← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ 30 ਮਾਰਚ 2020: ਪ੍ਰੇਮ ਸ਼ਰਾਫ ਕਪੂਰ ਸਾਬਕਾ ਪ੍ਰਧਾਨ ਗੋਪਾਲ ਗਊਸ਼ਾਲਾ ਨੇ ਡੀ.ਸੀ.ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੂੰ ਰੈੱਡ ਕਰਾਸ ਸੁਸਾਇਟੀ ਰੂਪਨਗਰ ਦੇ ਨਾਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਹੋਏ ਪ੍ਰਭਾਵਿਤ ਜ਼ਰੂਰਤਮੰਦਾਂ ਦੀ ਸਹਾਇਤਾ ਲਈ 31 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਸੋਪਿਆ । ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਪ੍ਰੇਮ ਸ਼ਰਾਫ ਕਪੂਰ ਵੱਲੋਂ ਕੀਤੇ ਗਏ ਸ਼ਲਾਘਾਯੋਗ ਕਦਮ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਇਹ ਰਾਸ਼ੀ ਜ਼ਰੂਰਤਮੰਦਾਂ ਨੂੰ ਖਾਣਾ ਅਤੇ ਰਾਸ਼ਨ ਮੁਹੱਈਆ ਕਰਾਉਣ ਲਈ ਲਾਹੇਵੰਦ ਸਿੱਧ ਹੋਵੇਗੀ । ਇਸ ਮੌਕੇ ਡੀ.ਸੀ. ਨੇ ਕਿਹਾ ਕਿ ਇੰਡੀਅਨ ਰੈਂਡ ਕਰਾਸ ਸੋਸਾਇਟੀ ਜ਼ਿਲ੍ਹਾ ਬ੍ਰਾਂਚ ਰੂਪਨਗਰ ਦੇ ਨਾਮ ਸਟੇਟ ਬੈਕ ਆਫ ਇੰਡੀਆ ਵਿਖੇ ਅਕਾਊਂਟ ਖੋਲਿਆ ਗਿਆ ਹੈ। ਜਿਸ ਦਾ ਖਾਤਾ ਨੰ; 55053096065 ਅਤੇ IFSC Code – SBIN0050419 ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਅਕਾਊਂਟ ਨੰਬਰ ਵਿੱਚ ਕੋਨਟ੍ਰੀਬਿਊਟ ਕਰ ਵੱਧ ਤੋਂ ਵੱਧ ਯੋਗਦਾਨ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਸੁਸਾਇਟੀ ਜਾਂ ਸੰਸਥਾਂ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੁੰਦੀ ਹੈ ਤਾਂ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਸੰਪਰਕ ਕਰ ਸਕਦੇ ਹਨ।
Total Responses : 267