ਚੰਡੀਗੜ੍ਹ, 31 ਮਾਰਚ 2020 - ਚੰਡੀਗੜ੍ਹ ਪਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੇ ਕਿ ਸਾਰੇ ਬੈਂਕ ਅਤੇ ਏ.ਟੀ.ਐਮ. ਵਿੱਤੀ ਸਾਲ ਦੇ ਅੰਤ 'ਚ ਉਨ੍ਹਾਂ ਦੇ ਆਮ ਕੰਮਕਾਜ ਲਈ 02 ਦਿਨਾਂ (30 ਮਾਰਚ, 2020 ਅਤੇ 31 ਮਾਰਚ, 2020) ਲਈ ਖੁੱਲ੍ਹੇ ਰੱਖੇ ਗਏ ਹਨ। ਹਾਲਾਂਕਿ, ਆਮ ਨਗਾਰਿਕ ਦੁਪਹਿਰ 11 ਵਜੇ ਤੋਂ ਸਵੇਰੇ 03:00 ਵਜੇ ਤੱਕ ਪੈਦਲ ਹੀ ਖਰੀਦਦਾਰੀ ਦੇ ਏਰੀਏ 'ਚ ਏ.ਟੀ.ਐਮ. ਦੀ ਵਰਤੋਂ ਕਰ ਸਕਦੇ ਹਨ। ਇਹ ਵੀ ਦੱਸਿਆ ਗਿਆ ਕਿ ਜਦ ਕਿ ਕਰਿਆਨੇ ਦੀਆਂ ਦੁਕਾਨਾਂ ਵਿਚ ਸਿੱਧੀ ਵਿਕਰੀ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਕੀਤੀ ਜਾਏਗੀ, ਗ੍ਰਾਹਕਾਂ ਨੂੰ ਡੋਰ ਟੂ ਡੋਰ ਡਿਲਿਵਰੀ ਰਾਤ ਦੇ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਦੁਕਾਨ ਮਾਲਕਾਂ ਨੂੰ ਸਵੇਰੇ 9 ਵਜੇ ਤੋਂ ਸਵੇਰੇ 11:00 ਵਜੇ ਤੱਕ ਸਫ਼ਾਈ ਅਤੇ ਘਟਿਆ ਸਟਾਕ ਪੂਰਾ ਕਰਨ ਕਰਕੇ ਦੁਕਾਨ ਖੋਲ੍ਹਣ ਦੀ ਆਗਿਆ ਹੋਵੇਗੀ।
ਪੰਜਾਬ ਦੇ ਰਾਜਪਾਲ ਵੱਲੋਂ ਅਡਵਾਈਜ਼ਰ ਮਨੋਜ ਪਰਿੰਦਾ, ਪ੍ਰਿੰਸੀਪਲ ਸੈਕਟਰੀ ਹੋਮ, ਪੁਲਿਸ ਡਾਇਰੈਕਟਰ ਜਨਰਲ, ਫਾਇਨਾਂਸ ਸੈਜਟਰੀ, ਕਮਿਸ਼ਨਰ, ਐਮ.ਸੀ., ਡਿਪਟੀ ਕਮਿਸ਼ਨਰ ਅਤੇ ਅਡੀਸ਼ਨਲ ਕਮਿਸ਼ਨਰ, ਐਮ.ਸੀ ਅਤੇ ਇਸ ਤੋਂ ਬਿਨਾਂ ਮੋਹਾਲੀ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰਾਂ, ਡਾਇਰੈਕਟਰ, ਪੀਜੀਆਈ, ਡਾਇਰੈਕਟਰ ਸਿਹਤ ਸੇਵਾਵਾਂ ਅਤੇ ਡਾਇਰੈਕਟਰ ਪ੍ਰਿੰਸੀਪਲ, ਜੀਐਮਸੀਐਚ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਗਈ।