰਵਾ ਸਕਦੇ ਹਨ।
ਵਿਦਿਆਰਥੀਆਂ ਦੇ ਮਾਪਿਆ ਵੱਲੋਂ ਵੀ ਅਧਿਆਪਕਾਂ ਵੱਲੋਂ ਇਸ ਕੰਮ ਦੀ ਤਾਰੀਫ ਕੀਤੀ ਗਈ। ਸਪਸ ਨਾਨੋਵਾਲ ਕੰਡੀ ਦੇ ਚੋਥੀ ਜਮਾਤ ਵਿੱਚ ਪੜ੍ਹਦੇ ਪੁਨੀਤ ਦੇ ਮਾਤਾ ਵੱਲੋਂ ਦੱਸਿਆ ਗਿਆ ਕਿ ਕੌਰੋਨਾ ਵਾਇਰਸ ਕਾਰਣ ਸਕੂਲ ਬੰਦ ਹੋਣ ਦੌਰਾਨ ਅਧਿਆਪਕਾ ਪ੍ਰਭਜੋਤ ਕੌਰ ਵੱਲੋਂ ਬੱਚਿਆ ਨੂੰ ਕੰਮ ਦੇਣਾ ਅਤੇ ਚੈੱਕ ਕਰਨਾ ਵਧੀਆ ਉਪਰਾਲਾ ਹੈ। ਸਪਸ ਲੰਗੜੋਆ ਦੇ ਤੀਜੀ ਜਮਾਤ ਦੇ ਵਿਦਿਆਰਥਣ ਹਰਕੀਰਤ ਦੇ ਭਰਾ ਦੀਪ ਵੱਲੋਂ ਦੱਸਿਆ ਗਿਆ ਕਿ ਅਧਿਆਪਕਾ ਸ਼ੈਲੀ ਮੈਡਮ ਵੱਲੋਂ ਭੇਜਿਆ ਆਨਲਈਨ ਲੈਸਨ ਉਹਨਾਂ ਦੇ ਬੱਚੇ ਲਈ ਬਹੁਤ ਹੀ ਲਾਹੇਵੰਦ ਹੈ। ਇਸ ਸਕੂਲ ਦੀ ਖੁਸ਼ੀ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਅਧਿਆਪਕ ਵੱਲੋਂ ਭੇਜਿਆ ਆਨਲਾਈਨ ਲੈਸਨ ਦੇਖਦੇ ਹਨ ਅਤੇ ਇਹ ਬਹੁਤ ਵਧੀਆ ਪਹਿਲ ਹੈ।ਇਸ ਸਕੂਲ ਦੀ ਹੀ ਵਿਦਿਆਰਥਣ ਏਕਮ ਦੀ ਮਾਤਾ ਨੇ ਦੱਸਿਆ ਕਿ ਅਧਿਆਪਕਾਂ ਦਾ ਘਰ ਬੈਠਿਆਂ ਬੱਚਿਆਂ ਬਾਰੇ ਸੋਚਣਾ ਹੀ ਬਹੁਤ ਵੱਡਾ ਉਪਰਾਲਾ ਹੈ ਅਤੇ ਬੱਚੇ ਵੀ ਘਰ ਬੈਠੇ ਖੁਸ਼ੀ=ਖੁਸ਼ੀ ਉਤਸੁਕਤਾ ਨਾਲ ਪੜ੍ਹਾਈ ਕਰ ਰਹੇ ਹਨ।ਅਧਿਆਪਕਾਂ ਵੱਲੋਂ ਇਸ ਕਾਰਜ਼ ਲਈ ਉਹਨਾਂ ਨੂੰ ਆਨ ਲਈਨ ਲੈਸਨਜ਼ ਲਈ ਪ੍ਰੇਰਿਤ ਕਰਨ ਲਈ ਪੜ੍ਹੋ ਪੰਜਾਬ ,ਪੜ੍ਹਓ ਪੰਜਾਬ ਦੇ ਜਿਲ੍ਹਾ ਕੌਆ. ਸਤਨਾਮ ਸਿੰਘ ਅਤੇ ਸਹਾਇਕ ਜਿਲ੍ਹਾ ਕੋਆ. ਨੀਲ ਕਮਲ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਅੱਗੋਂ ਵੀ ਇਸ ਤਰ੍ਹਾਂ ਗੁਣਾਤਮਿਕ ਸਿੱਖਿਆ ਦੀ ਪ੍ਰਗਤੀ ਲਈ ਆਪਣਾ ਯੋਗਦਾਨ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।