ਹਰੀਸ਼ ਕਾਲੜਾ
ਰੂਪਨਗਰ,30 ਮਾਰਚਹ 2020:ਪੰਜਾਬ ਸਰਕਾਰ ਇਸ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜੀ ਹੈ ਤੇ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ।ਇਹ ਪ੍ਰਗਟਾਵਾ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਰੂਪਨਗਰ ਹਲਕੇ ਦੇ ਵਿੱਚ ਲੋੜਵੰਦਾ ਤੱਕ ਰਾਸ਼ਨ ਦੇ ਪੈਕੇਟ ਮੁਹੱਈਆ ਕਰਵਾਉਂਣ ਦੇ ਲਈ ਵੀ ਤਿਆਰੀ ਕੀਤੀ ਜਾ ਚੁੱਕੀ ਹੈ ਤੇ ਬਹੁਤ ਜਲਦ ਇਹ ਪੈਕੇਟ ਲੋਕਾਂ ਤੱਕ ਪਹੁੰਚ ਜਾਣਗੇ।ਜਦ ਕਿ ਹੁਣ ਤੱਕ ਧਾਰਮਿਕ,ਸਮਾਜ ਸੇਵੀ ਤੇ ਰਾਜਨੀਤਕ ਸੰਗਠਨਾਂ ਦੇ ਸਹਿਯੋਗ ਨਾਲ ਦੱਸ ਹਜ਼ਾਰ ਤੋਂ ਵੀ ਵੱਧ ਲੋਕਾਂ ਨੂੰ ਲੰਗਰ ਛਕਾਇਅ ਜਾ ਚੁੱਕਾ ਹੈ ਤੇ ਰਾਸ਼ਨ ਵੰਡਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ।ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਹਾਲਾਤਾਂ ਚ ਜ਼ਰੂਰੀ ਬਣਦਾ ਹੈ ਕਿ ਇਮਦਾਦ ਦੀ ਦੁਰਵਰਤੋਂ ਨਾ ਹੋਵੇ ਤੇ ਸਹੀ ਲੋਕਾਂ ਤੱਕ ਇਹ ਇਮਦਾਦ ਪਹੁੰਚ ਸਕੇ।ਉਨਾ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਤੇ ਪੁਲਿਸ ਇਸ ਮੁਸ਼ਕਿਲ ਦੀ ਘੜੀ ਵਿੱਚੋਂ ਲੋਕਾਂ ਦਾ ਪੂਰਾ ਸਾਥ ਦੇ ਰਹੇ ਹਨ ਤੇ ਲੋਕ ਵੀ ਕਰਫਿਉ ਦੇ ਨਿਯਮਾਂ ਦੀ ਪਾਲਣਾ ਕਰਨ। ਢਿੱਲੋ ਨੇ ਕਿਹਾ ਕਿ ਲੋਕ ਵੀ ਇਸ ਕੰਮ ਵਿੱਚ ਆਪਣਾ ਸਹਿਯੋਗ ਦੇਣ ਕਿਉ ਕਿ ਇਸ ਅੋਖੀ ਘੜੀ ਵਿੱਚ ਮਾਨਵਤਾ ਨੂੰ ਮੁੱਖ ਰੱਖ ਕੇ ਹੀ ਕੰਮ ਕੀਤਾ ਜਾ ਰਿਹਾ ਹੈ ਨਾ ਕਿ ਕਿਸੇ ਰਾਜਨੀਤਕ ਲਾਹੇ ਦੇ ਲਈ।ਢਿੱਲੋ ਨੇ ਰੂਪਨਗਰ ਦੇ ਵਿੱਚ ਵੱਖ ਵੱਖ ਧਾਰਮਿਕ,ਸਮਾਜਿਕ ਤੇ ਰਾਜਨੀਤਕ ਸੰਗਠਨਾਂ ਤੋਂ ਇਲਾਵਾ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਵਲੰਟੀਅਰਾਂ ਤੇ ਹੋਰ ਨੋਜਵਾਨਾ ਵੱਲੋਂ ਜੋ ਸੇਵਾ ਲੋੜਵੰਦਾ ਦੀ ਕੀਤੀ ਜਾ ਰਹੀ ਹੈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਇਨਾ ਦਾ ਸਹਿਯੋਗ ਦਿੱਤਾ ਜਾਵੇ। ਉਨਾ ਕਿਹਾ ਕਿ ਇਸ ਘੜੀ ਵਿੱਚ ਡਾਕਟਰਾਂ ਸਮੇਤ ਸਿਹਤ ਵਿਭਾਗ ਦੇ ਸਾਰੇ ਕਰਮਚਾਰੀਆਂ ਦਾ ਵੱਡਾ ਸਹਿਯੋਗ ਹੈ।ਢਿਲੋ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਗੁਰਦੁਆਰਾ ਭੱਠਾ ਸਾਹਿਬ, ਗੁਰਦੁਆਰਾ ਹੈੱਡ ਦਰਬਾਰ ਸਾਹਿਬ ਤੇ ਗੁਰਦੁਆਰਾ ਸੋਲੱਖੀਆ ਦੇ ਪ੍ਰਬੰਧਕਾਂ ਦਾ ਵੱਡਾ ਯੋਗਦਾਨ ਹੈ ਜਿੱਥੇ ਰੋਜ਼ਾਨਾ ਹੀ ਹਜ਼ਾਰਾਂ ਲੋਕਾਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ।ਢਿੱਲੋ ਨੇ ਦੂਜੇ ਰਾਜਾ ਤੋਂ ਆਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਿੱਥੇ ਰਹਿ ਰਹੇ ਹਨ ਉਥੇ ਹੀ ਰਹਿਣ ਤੇ ਕਿਸੇ ਦੂਸਰੀ ਥਾਂ ਤੇ ਜਾਣ ਦੀ ਕੋਸ਼ਸ਼ ਨਾ ਕਰਨ। ਉਨਾ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾ ਤੇ ਵਰਕਰ ਵੀ ਲੋਕਾਂ ਦੀ ਮੱਦਦ ਦੇ ਲਈ ਹਰ ਸਮੇ ਤਿਆਰ ਬਰ ਤਿਆਰ ਹਨ ਤੇ ਲੋੜਵੰਦਾ ਦੀ ਮੱਦਦ ਕਰ ਵੀ ਰਹੇ ਹਨ।ਉਨਾ ਕਿਹਾ ਕਿ ਜੇਕਰ ਕਿਸੇ ਨੂੰ ਵੀ ਰਾਸ਼ਨ,ਲੰਗਰ ਜਾ ਕਿਸੇ ਹੋਰ ਜ਼ਰੂਰੀ ਵਸਤੂ ਦੀ ਜ਼ਰੂਰਤ ਹੋਵੇ ਤਾਂ ਉਹ ਉਨਾ ਦੇ ਮੋਬਾਇਲ ਨੰਬਰ 9888004302 ਅਤੇ ਉਨਾ ਦੇ ਸਾਥੀ ਗੁਰਜੰਟ ਸਿੰਘ ਦੇ ਮੋਬਾਇਲ ਨੰਬਰ 9569200027 ਤੇ ਸੰਪਰਕ ਕਰ ਸਕਦੇ ਹਨ।ਉਨਾ ਕਿਹਾ ਕਿ ਇਸ ਸਮੇ ਹਰ ਕੋਈ ਜਾਤ,ਧਰਮ ਤੇ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਸਮਾਜ ਦੇ ਲਈ ਕੰਮ ਕਰ ਰਿਹਾ ਹੈ ਜੋ ਕਿ ਇੱਕਜੁਟਤਾ ਤੇ ਸਾਂਝੀਵਾਲਤਾ ਦਾ ਵੱਡਾ ਸਬੂਤ ਹੈ।ਉਨਾ ਕਿਹਾ ਕਿ ਇਹ ਸਮਾ ਸਰਬੱਤ ਦਾ ਭਲਾ ਮੰਗਣ ਦਾ ਹੈ ਤੇ ਉਹ ਵੀ ਪ੍ਰਮਾਤਮਾ ਅੱਗੇ ਸਾਰੇ ਸੰਸਾਰ ਦੇ ਭਲੇ ਦੀ ਅਰਦਾਸ ਕਰਦੇ ਹਨ ਕਿ ਜਲਦ ਸਾਰੇ ਸੰਸਾਰ ਨੂੰ ਕਰੋਨਾ ਵਾਇਰਸ ਦੀ ਇਸ ਮੁਸੀਬਤ ਤੋਂ ਨਿਜਾਤ ਮਿਲੇ।