← ਪਿਛੇ ਪਰਤੋ
ਠੇਕੇ ਖੋਲ੍ਹਣ ਦੀ ਨਹੀਂ ਦਿੱਤੀ ਇਜਾਜ਼ਤ ਕੇਂਦਰ ਨੇ ਪੰਜਾਬ ਸਰਕਾਰ ਨੂੰ -ਕੈਪਟਨ ਨੇ ਜ਼ਾਹਰ ਕੀਤੀ ਨਾਰਾਜ਼ਗੀ ਚੰਡੀਗੜ੍ਹ , 23 ਅਪ੍ਰੈਲ, 2020 : ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਉਹ ਬੇਨਤੀ ਰੱਦ ਕਰ ਦਿੱਤੀ ਹੈ ਜਿਸ ਰਾਹੀਂ ਪੰਜਾਬ ਵਿਚ ਲਾਕ ਡਾਊਨ ਦੌਰਾਨ ਸ਼ਰਾਬ ਦੀ ਵਿੱਕਰੀ ਖੋਲ੍ਹਣ ਦੀ ਇਜਾਜ਼ਤ ਮੰਗੀ ਗਈ ਸੀ . ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਬਾਬੂਸ਼ਾਹੀ ਨੂੰ ਦੱਸਿਆ ਕਿ ਕੇਂਦਰ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਤਜਵੀਜ਼ ਦੀ ਮਨਾਹੀ ਕਰ ਦਿੱਤੀ ਹਾਈ ਅਤੇ ਕੇਂਦਰ ਤੋਂ ਇਸ ਬਾਰੇ ਜਵਾਬ ਆ ਗਿਆ ਹੈ . ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੈੱਬ ਮੀਡੀਆ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਦੇ ਇਸ ਫ਼ੈਸਲੇ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ . ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਐਕਸਾਈਜ਼ ਤੋਂ ਹੋਣ ਵਾਲੀ 6200 ਕਰੋੜ ਰੁਪਏ ਦੀ ਆਮਦਨ ਦਾ ਨੁਕਸਾਨ ਹੋਵੇਗਾ ਜੋ ਕਿ ਪੂਰਾ ਕਰਨਾ ਅਮਨ ਹੈ . ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਕੇਂਦਰ ਇਸ ਘਾਟੇ ਦੀ ਭਰਪਾਈ ਕਰੇਗਾ ? ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ ਦੀ ਵਿੱਕਰੀ ਨੂੰ ਇਹ ਵੀ ਕਿਹਾ ਕਿ ਜੇਕਰ ਖੁੱਲ੍ਹੇ ਸਬਜ਼ੀ ਅਤੇ ਫਲ ਅਤੇ ਹੋਰ ਵਸਤਾਂ ਦੀ ਵਿੱਕਰੀ ਦੀ ਆਗਿਆ ਦਿੱਤੀ ਜਾ ਸਕਦੀ ਹੈ ਤਾਂ ਫਿਰ ਬੰਦ ਬੋਤਲਾਂ ਵਿਚ ਵੇਚੀ ਜਾਣ ਵਾਲੀ ਸ਼ਰਾਬ ਦੀ ਕਿਉਂ ਨਹੀਂ .
Total Responses : 267