← ਪਿਛੇ ਪਰਤੋ
ਐਸ.ਏ.ਐਸ. ਨਗਰ, 25 ਅਪ੍ਰੈਲ 2020: ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਲੋਕਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ, ਪ੍ਰਾਇਵੇਟ ਸੈਕਟਰ ਦੀਆਂ ਐਂਬੂਲੈਂਸਾਂ ਦੀ ਲੋੜ ਪੈ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਨੇ ਐਂਬੂਲੈਂਸਾਂ ਨੂੰ ਕਿਰਾਏ 'ਤੇ ਲੈਣ ਲਈ ਰੇਟ ਨਿਰਧਾਰਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਬੀਐਲਐਸ ਐਂਬੂਲੈਂਸ (2000 ਸੀਸੀ ਤੱਕ) ਦਾ ਰੇਟ ਪ੍ਰਤੀ ਦਿਨ 24 ਘੰਟੇ ਲਈ 2500 ਰੁਪਏ ਹੈ ਜਦੋਂ ਕਿ ਪ੍ਰਤੀ ਕਿਲੋਮੀਟਰ ਰੇਟ 10 ਰੁਪਏ ਹੈ। ਬੀਐਲਐਸ ਐਂਬੂਲੈਂਸ (2000 ਸੀਸੀ ਅਤੇ ਇਸ ਤੋਂ ਉਪਰ) ਦਾ ਰੇਟ 3000 ਰੁਪਏ ਪ੍ਰਤੀ ਦਿਨ ਹੈ ਜਦਕਿ ਕਿਲੋਮੀਟਰ ਦੇ ਹਿਸਾਬ ਨਾਲ ਰੇਟ 12 ਰੁਪਏ ਪ੍ਰਤੀ ਕਿਲੋਮੀਟਰ ਹੈ । ਇਸੇ ਤਰ੍ਹਾਂ ਏਸੀਐਲਐਸ ਐਂਬੂਲੈਂਸ ਦਾ ਰੇਟ 4500 ਰੁਪਏ ਪ੍ਰਤੀ ਦਿਨ 24 ਘੰਟਿਆਂ ਲਈ ਹੈ ਜਦੋਂ ਕਿ ਕਿਲੋਮੀਟਰ ਦੇ ਹਿਸਾਬ ਨਾਲ ਰੇਟ 15 ਰੁਪਏ ਪ੍ਰਤੀ ਕਿਲੋਮੀਟਰ ਹੋਵੇਗਾ। ਵਾਹਨ ਦਾ ਕਿਰਾਇਆ ਦਾ ਭੁਗਾਤਾਨ ਉਸ ਵਿਅਕਤੀ ਦੁਆਰਾ ਕੀਤਾ ਜਾਵੇਗਾ ਜੋ ਵਾਹਨ ਨੂੰ ਹਾਇਰਿੰਗ ਪੁਆਇੰਟ ਤੋਂ ਲੈ ਕੇ ਡਰਾਪਿੰਗ ਪੁਆਇੰਟ ਤੱਕ ਕਿਰਾਏ ’ਤੇ ਲੈਂਦਾ ਹੈ। ਡਰਾਈਵਰ/ਯੂਨੀਅਨ/ਕੰਪਨੀ ਮਰੀਜ਼ ਨੂੰ ਨਿਰਧਾਰਤ ਸਥਾਨ 'ਤੇ ਪਹੁੰਚਾਉਣ ਲਈ ਜ਼ਿੰਮੇਵਾਰ ਹੋਣਗੇ।
Total Responses : 267