ਲਖਨਊ, 31 ਮਾਰਚ 2020 - ਯੂਪੀ ਦੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ ਨੇ ਸੂਬੇ 'ਚ ਲਾਕ ਡਾਊਨ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਰੀਜ਼ ਵਧਣ 'ਤੇ ਸਖਤ ਕਦਮ ਚੁੱਕਦਿਆਂ ਨੋਇਡਾ ਦੇ ਡੀਐਮ ਨੂੰ ਲਾਂਭੇ ਕਰ ਦਿੱਤਾ ਹੈ ਤੇ ਉਨ੍ਹਾਂ ਦੀ ਜਗ੍ਹਾ ਸੁਹਾਸ ਐਲ ਵਾਈ ਨੂੰ ਗੌਤਮ ਬੁੱਧ ਨਗਰ ਦਾ ਨਵਾਂ ਡੀਐਮ ਬਣਾਇਆ ਗਿਆ ਹੈ।
ਅਧਿਕਾਰੀਆਂ ਨੂੰ ਇਹ ਤਕ ਕਹਿ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਦੂਜਿਆਂ ਉੱਤੇ ਪਾਉਣੀ ਬੰਦ ਕਰਨ। ਅਸਲ 'ਚ ਯੋਗੀ ਨੇ ਸੂਬੇ 'ਚ ਮਰੀਜ਼ਾਂ ਦੇ ਵਧਣ ਦਾ ਕਾਰਨ ਪੁੱਛਿਆ ਤਾਂ ਸੰਤੁਸ਼ਟੀਗਤ ਜਵਾਬ ਨਾ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਅਲਰਟ ਜਾਰੀ ਕੀਤਾ ਗਿਆ ਸੀ, ਉਸ ਤੋਂ ਬਾਅਦ ਕੀ ਕੀਤਾ ਗਿਆ ਹੈ। ਦਰਅਸਲ, ਮੁੱਖ ਮੰਤਰੀ ਨੋਇਡਾ ਚ ਬ੍ਰਿਟਿਸ਼ ਨਾਗਰਿਕ ਤੋਂ ਫੈਲੇ ਵਾਇਰਸ ਤੋਂ ਨਾਰਾਜ਼ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਾਣਕਾਰੀ ਸਹੀ ਢੰਗ ਨਾਲ ਨਹੀਂ ਦਿੱਤੀ ਜਾ ਸਕੀ। ਸੀਐਮਓ ਅਤੇ ਡੀਐਮ ਨੇ ਸਪਸ਼ਟੀਕਰਨ ਦਿੱਤਾ ਅਤੇ ਤਿਆਰੀਆਂ ਦੱਸੀਆਂ ਪਰ ਸੀਐਮ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ।