ਪਰਵਿੰਦਰ ਸਿੰਘ ਕੰਧਾਰੀ
- ਮਾਰਕੀਟ ਕੰਪਲੈਕਸਾਂ, ਸ਼ਾਪਿੰਗ ਮਾਲਾਂ ਦੀਆਂ ਦੁਕਾਨਾਂ ਖੋਲਣ ਦੀ ਆਗਿਆ ਨਹੀਂ ਹੋਵੇਗੀ
- ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਜੋਨ ਅਤੇ ਦਿਨ ਵਾਈਜ਼ ਦੁਕਾਨਾਂ ਖੋਲਣ ਦਾ ਵੇਰਵਾ ਦਿੱਤਾ
- ਨਾਈ,ਸੈਲੂਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਖੇਤੀਬਾੜੀ ਖੇਤਰ,ਉਦਯੋਗ ਸੈਕਟਰ ਨੂੰ ਪਹਿਲਾਂ ਦਿੱਤੀਆਂ ਛੋਟਾਂ ਜਾਰੀ ਰਹਿਣਗੀਆਂ
ਫਰੀਦਕੋਟ, 7 ਮਈ 2020 - ਜ਼ਿਲਾ ਮੈਜਿਸਟਰਟ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਆਈ ਏ ਐਸ ਨੇ ਜ਼ਿਲੇ ਵਿਚ 23 ਮਾਰਚ 2020 ਤੋਂ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕਰਫਿਊ ਦੀ ਲਗਾਤਾਰਤਾ ਦੇ ਵਿਚ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਨਿਆ ਮਾਲੇ ਦੇ ਪੱਤਰ ਦੇ ਸਬੰਧ ਵਿਚ ਜ਼ਿਲਾ ਫਰੀਦਕੋਟ ਅੰਦਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਕਰਫਿਊ ਦੌਰਾਨ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲਣ ਲਈ ਅਗਲੇ ਹੁਕਮਾਂ ਤੱਕ ਛੋਟ ਦਿੱਤੀ ਹੈ।
ਜ਼ਿਲਾ ਮੈਜਿਸਟਰੇਟ ਵੱਲੋਂ ਮਿਤੀ 6 ਮਈ 2020 ਨੂੰ ਜਾਰੀ ਆਪਣੇ ਹੁਕਮਾਂ ਵਿਚ ਕਿਹਾ ਕਿ ਪੇਂਡੂ ਖੇਤਰਾਂ ਵਿੱਚ, ਦੁਕਾਨਾਂ ਅਤੇ ਸਥਾਪਨਾ ਐਕਟ ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾਲਾਂ ਨੂੰ ਛੱਡ ਕੇ, ਕਾਮਿਆਂ ਦੀ 50% ਗਿਣਤੀ ਨਾਲ ਖੋਲਣ ਦੀ ਆਗਿਆ ਦਿੱਤੀ ਹੈ।
ਸ਼ਹਿਰੀ ਖੇਤਰਾਂ ਵਿੱਚ, ਰਿਹਾਇਸ਼ੀ ਕੰਪਲੈਕਸਾਂ ਵਿੱਚ ਸਾਰੀਆਂ ਦੁਕਾਨਾਂ, ਨੇਬਰਹੂਡ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਖੇਤਰ ਵਿਚ ਦੁਕਾਨਾਂ ਖੋਲਣ ਦੀ ਆਗਿਆ ਹੈ।
ਮਾਰਕੀਟ ਕੰਪਲੈਕਸਾਂ ਅਤੇ ਸ਼ਾਪਿੰਗ ਮਾਲਾਂ ਵਿਚ ਦੁਕਾਨਾਂ ਖੋਲਣ ਦੀ ਆਗਿਆ ਨਹੀਂ ਹੈ।ਜ਼ਿਲਾ ਮੈਜਿਸਟਰੇਟ ਵੱਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਵਾਲੀਆਂ ਦੁਕਾਨਾਂ ਨੂੰ ਹੀ ਖੋਲਣ ਦੀ ਆਗਿਆ ਦਿੱਤੀ ਗਈ ਹੈ।
ਸੈਲੂਨ, ਨਾਈ ਦੀਆਂ ਦੁਕਾਨਾਂ ਆਦਿ ਸੇਵਾਵਾਂ ਵਾਲੀਆਂ ਦੁਕਾਨਾਂ ਅਤੇ ਅਦਾਰੇ ਬੰਦ ਰਹਿਣਗੇ।
ਈ-ਕਾਮਰਸ ਕੰਪਨੀਆਂ ਨੂੰ ਸਿਰਫ ਜਰੂਰੀ ਵਸਤਾਂ ਦੀ ਸਪਲਾਈ ਜਾਰੀ ਰੱਖਣ ਦੀ ਆਗਿਆ ਹੋਵੇਗੀ।
ਪੇਂਡੂ ਖੇਤਰ ਵਿੱਚ ਹਰ ਕਿਸਮ ਦੀਆਂ ਨਵੀਆਂ ਉਸਾਰੀਆਂ ਨੂੰ ਬਿਨਾਂ ਕਿਸੇ ਪਾਬੰਦੀਆਂ ਦੇ ਜਾਰੀ ਰੱਖਣ ਦੀ ਆਗਿਆ ਹੈ,(ਸਮਾਜਿਕ ਦੂਰੀ ਅਤੇ ਠੇਕੇਦਾਰਾਂ ਵੱਲੋਂ ਮਜ਼ਦੂਰਾਂ ਨੂੰ ਜਾਂ ਤਾਂ ਇਕ ਜਗਾ 'ਤੇ ਰੱਖਿਆ ਜਾਵੇਗਾ ਜਾਂ ਟਰਾਂਸਪੋਰਟ ਦੀ ਵਿਵਸਥਾ ਠੇਕੇਦਾਰ ਦੁਆਰਾ ਕੀਤੀ ਜਾਏਗੀ।
ਸ਼ਹਿਰੀ ਖੇਤਰਾਂ ਵਿਚ ਸਿਰਫ ਚੱਲ ਰਹੇ ਪ੍ਰਾਜੈਕਟ ਹੀ ਸਾਈਟ 'ਤੇ ਕਰਮਚਾਰੀਆਂ ਦੀ ਉਪਲਬਧਤਾ ਦੇ ਅਧੀਨ ਜਾਰੀ ਰੱਖ ਸਕਦੇ ਹਨ। ਇਸ ਤੋਂ ਇਲਾਵਾ ਨਿੱਜੀ ਰਿਹਾਇਸ਼ੀ / ਵਪਾਰਕ ਬਿਲਡਿੰਗਜ਼ ਸਬੰਧੀ ਨਵਾ ਕੰਮ ਸ਼ੁਰੂ ਕਰਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਮਨਜ਼ੂਰੀ ਪ੍ਰਾਪਤ ਕਰਨੀ ਹੋਵੇਗੀ।
ਉਪਰੋਕਤ ਤੋਂ ਇਲਾਵਾ, ਖੇਤੀਬਾੜੀ ਸੈਕਟਰ ਨਾਲ ਸਬੰਧਤ ਦੁਕਾਨਾਂ ਨੂੰ ਪਹਿਲਾਂ ਹੀ ਦਿੱਤੀਆਂ ਗਈਆਂ ਕੁਝ ਛੋਟਾਂ ਜਾਰੀ ਰਹਿਣਗੀਆਂ। ਜ਼ਿਲਾ ਫਰੀਦਕੋਟ ਵਿੱਚ ਇਸੇ ਤਰਾਂ ਉਦਯੋਗ ਖੇਤਰ ਨੂੰ ਚਲਾਉਣ ਲਈ ਪਹਿਲਾਂ ਤੋਂ ਦਿੱਤੀਆਂ ਛੋਟਾਂ ਜਾਰੀ ਰਹਿਣਗੀਆਂ।
ਸੁਪਰ ਸਟੋਰ ਜਿਵੇ ਕਿ ਈ ਜ਼ੀ ਡੇਅ, ਮੋਰ, ਆਧਾਰ ਆਦਿ ਸਵੇਰੇ 07.00 ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੇ ਅਤੇ ਇੱਕ ਵਾਰ ਵਿੱਚ 05 ਤੋਂ ਵੱਧ ਵਿਅਕਤੀਆਂ ਨੂੰ ਆਪਣੀਆਂ ਦੁਕਾਨਾਂ 'ਤੇ ਅੰਦਰ ਜਾਣ ਇਜਾਜ਼ਤ ਨਹੀਂ ਦੇਣਗੇ। ਇਸ ਤੋਂ ਬਾਅਦ ਉਹ ਜਰੂਰੀ ਵਸਤਾਂ ਦੀ ਘਰ ਘਰ ਸਪਲਾਈ ਕਰ ਸਕਣਗੇ।
ਵੱਖ-ਵੱਖ ਕਰਿਆਨਾ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਇਜਾਜ਼ਤਾਂ ਦਾ ਮਤਲਬ ਦੁਪਹਿਰ 3 ਵਜੇ ਤੋਂ ਬਾਅਦ ਰਾਸ਼ਨ, ਫਲ, ਸਬਜ਼ੀਆਂ ਅਤੇ ਦਵਾਈਆਂ ਦੀ ਘਰ ਘਰ ਸਪਲਾਈ ਜਾਰੀ ਰਹੇਗੀ ਜਿਵੇਂ ਕਿ ਪਹਿਲਾਂ ਕੀਤੀ ਗਈ ਸੀ।
ਜ਼ਿਲਾ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਵਿਖੇ ਰੋਜ਼ਾਨਾ ਖੁੱਲਣ ਵਾਲੀਆਂ ਦੁਕਾਨਾਂ ਦਾ ਸ਼ਡਿਊਲ
ਇਹ ਦੁਕਾਨਾਂ ਹੋਰ ਰੋਜ ਸਵੇਰੇ 07.00 ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ: ਜਿਵੇ ਕਿ ਕਰਿਆਨੇ ਅਤੇ ਬੇਕਰੀ ਦੀ ਸਪਲਾਈ,ਤਾਜ਼ੇ ਫਲ ਅਤੇ ਸਬਜ਼ੀਆਂ, ਮੀਟ ਅਤੇ ਅੰਡੇ ,ਪੀਣ ਵਾਲੇ ਪਾਣੀ ਦੀ ਸਪਲਾਈ, ਚਾਰੇ ਦੀ ਸਪਲਾਈ, ਪੋਲਟਰੀ ਫੀਡ, ਪਸ਼ੂ ਫੀਡ ਆਦਿ। ਮੈਡੀਕਲ ਸਟੋਰਾਂ ਤੋਂ ਦਵਾਈਆਂ ਅਤੇ ਹੋਰ ਫਾਰਮਾਸਿਟੀਕਲ ,ਮੈਡੀਕਲ ਲੈਬਾਰਟਰੀ / ਡਾਇਗਨੋਸਟਿਕ ਸੈਂਟਰ ਅਤੇ ਆਪਟੀਕਲ ਦੁਕਾਨਾਂ, ਮਟਨ ਅਤੇ ਚਿਕਨ ਦੀਆਂ ਦੁਕਾਨਾਂ ਸ਼ਾਮਿਲ ਹਨ।
ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਵਿਖੇ ਜੋਨ ਵਾਈਜ ਅਤੇ ਦਿਨ ਵਾਈਜ਼ ਖੁੱਲਣ ਵਾਲੀਆਂ ਦੁਕਾਨਾਂ ਦਾ ਵੇਰਵਾ
ਹੇਠ ਲਿਖੀ ਸ਼੍ਰੇਣੀਆਂ ਦੀਆਂ ਦੁਕਾਨਾਂ / ਦਿਨਾਂ ਅਨੁਸਾਰ ਸਵੇਰੇ 07.00 ਤੋਂ ਦੁਪਹਿਰ 3 ਵਜੇ ਤੱਕ ਜ਼ੋਨ ਵਾਈਸ ਖੋਲਣ ਦੀ ਆਗਿਆ ਹੋਵੇਗੀ। ਇਸ ਸ਼੍ਰੇਣੀ ਦੀਆਂ ਉਹ ਦੁਕਾਨਾਂ ਜੋ ਕਿ ਮਾਰਕਿਟ ਜਾਂ ਮਾਰਕਿਟ ਕੰਪਲੈਕਸ ਵਿਚ ਨਹੀਂ ਹਨ, ਤੇ ਉਨਾਂ ਨੂੰ ਦਿਨ ਵਾਈਜ ਅਤੇ ਜੋਨ ਵਾਈਜ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲਣ ਦੀ ਇਜ਼ਾਜਤ ਦਿੱਤੀ ਗਈ ਹੈ।
ਕਿਹੜੇ ਜੋਨ ਦੀਆਂ ਦੁਕਾਨਾਂ ਕਿਸ ਕਿਸ ਦਿਨ ਖੁੱਲਣਗੀਆਂ - (ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ)
ਜ਼ੋਨ ਏ- ਫਰੀਦਕੋਟ, ਸਰਕੂਲਰ ਰੋਡ ਫਰੀਦਕੋਟ ਦਾ ਸਾਰਾ ਖੇਤਰ, ਸੋਮਵਾਰ ਅਤੇ ਵੀਰਵਾਰ ਉਪਰੋਕਤ ਸਮੇਂ ਅਨੁਸਾਰ ਦੁਕਾਨਾਂ ਖੁੱਲਣਗੀਆਂ।
ਜ਼ੋਨ ਬੀ- ਫਰੀਦਕੋਟ, ਉਹ ਦੁਕਾਨਾਂ ਜਿਹੜੀਆਂ ਕਿ ਭੋਲੂਵਾਲਾ ਰੋਡ ਦੇ ਖੱਬੇ ਪਾਸੇ ਤੋਂ ਰੇਲਵੇ ਸਟੇਸ਼ਨ ਤੋਂ ਭਾਈ ਘਨੱਈਆ ਚੌਂਕ ਤੋਂ ਬੱਸ ਸਟੈਂਡ ਰੋਡ ਤੋਂ ਅੱਗੇ ਅਮਰ ਆਸ਼ਰਮ ਤੋਂ ਕਮਿਆਨਾ ਚੌਕ ਅਤੇ ਟੀ ਸੀ ਪੀ ਆਰਮੀ ਗੇਟ ਤੱਕ, ਮੰਗਲਵਾਰ ਤੇ ਸੁਕਰਵਾਰ ਉਪਰੋਕਤ ਸਮੇਂ ਅਨੁਸਾਰ ਦੁਕਾਨਾਂ ਖੁੱਲਣਗੀਆਂ।
ਜ਼ੋਨ ਸੀ- ਫਰੀਦਕੋਟ, ਉਹ ਦੁਕਾਨਾਂ ਜਿਹੜੀਆਂ ਕਿ ਭੋਲੂਵਾਲਾ ਰੋਡ ਦੇ ਸੱਜੇ ਪਾਸੇ ਭੋਲੂਵਾਲਾ ਰੋਡ ਤੋਂ ਰੇਲਵੇ ਸਟੇਸ਼ਨ ਤੋਂ ਭਾਈ ਘਨੱਈਆ ਚੌਂਕ ਤੋਂ ਨੰਦਿਆਣਾ ਗੇਟ ਗਊਸ਼ਾਲਾ ਤੋਂ ਨਿਊ ਮਾਡਲ ਸਕੂਲ ਤੋਂ ਕਮਿਆਨਾ ਚੌਂਕ ਅਤੇ ਟੀ ਸੀ ਪੀ ਆਰਮੀ ਗੇਟ ਤੱਕ ਦੀਆਂ ਦੁਕਾਨਾਂ ਬੁੱਧਵਾਰ ਤੇ ਸ਼ਨੀਵਾਰ ਉਪਰੋਕਤ ਸਮੇਂ ਅਨੁਸਾਰ ਖੁੱਲਣਗੀਆਂ।
ਕੋਟਕਪੂਰਾ ਸ਼ਹਿਰ ਦਾ ਜੋਨ ਵਾਈਜ ਵੇਰਵਾ (ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ)
ਜੋਨ ਏ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਮੁਕਤਸਰ ਰੋਡ ਤੋਂ ਖੱਬੇ ਪਾਸੇ ਤੋਂ ਬੱਤੀਆਂ ਵਾਲਾ ਚੌਕ ਤੋਂ ਮੋਗਾ ਰੋਡ ਤੱਕ ਹਨ, ਸੋਮਵਾਰ ਤੇ ਵੀਰਵਾਰ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ।
ਜੋਨ ਬੀ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਮੁਕਤਸਰ ਰੋਡ ਤੋਂ ਸੱਜੇ ਪਾਸੇ ਤੋਂ ਬੱਤੀਆਂ ਵਾਲਾ ਚੌਕ ਤੋਂ ਪੁਰਾਣਾ ਜੈਤੋ ਰੋਡ ਤੱਕ ਹਨ,ਮੰਗਲਵਾਰ ਤੇ ਸੁਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ।
ਜੋਨ ਸੀ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਬੱਤੀਆਂ ਵਾਲਾ ਚੌਂਕ ਦੇ ਵਿਚ ਹਨ ਤੋਂ ਓਲਡ ਜੈਤੋ ਰੋਡ ਅਤੇ ਮੋਗਾ ਰੋਡ ਤੱਕ, ਬੁੱਧਵਾਰ ਅਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ।
ਜੈਤੋ ਦਾ ਜੋਨ ਵਾਈਜ ਵੇਰਵਾ (ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ)
ਜੋਨ ਏ- ਜੈਤੋ, ਉਹ ਦੁਕਾਨਾਂ ਜਿਹੜੀਆਂ ਸਿਰਫ ਕੋਟਕਪੂਰਾ ਤੋਂ ਬਠਿੰਡਾ ਮੇਨ ਰੋਡ ਦੇ ਖੱਬੇ ਪਾਸੇ ਹਨ, ਸੋਮਵਾਰ ਤੇ ਵੀਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ।
ਜੋਨ ਬੀ- ਜੈਤੋ, ਉਹ ਦੁਕਾਨਾਂ ਜਿਹੜੀਆਂ ਕੋਟਕਪੂਰਾ ਬਠਿੰਡਾ ਰੋਡ ਦੇ ਵਿਚਕਾਰ,ਰੇਲਵੇ ਲਾਈਨ ਤੱਕ, ਮੰਗਲਵਾਰ ਤੇ ਸ਼ੁਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ।
ਜੋਨ ਸੀ- ਜੈਤੋ,ਰੇਲਵੇ ਕਰੋਸਿੰਗ ਤੋਂ ਪਾਰ ਦੀਆਂ ਦੁਕਾਨਾਂ, ਬਸਤੀ ਪੀਰ ਖਾਨਾ ਤੋਂ ਮੁਕਤਸਰ ਰੋਡ, ਬੁੱਧਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ।
ਇਨਾਂ ਖੇਤਰਾਂ ਵਿਚ ਦੁਕਾਨਾਂ ਖੋਲਣ ਵਾਲੇ ਦੁਕਾਨਦਾਰ ਅਤੇ ਇਨਾਂ ਦੁਕਾਨਾਂ ਤੇ ਆਉਣ ਵਾਲੇ ਲੋਕ ਸਮਾਜਿਕ ਦੂਰੀ ਬਣਾਈ ਰੱਖਣਗੇ।ਦੁਕਾਨਦਾਰ ਸਮਾਜਿਕ ਦੂਰੀ ਬਣਾਈ ਰੱਖਣ ਲਈ ਆਪਣੀਆਂ ਦੁਕਾਨਾਂ ਦੇ ਅੱਗੇ ਚੱਕਰ ਲਗਾਉਣਗੇ।ਇਸ ਤੋਂ ਇਲਾਵਾ ਦੁਕਾਨਦਾਰ ਅਤੇ ਗਾਹਕ ਕੋਵਿਡ-19 ਤੋਂ ਬਚਾਅ ਲਈ ਸੈਨੇਟਾਈਜ਼ਰ ਦੀ ਵਰਤੋਂ, ਅਤੇ ਮੂੰਹ ਨੂੰ ਢੱਕਣ ਲਈ ਮਾਸਕ ਜਾਂ ਕੱਪੜੇ ਦੀ ਵਰਤੋਂ ਕਰਨਗੇ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਭਾਵ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੋਂ ਬਾਅਦ ਕਿਸੇ ਕਿਸਮ ਦੀਆਂ ਦੁਕਾਨਾਂ ਨਹੀਂ ਖੁੱਲਣਗੀਆਂ ਅਤੇ ਐਤਵਾਰ ਨੂੰ ਕੋਈ ਦੁਕਾਨ ਨਹੀਂ ਖੁੱਲੇਗੀ।
ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।