ਘਰ ਭੇਜੇ ਜਾ ਰਹੇ ਵਿਅਅਕਤੀਆਂ ਦੇ ਮੋਬਾਇਲ ਤੇ ਕੋਵਾ ਐਪ ਕਰਵਾਉ ਡਾਊਨਲੋਡ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 18 ਮਈ 2020: ਸਿਹਤ ਮੰਤਰੀ ਪੰਜਾਬ ਸ.ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ,ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ,ਆਈ.ਏ.ਐਸ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਅਤੇ ਵਿਭਾਗ ਦੇ ਮੈਡੀਕਲ,ਪੈਰਾ-ਮੈਡੀਕਲ ਅਤੇ ਰੂਰਲ ਮੈਡੀਕਲ ਅਫਸਰ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਢਾ ਰਹੇ ਹਨ।ਡਾ.ਰਜਿੰਦਰ ਨੇ ਦੱਸਿਆ ਕਿ ਕੋਵਿਡ-19 ਦੀਆਂ ਅੱਜ ਤੱਕ 3564 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ।ਜਿੰਨਾਂ ਵਿੱਚੋਂ 193 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ।ਪ੍ਰਾਪਤ ਨਤੀਜਿਆਂ ਵਿੱਚ 3234 ਰਿਪੋਰਟਾਂ ਨੈਗੇਟਿਵ ਆਈਆਂ ਹਨ।ਪਹਿਲਾਂ ਹਜ਼ੂਰ ਸਹਿਬ ਦੇ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਦੇ ਨਾਲ ਪ੍ਰਸ਼ਾਸਨ ਵੱਲੋਂ ਸਥਾਪਿਤ ਇਕਾਂਤਵਾਸ ਸੈਂਟਰ ਵਿੱਚ ਰਹਿ ਰਹੇ ਦੂਸਰੇ ਸ਼ਰਧਾਲੂਆਂ ਦੇ ਸਿਹਤ ਵਿਭਾਗ ਵੱਲੋਂ ਦੁਬਾਰਾ ਕੁਝ ਸੈਂਪਲ ਇੱਕਤਰ ਕੀਤੇ ਗਏ ਸਨ।ਜਿੰਨਾਂ ਵਿੱਚੋਂ ਪ੍ਰਾਪਤ ਹੋਈਆਂ ਪਾਜ਼ੇਟਿਵ ਰਿਪੋਰਟਾਂ ਵਾਲੇ ਕੇਸਾਂ ਵਿੱਚ 2 ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਹੀ ਹਨ ਜੋ ਪਿੰਡ ਸੰਧਵਾਂ ਤੇ ਸਰਾਵਾਂ ਦੇ ਰਹਿਣ ਵਾਲੇ ਹਨ।ਹੁਣ ਫਰੀਦਕੋਟ ਜ਼ਿਲੇ• ਦੇ ਕੋਵਿਡ-19 ਤਹਿਤ 44 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਹੁਣ ਫਰੀਦਕੋਟ ਦੇ 18 ਐਕਟਿਵ ਕੇਸ ਹਨ 17 ਮਰੀਜ਼ ਸਥਾਨਕ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਜੇਰੇ ਇਲਾਜ ਹਨ ਜਦ ਕੇ 1 ਕੇਸ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਖੇ ਦਾਖਲ ਹੈ।ਉਨਾਂ ਕਿਹਾ ਕਿ ਵੱੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਟੀਮਾਂ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ।ਵਿਭਾਗ ਵੱਲੋਂ ਜ਼ਿਲ•ੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾ ਵਿਖੇ ਸਤਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ।ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਥਾਪਿਤ ਜਿੰਨਾਂ ਇਕਾਂਤਵਾਸ ਸੈਂਟਰਾਂ ਦੇ ਵਿੱਚ ਰਹਿ ਰਹੇ ਵਿਅਕਤੀਆਂ ਦੀ ਟੈਸਟ ਰਿਪੋਰਟ ਆਉਣੀ ਬਾਕੀ ਹੈ ਉਨਾਂ ਨੂੰ ਛੱਡ ਕੇ ਬਾਕੀ ਇਕਾਂਤਵਾਸ ਸੈਂਟਰਾਂ ਦੇ ਵਿਅਕਤੀਆਂ ਨੂੰ ਘਰ ਵਾਪਸ ਇਕਾਂਤਵਾਸ ਭੇਜਿਆ ਜਾ ਰਿਹਾ ਹੈ। ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਸਿਹਤ ਵਿਭਾਗ ਦੇ ਮਾਸ ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਤੱਕ ਕੋਰੋਨਾ ਮਰੀਜ਼ਾਂ ਸਬੰਧੀ ਅੰਕੜੇ ਆਈ.ਡੀ.ਐਸ.ਪੀ ਸਟਾਫ ਐਪੇਡਿਮੋਜੋਜਿਸਟ ਡਾ.ਵਿਕਰਮਜੀਤ ਸਿੰਘ ਤੇ ਡਾ.ਅਨੀਤਾ ਚੌਹਾਨ ਨਾਲ ਤਾਲਮੇਲ ਕਰਕੇ ਹੀ ਸਾਂਝੇ ਕੀਤੇ ਜਾਣ।ਉਨਾਂ ਕਿਹਾ ਕਿ ਜਿਹੜੇ ਵਿਅਕਤੀ ਇਕਾਂਤਵਾਸ ਸੈਂਟਰਾਂ ਤੋਂ ਘਰ ਭੇਜੇ ਜਾ ਰਹੇ ਹਨ ਉਨ•ਾਂ ਦੇ ਮੋਬਾਇਲ ਤੇ ਕੋਵਾ ਐਪ ਡਾਊਨਲੋਡ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਘਰ ਇਕਾਂਤਵਾਸ ਦੌਰਰਾਨ Àਉਹ ਵਿÀਕਤੀ ਆਪਣਾ ਰੋਜਾਨਾਂ ਸਿਹਤ ਸਬੰਧੀ ਹਾਲ-ਚਾਲ ਐਪ ਤੇ ਭੇਜ ਸਕੇ।ਉਨ•ਾਂ ਕੋਰੋਨਾ ਤੋਂ ਬਚਾਅ ਸਬੰਧੀ ਸਰਕਾਰ ਦੁਆਰਾ ਜਾਰੀ ਅਡਵਾਇਜ਼ਰੀਆਂ,ਜਾਗਰੂਕਤਾ ਸਮੱਗਰੀ ਅਤੇ ਸੁਨੇਹਾਂ ਭੇਜਣ ਲਈ ਫੀਲਡ ਸਟਾਫ, ਲੋਕ ਸੰਪਰਕ ਵਿਭਾਗ,ਪੰਚਾਇਤਾਂ ਅਤੇ ਮੀਡੀਆ ਨਾਲ ਤਾਲਮੇਲ ਬਣਾ ਕੇ ਰੱੱਖਣਾ ਅਤਿ ਜਰੂਰੀ ਹੈ।