ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ 2020: ਸਥਾਨਿਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਪੱਤਰਕਾਰ ਭਾਈਚਾਰਾ ਅਤੇ ਯੂਥ ਕਲੱਬਾਂ ਵਲੋਂ ਖੂਨ ਦਾਨ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੋਰ ਤੇ ਪ੍ਰੈਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਜਰਨੈਲ ਸਿੰਘ ਨਿੱਕੂਵਾਲ ਅਤੇ ਪ੍ਰੈਸ ਕਲੱਬ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਸ਼ਿਰਕਤ ਕੀਤੀ। ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਚਰਨਜੀਤ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਕਾਰਨ ਜਿਥੇ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣ ਉਥੇ ਹੀ ਵੱਧ ਤੋਂ ਵੱਧ ਖੂਨ ਦਾਨ ਕਰਨ ਕਿਉਕਿ ਇਨ੍ਹਾਂ ਦਿਨਾਂ ਵਿਚ ਖੂਨ ਦਾਨੀਆਂ ਦੀ ਭਾਰੀ ਕਮੀ ਆਈ ਹੋਈ ਸੀ ਜਦੋਂ ਕਿ ਖੂਨਦਾਨ ਦੀ ਜਰੂਰਤ ਪਹਿਲੇ ਦੀ ਤਰਾਂ ਹੋ ਰਹੀ ਸੀ ।ਉਨ੍ਹਾਂ ਨੇ ਦੱਸਿਆ ਕਿ ਖੂਨਦਾਨ ਦੀ ਚੱਲ ਰਹੀ ਲਹਿਰ ਤਹਿਤ ਅੱਜ 37 ਯੂਨਿਟ ਖੂਨ ਇਕੱਤਰ ਕੀਤਾ ਗਿਆ। ਉਨ੍ਹਾਂ ਅਪੀਲ ਕੀਤੀ ਕੇ ਵੱਧ ਤੋਂ ਵੱਧ ਲੋਕ ਖੂਨਦਾਨ ਕਰਨ ਤਾ ਜੋ ਮਨੁੱਖਤਾ ਦੀ ਭਲਾਈ ਵਿਚ ਯੋਗਦਾਨ ਪਾਇਆ ਜਾ ਸਕੇ । ਇਸ ਮੌਕੇ ਕਰਨੈਲ ਸਿੰਘ ਸੈਣੀ ,ਨਰਿੰਦਰ ਸ਼ਰਮਾ , ਦਲਜੀਤ ਸਿੰਘ ਅਰੋੜਾ , ਚੇਅਰਮੈਨ ਗੋਪਾਲ ਕ੍ਰਿਸ਼ਨ ਸ਼ਰਮਾ ,ਖਜਾਨਚੀ ਰਾਜਪਾਲ ਆਂਗਰਾ , ਮਧੂ ਸੂਦਨ ,ਬਲਵਿੰਦਰ ਸਿੰਘ ਲੋਧੀਪੁਰ , ਰਾਜ ਘਈ, ਸਰਬਜੀਤ ਸਿੰਘ ਸੈਣੀ , ਮਨੀਸ਼ ਫਰਵਾਹਾਂ , ਵਿਮਲ ਕੁਮਾਰ , ਤੋਂ ਇਲਾਵਾ ਰਾਣਾ ਬਖਤਾਵਰ ਸਿੰਘ , ਬਲੱਡ ਡੋਨਰ ਸੋਸਾਇਟੀ ਨੂਰਪੁਰ ਬੇਦੀ ਦੇ ਹੇਮੰਤ ਸੈਣੀ , ਸੁਰਿੰਦਰ ਪਾਲ ਸਿੰਘ , ਜਗਤ ਪਾਲ ਸਿੰਘ , ਨਰਿੰਦਰ ਕੁਮਾਰ , ਬਲਕਾਰ ਸਿੰਘ , ਪਵਨ ਕੁਮਾਰ , ਸਿਮਰਨਜੀਤ ਸਿੰਘ , ਮਨਪ੍ਰੀਤ ਸਿੰਘ , ਕਰਮਜੀਤ ਸਿੰਘ , ਜਗਤਾਰ ਸਿੰਘ , ਜੱਸੀ ਨਲਹੋਟੀ, ਦੇ ਨਾਲ ਬਲੱਡ ਡੋਨਰ ਸੋਸਾਇਟੀ ਨੂਰਪੁਰ ਬੇਦੀ , ਯੂਥ ਤਾਲਮੇਲ ਕਮੇਟੀ ਰੂਪਨਗਰ , ਯੂਥ ਕਲੱਬ ਥਾਨਾ ਦੇ ਨੌਜਵਾਨ ਵੀ ਹਾਜ਼ਰ ਸਨ