ਪੰਜਾਬ ਸਰਕਾਰ ਨੇ ਹਟਾਇਆ ਕਰਫਿਊ
ਚੰਡੀਗੜ੍ਹ, 16 ਮਈ 2020 - ਕੈਪਟਨ ਅਮਰਿੰਦਰ ਸਿੰਘ ਵੱਲੋਂ 18 ਮਈ ਤੋਂ ਬਾਅਦ ਪੰਜਾਬ 'ਚ ਕਰਫਿਊ ਹਟਾਉਣ ਦਾ ਐਲਾਨ ਕੀਤਾ ਹੈ। ਪਰ ਉਨ੍ਹਾਂ ਨੇ ਨਾਲ ਹੀ ਕਿਹਾ ਕਿ 18 ਮਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਜੇ ਲਾਕ ਡਾਊਨ ਲਾਉਣ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਉਹ ਜਾਰੀ ਰਹੇਗਾ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਕਿ ਸੂਬੇ ਵਿੱਚ 18 ਮਈ ਤੋਂ ਕਰਫਿਉ ਤਾਂ ਖਤਮ ਕਰ ਦਿੱਤਾ ਜਾਵੇਗਾ ਪਰ ਲਾਕਡਾਉਣ ਜਾਰੀ ਰਹੇਗਾ। ਜਿਸ ਦੇ ਨਾਲ ਹੀ ਲੋਕਾਂ ਨੂੰ ਕੁਝ ਜ਼ਿਆਦਾ ਰਿਆਇਤ ਮਿਲ ਜਾਣਗੀਆਂ। ਕੈਪਟਨ ਅਨੁਸਾਰ ਸੂਬੇ ਦੀ ਅਬਾਦੀ 3 ਕਰੋੜਾਂ ਦੇ ਕਰੀਬ ਹੈ ਤੇ ਹੁਣ ਤੱਕ 1 ਕਰੋੜ ਫੂਡ ਦੇ ਪੈਕਟ ਵੰਡ ਦਿੱਤੇ ਗਏ ਹਨ ਅਤੇ ਇਹ ਫੂਡ ਸਪਲਾਈ ਜਾਰੀ ਰਹੇਗੀ। ਅੱਗੇ ਉਨ੍ਹਾਂ ਕਿਹਾ ਕਿਹਾ ਕਿ ਸਕੂਲ ਬੰਦ ਹੀ ਰਹਿਣਗੇ। ਕਿਉਂਕਿ ਸਕੂਲਾਂ ਅੰਦਰ ਸੋਸ਼ਲ ਡਿਸਟੈਂਸ ਬਣਾਈ ਰੱਖਣਾ ਮੁਸ਼ਕਿਲ ਹੈ। ਪਰ ਆਨਲਾਈਨ ਪੜ੍ਹਾਈ ਜਾਰੀ ਰਹੇਗੀ।
ਪਰ ਉਨ੍ਹਾਂ ਕਿਹਾ ਕਿਹਾ ਕਿ ਜਿਸ ਜ਼ਿਲ੍ਹੇ 'ਚ ਕੋਰੋਨਾ ਦੇ ਕੇਸ ਜ਼ਿਆਦਾ ਹਨ ਉੱਥੇ ਪਾਬੰਦੀਆਂ ਜਾਰੀ ਰਹਿਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੂਬਿਆਂ ਨੂੰ ਰੈੱਡ, ਗ੍ਰੀਨ ਅਤੇ ਔਰੇਂਜ ਜੋਨ 'ਚ ਵੰਡਣ ਦੇ ਪੱਖ 'ਚ ਨਹੀਂ ਹਨ। ਸਗੋਂ ਉਹ ਸੂਬਿਆਂ ਨੂੰ ਕੰਟੇਨਮੈਂਟ ਅਤੇ ਨਾਨ-ਕੰਟੇਨਮੈਂਟ 'ਚ ਵੰਡਣ ਦੇ ਪੱਖ 'ਚ ਹਨ।