ਪਰਵਿੰਦਰ ਸਿੰਘ ਕੰਧਾਰੀ
- ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸਟਾਫ ਲਈ ਸਕੂਲ ਖੋਲ੍ਹਣ ਦੀ ਪ੍ਰਵਾਨਗੀ
- ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਜਾਣ ਦੀ ਇਜ਼ਾਜਤ ਨਹੀਂ
ਫਰੀਦਕੋਟ, 5 ਮਈ 2020 - ਜਿਲ੍ਹਾ ਮੈਜਿਸਟ੍ਰੇਟ ਕੁਮਾਰ ਸੋਰਭ ਰਾਜ ਆਈ.ਏ.ਐਸ. ਨੇ ਮਿਤੀ 23 ਮਾਰਚ 2020 ਤੋਂ ਜਿਲ੍ਹੇ ਵਿੱਚ ਲਗਾਏ ਕਰਫਿਊ ਦੀ ਲਗਾਤਾਰਤਾ ਵਿੱਚ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 10 ਕਰਮਚਾਰੀਆਂ ਦੇ ਸਟਾਫ ਸਹਿਤ ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਕਰਾਉਣ ਦੇ ਮੰਤਵ ਵਾਸਤੇ ਸੋਮਵਾਰ ਤੋਂ ਸ਼ਨੀਵਰ ਤੱਕ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਪ੍ਰਾਈਵੇਟ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ।
ਜਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪ੍ਰਾਈਵੇਟ ਅਨਏਡਡ ਸਕੂਲ ਐਸੋਸੀਏਸ਼ਨ (ਸੀ.ਬੀ.ਐਸ.ਈ./ਆਈ.ਸੀ.ਐਸ.ਈ.) ਰਜਿਸਟਰਡ ਜਿਲ੍ਹਾ ਫਰੀਦਕੋਟ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੋਵਿਡ 19 ਦੀ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਸਕੂਲ ਬੰਦ ਪਏ ਹਨ। ਪਰੰਤੂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਵਾਸਤੇ ਪਾਈਵੇਟ ਸਕੂਲਾਂ ਦੀ ਮੈਨੇਜਮੈਂਟਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 50 ਪ੍ਰਤੀਸ਼ਤ ਸਟਾਫ ਨਾਲ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇ।
ਇਸ ਸਭ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਪ੍ਰਵਾਨਗੀ ਦਿੱਤੀ ਜਾਂਦੀ ਹੈ ਕਿ ਇਸ ਸਮੇਂ ਬੱਚੇ ਸਕੂਲ ਨਹੀਂ ਆਉਣਗੇ ਅਤੇ ਨਾ ਹੀ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਵਿਖੇ ਬੁਲਾਇਆ ਜਾਵੇਗਾ। ਸਕੂਲ ਪ੍ਰਬੰਧਕ ਨੂੰ ਸਕੂਲ ਖੋਲ੍ਹਣ ਸਮੇਂ ਕੋਵਿਡ-19 ਦੇ ਚੱਲਦੇ ਇਸ ਦਫਤਰ ਵੱਲੋਂ ਜਾਰੀ ਉਕਤ ਹੁਕਮਾਂ ਨੂੰ ਲਾਗੂ ਕਰਨਾ ਯਕੀਨੀ ਬਨਾਉਣਗੇ ਅਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਪਣੇ ਸਟਾਫ ਵਿੱਚ ਸਮਾਜਿਕ ਦੂਰੀ 2 ਮੀਟਰ ਬਣਾਈ ਰੱਖਣੀ ਯਕੀਨੀ ਬਨਾਉਣਗੇ।
ਸਕੂਲ ਪ੍ਰਬੰਧਕ ਸਕੂਲ ਖੋਲ੍ਹਣ ਤੋਂ ਪਹਿਲਾਂ ਸਕੂਲ ਦੀ ਬਿਲਡਿੰਗ ਨੂੰ ਸੈਨੀਟਾਈਜ਼ ਕਰਾਉਣਗੇ ਅਤੇ ਆਪਣੇ ਸਟਾਫ ਲਈ ਮਾਸਕ, ਹੈਂਡ ਸੈਨੇਟਾਈਜ਼ਰ, ਗਲਬਜ਼ ਦਾ ਪ੍ਰਬੰਧ ਕਰਨਗੇ। ਸਕੂਲ ਪ੍ਰਬੰਧਕ ਉਕਤ ਸਮੇਂ ਦੌਰਾਨ ਆਨ ਲਾਈਨ ਪੜ੍ਹਾਈ ਸਬੰਧੀ ਹੀ ਕੰਮ ਕਰਨਗੇ। ਇਸ ਤੋਂ ਇਲਾਵਾ ਹੋਰ ਗਤੀਵਿਧੀ ਜਿਵੇਂ ਕਿ ਬੱਚਿਆਂ ਦੀ ਐਡਮਿਸ਼ਨ ਆਦਿ ਨਹੀਂ ਕੀਤੀ ਜਾਵੇਗੀ । ਉਲੰਘਣਾ ਦੀ ਸੂਰਤ ਵਿੱਚ ਜਾਂ ਸ਼ਿਕਾਇਤ ਪ੍ਰਾਪਤ ਹੋਣ ਤੇ ਸਕੂਲ ਪ੍ਰਬੰਧਕ ਵਿਰੁੱਧ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ।