- ਕਰਫਿਊ ਦੌੌਰਾਨ ਸਮੇਂ ਦੀ ਸਹੀ ਵਰਤੋਂ ਕਰਕੇ ਮਨਪ੍ਰੀਤ ਕੌੌਰ ਦੂਜਿਆਂ ਲਈ ਬਣੀ ਪ੍ਰੇਰਨਾ ਸਰੋਤ : ਐਸ.ਡੀ.ਐਮ.
ਮਲੇਰਕੋਟਲਾ, 12 ਅਪ੍ਰੈਲ 2020 - ਕੋੋਰੋੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਥੇ ਮਲੇਰਕੋਟਲਾ ਪ੍ਰਸ਼ਾਸਨ ਵੱਲੋੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਸਥਾਨਕ ਆਮ ਸ਼ਹਿਰੀ ਵੀ ਪ੍ਰਸ਼ਾਸਨ ਦੀ ਮਦਦ ਕਰਨ ਲਈ ਅੱਗੇ ਆਏ ਹਨ। ਇਸੇ ਲੜੀ ਵਿਚ ਸਥਾਨਕ ਸ਼ਹਿਰ ਦੇ ਚੰਡੀਗੜ੍ਹ ਰੋਡ ਉਪਰ ਸਥਿਤ ਪੰਜਾਬੀ ਫੈਸ਼ਨ ਸਿਲਾਈ ਅਤੇ ਟ੍ਰੇਨਿੰਗ ਸੈਂਟਰ ਦੇ ਪ੍ਰੋਪਰਾਇਟਰ ਸ੍ਰੀਮਤੀ ਮਨਪ੍ਰੀਤ ਕੌੌਰ ਨੇ ਕਰਫਿਊ ਦੌੌਰਾਨ ਸਮੇਂ ਦੀ ਸਹੀ ਵਰਤੋੋਂ ਕਰਦਿਆਂ ਘਰ ਵਿਚ ਪਏ ਅਣਵਰਤੇ ਕੱਪੜੇ ਨੂੰ ਡੈਟੋਲ ਨਾਲ ਸਾਫ ਕਰਨ ਉਪਰੰਤ 170 ਦੇ ਲਗਭਗ ਮਾਸਕ ਤਿਆਰ ਕਰਕੇ ਪ੍ਰਸ਼ਾਸਨ ਨੂੰ ਮੁਹੱਈਆ ਕਰਾਏ ਹਨ।
ਇਸ ਮੌੌਕੇ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਸ੍ਰੀਮਤੀ ਮਨਪ੍ਰੀਤ ਕੌੌਰ ਵੱਲੋੋਂ ਕੀਤੇ ਗਏ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਇਨਸਾਨ ਦੇ ਦਿਲ ਵਿਚ ਇਨਸਾਨੀਅਤ ਲਈ ਕੁਝ ਕਰਨ ਦੀ ਇੱਛਾ ਸ਼ਕਤੀ ਹੋਵੇ ਤਾਂ ਉਹ ਕਰਫਿਊ ਦੌੌਰਾਨ ਵੀ ਸਮਾਜ ਲਈ ਕੁਝ ਸਕਾਰਾਤਮਕ ਕਰ ਸਕਦਾ ਹੈ। ਮਨਪ੍ਰੀਤ ਕੌੌਰ ਵੱਲੋੋਂ ਤਿਆਰ ਕੀਤੇ ਗਏ ਮਾਸਕ ਅੱਜ ਉਨ੍ਹਾਂ ਦੇ ਪਤੀ ਸ੍ਰੀ ਸੇਵਾ ਸਿੰਘ, ਜੋ ਕਿ ਸਰਕਾਰੀ ਆਈ.ਟੀ.ਆਈ. ਮਾਲੇਰਕੋਟਲਾ ਵਿਚ ਇੰਸਟ੍ਰਕਟਰ ਹਨ, ਨੇ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੂੰ ਸੌਂਪੇ। ਸੇਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਆਪਣਾ ਬੂਟੀਕ ਹੈ ਅਤੇ ਕਰਫਿਊ ਕਾਰਨ ਉਹ ਘਰ ਵਿਚ ਹੀ ਜਿਹੜੇ ਕਪੜੇ ਵਰਤੋੋਂ ਵਿਚ ਨਹੀਂ ਆ ਰਹੇ ਸਨ, ਉਨ੍ਹਾਂ ਨੂੰ ਡੈਟੋਲ ਨਾਲ ਚੰਗੀ ਤਰ੍ਹਾਂ ਸਾਫ ਕਰਨ ਉਪਰੰਤ ਉਨ੍ਹਾਂ ਦੇ 170 ਦੇ ਲਗਭਗ ਮਾਸਕ ਤਿਆਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਪ੍ਰਸ਼ਾਸਨ ਨੂੰ ਅਜਿਹੇ ਹੋਰ ਮਾਸਕ ਤਿਆਰ ਕਰਕੇ ਮੁਫਤ ਵਿਚ ਦੇਣਗੇ। ਪਾਂਥੇ ਨੇ ਕਿਹਾ ਕਿ ਇਹ ਬਹੁਤ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਮਨਪ੍ਰੀਤ ਕੌੌਰ ਅਜਿਹੇ ਲੋੋਕਾਂ ਲਈ ਪ੍ਰੇਰਨਾ ਸਰੋਤ ਹਨ ਜਿਹੜੇ ਕਰਫਿਊ ਕਾਰਨ ਘਰਾਂ ਵਿਚ ਬੈਠੇ ਬੋਰ ਹੋ ਰਹੇ ਹਨ.ਸ੍ਰੀ ਪਾਂਥੇ ਨੇ ਦੱਸਿਆ ਕਿ ਸ੍ਰੀਮਤੀ ਮਨਪ੍ਰੀਤ ਕੌੌਰ ਵੱਲੋੋਂ ਮੁਹੱਈਆ ਕਰਵਾਏ ਗਏ 170 ਦੇ ਲਗਭਗ ਵਾਹਨ ਅੱਜ ਐਸ.ਡੀ.ਐਮ. ਦਫਤਰ ਦੇ ਬਾਹਰ ਬਣਾਏ ਗੲੈ ਸੈਨੇਟਾਈਜ਼ੇਸ਼ਨ ਜ਼ੋਨ ਵਿਚੋਂ ਲੰਘਣ ਵਾਲੇ ਹਰ ਉਸ ਵਾਹਨ ਚਾਲਕ ਨੂੰ ਮੁਫਤ ਵਿਚ ਵੰਡੇ ਗਏ ਜੋ ਮਾਸਕ ਦੀ ਵਰਤੋੋਂ ਨਹੀਂ ਕਰ ਰਹੇ ਸਨ। ਇਸ ਮੌੌਕੇ ਬਾਦਲ ਦੀਨ, ਤਹਿਸੀਲਦਾਰ, ਮਲੇਰਕੋਟਲਾ ਵੀ ਮੌੌਜੂਦ ਸਨ।