← ਪਿਛੇ ਪਰਤੋ
464 ਲੋਕ ਜੰਮੂ-ਕਸ਼ਮੀਰ ਵਿੱਚ ਲਖਨਪੁਰ ਲਈ ਚੱਲੇ ਪੂਰੀ ਡਾਕਟਰੀ ਜਾਂਚ ਪ੍ਰਕਿਰਿਆ ਤੋਂ ਬਾਅਦ ਭੇਜਿਆ ਗਿਆ ਐਸ ਏ ਐਸ ਨਗਰ, 4 ਮਈ 2020: ਪੰਜਾਬ ਵਿਚ ਫਸੇ ਦੂਜੇ ਰਾਜਾਂ ਦੇ ਲੋਕਾਂ ਨੂੰ ਵਾਪਸ ਭੇਜਣ ਦੀ ਮੁਹਿੰਮ ਅੱਜ ਸ਼ੁਰੂ ਹੋਈ। ਕੁਲ 464 ਲੋਕਾਂ ਨੂੰ ਮੁਹਾਲੀ, ਖਰੜ ਅਤੇ ਡੇਰਾਬਸੀ ਤੋਂ ਜੰਮੂ-ਕਸ਼ਮੀਰ ਦੇ ਲਖਨਪੁਰ ਲਈ ਭੇਜਿਆ ਗਿਆ। ਇਹ ਜਾਣਕਾਰੀ ਖੇਤਰੀ ਆਵਾਜਾਈ ਅਥਾਰਟੀ (ਆਰਟੀਏ) ਸ੍ਰੀ ਸੁਖਵਿੰਦਰ ਕੁਮਾਰ ਨੇ ਦਿੱਤੀ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਫਸੇ ਲੋਕਾਂ ਨੂੰ ਆਪਣੇ ਰਾਜਾਂ ਵਿੱਚ ਵਾਪਸ ਭੇਜਣ ਲਈ ਬੱਸਾਂ ਵਿਚ ਬੈਠਾਉਣ ਤੋਂ ਪਹਿਲਾਂ ਨਯਾ ਗਾਓਂ ਵਿਖੇ ਡਾਕਟਰੀ ਜਾਂਚ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁਹਾਲੀ ਤੋਂ ਐਸਡੀਐਮ ਸ੍ਰੀ ਜਗਦੀਪ ਸਹਿਗਲ ਦੀ ਨਿਗਰਾਨੀ ਹੇਠ ਕੁੱਲ 179 ਵਿਅਕਤੀਆਂ ਨੂੰ 8 ਬੱਸਾਂ ਵਿੱਚ ਵਾਪਸ ਭੇਜਿਆ ਗਿਆ। ਜਦੋਂ ਕਿ ਡੇਰਾਬਸੀ ਤੋਂ ਐਸਡੀਐਮ ਸ੍ਰੀ ਕੁਲਦੀਪ ਬਾਵਾ ਦੀ ਨਿਗਰਾਨੀ ਹੇਠ ਕੁੱਲ 93 ਵਿਅਕਤੀਆਂ ਨੂੰ 3 ਬੱਸਾਂ ਰਾਹੀਂ ਵਾਪਸ ਭੇਜਿਆ ਗਿਆ ਅਤੇ ਖਰੜ ਤੋਂ ਕੁੱਲ 192 ਲੋਕ 7 ਬੱਸਾਂ ਰਾਹੀਂ ਭੇਜਿਆ ਗਿਆ। ਉਹਨਾਂ ਅੱਗੇ ਕਿਹਾ ਕਿ ਪ੍ਰਵਾਸੀਆਂ ਨੂੰ ਵਾਪਸ ਭੇਜਣ ਤੋਂ ਪਹਿਲਾਂ ਡਾਕਟਰੀ ਜਾਂਚ ਦੀ ਪ੍ਰਕਿਰਿਆ ਨੂੰ ਜਾਰੀ ਕਰਦਿਆਂ, ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੇ ਸੰਬੰਧ ਵਿਚ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਗਈ।
Total Responses : 267