← ਪਿਛੇ ਪਰਤੋ
ਫਤਹਿਗੜ੍ਹ ਸਾਹਿਬ, 20 ਮਈ 2020: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੌਮਾਂ ਤੇ ਸੀਨੀਅਰ ਅਕਾਲੀ ਨੇਤਾ ਸਰਬਜੀਤ ਸਿੰਘ ਜੰਮੂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਦੇਸ਼ ਅੰਦਰ ਪੂਰਨ ਫ਼ੈਡਰਲ ਸਿਸਟਮ ਰਾਹੀਂ ਭਾਰਤ ਦੇ ਸੂਬਿਆਂ ਦੇ ਰਾਜਨੀਤਕ ਅਤੇ ਆਰਥਿਕ ਵੱਧ ਅਧਿਕਾਰਾਂ ਲਈ ਲੜਦਾ ਆ ਰਿਹਾ ਹੈ ਜਿਸ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਈ ਵਾਰ ਜੇਲ੍ਹ ਕੱਟ ਚੁੱਕੇ ਹਨ ਪਰ 1995 ਦੀ ਮੋਗਾ ਰੈਲੀ ਵਿੱਚ ਜਦੋਂ ਅਕਾਲੀ ਦਲ ਬਾਦਲ ਬਣਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦੀ ਹਿੱਕ ਵਿੱਚ ਧੋਖੇ ਦਾ ਖੰਜਰ ਮਾਰਦੇ ਹੋਏ ਪੰਜਾਬ ਦੀਆਂ ਰਾਜਨੀਤਕ ਆਰਥਿਕ ਧਾਰਮਿਕ ਤੇ ਸਮਾਜਿਕ ਮੰਗਾਂ ਦਾ ਭੋਗ ਪਾ ਕੇ ਬਾਦਲ ਪਰਿਵਾਰ ਦੇ ਵਿਉਪਾਰਿਕ ਹਿੱਤਾਂ ਅਤੇ ਰਾਜ ਸੱਤਾ ਪ੍ਰਾਪਤ ਕਰਨ ਦਾ ਇੱਕ ਨੁਕਾਤੀ ਪ੍ਰੋਗਰਾਮ ੳੂਲੀਕ ਲਿਅਾ। ਫੈਡਰੇਸ਼ਨ/ਅਕਾਲੀ ਨੇਤਾਵਾਂ ਕਿਹਾ ਕਿ ਜਿਸ ਪੰਜਾਬ ਖਾਸ ਕਰ ਸਿੱਖਾਂ ਨੇ ਹਰ ਬੇਇਨਸਾਫ਼ੀ ਖ਼ਿਲਾਫ਼ ਲੜਾੲੀ ਵਿਚ ਦੇਸ਼ ਦੀ ਅਗਵਾਈ ਕੀਤੀ ਹੋਵੇ ਭਾਵੇਂ ਉਹ ਦਰ੍ਹਾ ਖੈਬਰ ਵੱਲੋਂ ਹੁੰਦੇ ਮੁਗਲਾਂ ਦੇ ਹਮਲੇ ਰੋਕਣ ਦੀ ਸੀ ਭਾਵੇਂ ਚਾਬੀਆਂ ਦਾ ਮੋਰਚਾ ਜਿੱਤ ਕੇ ਦੇਸ਼ ਦੀ ਆਜ਼ਾਦੀ ਦੀ ਸੀ ਭਾਵੇਂ ਆਜ਼ਾਦ ਦੇਸ਼ ਵਿੱਚ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੇ ਪੁਨਰਗਠਨ ਦੀ ਤੇ ਭਾਵੇਂ ਐਮਰਜੈਂਸੀ ਖ਼ਿਲਾਫ਼ ਦੇਸ਼ ਦੀਆਂ ਜੇਲ੍ਹਾਂ ਭਰਨ ਦੀ ਸੀ ਪੰਜਾਬ ਦੇ ਸਿੱਖ ਹਮੇਸ਼ਾ ਅੱਗੇ ਹੋ ਕੇ ਲੜੇ ਹਨ ਪਰ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਨਿੱਜੀ ਖੁਦਗਰਜ਼ੀ ਕਰਕੇ ਸ੍ਰੀ ਨਰਿੰਦਰ ਮੋਦੀ ਨੂੰ ਜੰਮੂ ਕਸ਼ਮੀਰ ਸੂਬਾ ਤੋੜਨ ਵਿੱਚ ਭਰਵਾਂ ਸਹਿਯੋਗ ਦੇ ਕੇ ਭਵਿਖ ਵਿੱਚ ਸੂਬਿਅਾਂ ਨੂੰ ਹੋਰ ਨਿਪੁੰਸਕ ਬਣਾਉਣ ਦਾ ਯੰਤਰ ਭਾਰਤੀ ਜਨਤਾ ਪਾਰਟੀ ਹੱਥ ਫੜਾ ਦਿੱਤਾ।ਇਹ ਕਹਿ ਲਈਏ ਪਹਿਰੇਦਾਰ ਚੋਰਾਂ ਨਾਲ ਜਾ ਰਲੇ ਤਾਂ ਅਤਿਕਥਨੀ ਨਹੀਂ ਹੋਵੇਗੀ। ਫੈਡਰਸ਼ਨ/ ਅਕਾਲੀ ਨੇਤਾਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਪ੍ਰਧਾਨ ਮੰਤਰੀ ਸ਼ੀ੍ ਨਰਿੰਦਰ ਮੋਦੀ ਜੀ ਨੇ ਜੋ ਬੇਪਨਾਹ ਅਧਿਕਾਰ ਪਾ੍ਪਤ ਕੀਤੇ ਹਨ ਉਸ ਨਾਲ ਭਾਰਤ ਦੇ ਸਾਰੇ ਸੂਬੇ ਆਰਥਿਕ ਤੌਰ ਤੇ ਮੰਗਤੇ ਅਤੇ ਘਸਿਆਰੇ ਬਣ ਕੇ ਰਹਿ ਗਏ ਹਨ ਭਾਰਤ ਦੀ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਵੱਲੋਂ ਆਰਥਿਕ ਐਲਾਨੇ ਆਰਥਿਕ ਪੈਕੇਜ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਛੋਟੇ ਵੱਡੇ ਵਪਾਰੀਆਂ ਕਰਮਚਾਰੀਆਂ ਨੌਜਵਾਨਾਂ ਖੇਤੀ ਮਜ਼ਦੂਰਾਂ ਰਿਕਸ਼ਾ ਰੇਹੜੀ ਟੈਂਪੂ ਚਾਲਕਾਂ ਭਾਵ ਪੰਜਾਬ ਅਤੇ ਭਾਰਤ ਦੇਸ਼ ਦੇ ਹਰ ਵਸਨੀਕ ਨੂੰ ਕਰਜ਼ਿਆਂ ਦੇ ਡੂੰਘੇ ਖੂਹ ਵਿੱਚ ਧੱਕ ਦਿੱਤਾ ਹੈ। ਫੈਡਰੇਸ਼ਨ /ਅਕਾਲੀ ਨੇਤਾਵਾਂ ਕਿਹਾ ਕਿ ਅੱਜ ਆਰਥਿਕ ਖੁਦਮੁਖਤਿਆਰੀ ਨਾ ਹੋਣ ਕਾਰਨ ਭਾਰਤ ਦੇ ਸਾਰੇ ਸੂਬੇ ਖਾਸ ਕਰ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ ਕੇਂਦਰ ਸਰਕਾਰ ਅੱਗੇ ਮੰਗਤੇ ਬਣ ਠੂਠੇ ਹੱਥ ਵਿੱਚ ਫੜੀ ਖੜ੍ਹੇ ਹਨ ਪਰ ਕੇਂਦਰ ਸਰਕਾਰ ਨੇ ਮੰਗਤਿਅਾਂ ਦੇ ਠੂਠੇ ਵਿੱਚ ਖੈਰਾਤ ਤਾਂ ਕੀ ਪਾਉਣੀ ਸੀ ਅੱਗੋਂ ਸੂਬਿਆਂ ਦੇ ਠੂਠਿਅਾਂ ਵਿੱਚੋਂ ਜੋ ਦੋ ਆਨੇ ਪੲੇ ਸੀ ਉਹ ਵੀ ਚੁੱਕ ਕੇ ਆਪਣੀਆਂ ਜੇਬਾਂ ਵਿੱਚ ਪਾ ਲਏ ਹਨ ਇਸ ਲਈ ਦੇਸ਼ ਨੂੰ ਅਗਰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣਾ ਹੈ ਤਾਂ ਸੂਬਿਆਂ ਨੂੰ ਆਰਥਿਕ ਤੌਰ ਤੇ ਖ਼ੁਦ ਮੁਖ਼ਤਿਆਰ ਹੋਣਾ ਪਵੇਗਾ।ਫੈਡਰੇਸ਼ਨ/ ਅਕਾਲੀ ਨੇਤਾਵਾਂ ਨੇ ਕਿਹਾ ਕਿ ਅੱਜ ਦੇਸ਼ ਫਿਰ ਸੂਬਿਆਂ ਦੀ ਆਰਥਿਕ ਖੁਦਮੁਖਤਿਆਰੀ ਦੀ ਲੜਾਈ ਲੜਨ ਲਈ ਪੰਜਾਬ ਵੱਲ ਦੇਖ ਰਿਹਾ ਹੈ ਪਰ ਅਕਾਲੀ ਦਲ ਬਾਦਲ- ਕਾਂਗਰਸ- ਭਾਜਪਾ ਯਾਰੀ ਨੇ ਪੰਜਾਬ ਨੂੰ ਰਾਜਨੀਤਕ ਆਰਥਿਕ ਅਗਵਾਈ ਤੋਂ ਰੰਡਾ ਬਣਾ ਦਿੱਤਾ ਹੈ ਪਰ ਅੱਜ ਅਸੀਂ ਫੈਡਰੇਸ਼ਨ/ਅਕਾਲੀ ਅਾਗੂ ਅਨਾਥ ਹੋਏ ਪੰਜਾਬ ਦੀ ਧਰਤੀ ਤੋਂ ਸਾਰੇ ਭਾਰਤ ਦੇ ਸੂਬਿਆਂ ਨੂੰ ਆਵਾਜ਼ ਦਿੰਦੇ ਹਾਂ ਕਿ ਆਓ ਕੇਂਦਰ ਦੇ ਮੰਗਤੇ ਨਾ ਬਣੀੲੇ ਸਗੋਂ ਦੇਸ਼ ਨੂੰ ਆਰਥਿਕ ਤੌਰ ਤੇ ਅਾਤਮ ਨਿਰਭਰ ਬਣਾਉਣ ਲਈ ਭਾਰਤ ਦੇ ਸੂਬਿਆਂ ਨੂੰ ਆਰਥਿਕ ਖ਼ੁਦਮੁਖਤਿਆਰ ਬਣਾਉਣ ਲਈ ਕਦਮ ਪੁੱਟੀਏ
Total Responses : 267