ਦੇਵਾ ਨੰਦ ਸ਼ਰਮਾ
- ਫਰੀਦਕੋਟ ਦੇ 14 ਕੋਟਕਪੂਰਾ ਦੇ 17 ਅਤੇ ਜੈਤੋ ਦੇ 12 ਇਲਾਕੇ ਕੁਆਰੰਨਟਾਈਨ ਜ਼ੋਨ ਬਣਾਏ
- ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਰਾਸ਼ਨ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ ਘਰ ਮੁਹੱਈਆ ਕਰਵਾਈਆਂ ਜਾਣਗੀਆਂ
- ਜ਼ਿਲ੍ਹਾ ਮਜਿਸਟ੍ਰੇਟ ਵੱਲੋਂ ਲੋਕਾਂ ਨੂੰ ਇਤਿਹਾਤ ਵਜੋਂ ਆਪਣੇ ਘਰਾਂ ਵਿੱਚ ਰਹਿਣ ਦੀ ਸਲਾਹ
ਫਰੀਦਕੋਟ, 28 ਮਾਰਚ 2020 - ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਕੁਮਾਰ ਸੌਰਭ ਰਾਜ ਨੇ ਮਿਤੀ 23 ਮਾਰਚ ਨੂੰ ਲਗਾਏ ਗਏ ਕਰਫਿਊ ਦੀ ਲਗਾਤਾਰਤਾ ਦੇ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਅਤੇ ਇਸ ਦੀ ਚੇਨ ਨੂੰ ਪੂਰੀ ਤਰ੍ਹਾਂ ਤੋੜਨ ਲਈ ਫ਼ਰੀਦਕੋਟ ਜਿਲੇ ਦੇ 43 ਵੱਖ ਵੱਖ ਇਲਾਕਿਆਂ /ਮੁਹੱਲਿਆ ਨੂੰ ਇਕਾਂਤ ਜ਼ੋਨ (ਕੁਆਰੰਨਟਾਈਨ) ਘੋਸ਼ਿਤ ਕੀਤਾ ਹੈ ।ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਇਹ ਇਲਾਕੇ ਵੱਖ ਵੱਖ ਨਗਰ ਕੌਂਸਲਾਂ ਅਤੇ ਸਿਹਤ ਵਿਭਾਗ ਦੀ ਰਾਏ ਅਤੇ ਸਿਫ਼ਾਰਸ਼ ਕਰਨ ਉਪਰੰਤ ਜਿਲ੍ਹੇ ਵਿੱਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਕੁਆਰੰਨਟਾਈਨ ਜ਼ੋਨ ਘੋਸ਼ਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਲੱਮ ਏਰੀਆ ਦੀ ਪਛਾਣ ਕੀਤੀ ਗਈ ਹੈ ਅਤੇ ਇਹ ਖ਼ਤਰਾ ਪਾਇਆ ਜਾ ਰਿਹਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚੋਂ ਲੋਕਾਂ ਦੇ ਘਰ ਭੀੜ ਅਤੇ ਤੰਗ ਥਾਂ ਵਾਲੇ ਹੋਣ ਕਾਰਨ ਕਰੋਨਾ ਵਾਈਰਸ ਦਾ ਪ੍ਰਭਾਵ ਪੈ ਸਕਦਾ ਹੈ ।ਉਨ੍ਹਾਂ ਕਿਹਾ ਕਿ ਇਤਿਹਾਤ ਵਜੋਂ ਕਰੋਨਾ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਣ, ਇਸਦੀ ਚੇਨ ਪੂਰੀ ਤਰ੍ਹਾਂ ਤੋੜਨ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਫਰੀਦਕੋਟ ਦੇ 14, ਕੋਟਕਪੂਰਾ ਦੇ 17 ਅਤੇ ਜੈਤੋ ਦੇ 12 ਇਲਾਕਿਆਂ ਨੂੰ ਇਕਾਂਤ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਫਰੀਦਕੋਟ ਵਿਚ ਬਾਜੀਗਰ ਬਸਤੀ, ਸ਼ਹੀਦ ਬਲਵਿੰਦਰ ਸਿੰਘ ਨਗਰ , ਸੰਜੇ ਨਗਰ ਬਸਤੀ , ਬਲਬੀਰ ਬਸਤੀ , ਜੀਵਨ ਨਗਰ , ਜੋਗੀਆ ਮੁਹੱਲਾ , ਡੋਗਰ ਬਸਤੀ , ਦਸ਼ਮੇਸ਼ ਨਗਰ , ਡਾ ਅੰਬੇਦਕਰ ਨਗਰ , ਸਟੇਸ਼ਨ ਰੋਡ ਬੈਕ ਸਾਈਡ ਜਿਲਾ ਕੋਰਟ , ਮੁਹੱਲਾ ਰੇਗਰਾਨ , ਭਾਨ ਸਿੰਘ ਕਲੋਨੀ , ਮਾਈ ਗੋਦੜੀ ਸਾਹਿਬ, ਗੁਰੂ ਹਰਗੋਬਿੰਦ ਨਗਰ ਬੈਕ ਸਾਈਡ ਚਾਂਦ ਪੈਲੇਸ , ਓਲਡ ਸੁਸਾਇਟੀ ਨਗਰ । ਸਬ ਡਵੀਜ਼ਨ ਕੋਟਕਪੂਰਾ ਵਿਖੇ ਕੋਠੇ ਵੜਿੰਗ, ਕੋਠੇ ਸਾਨੀਆਂ, ਸਾਦਾਰਾਮ ਬਸਤੀ ਬੈਕ ਸਾਈਡ ਸਾਦਾਰਾਮ ਬਾਂਸਲ ਸਕੂਲ, ਗੁਰੂ ਤੇਗ ਬਹਾਦਰ ਨਗਰ , ਗੁਰੂ ਨਾਨਕ ਨਗਰੀ ਮੋਗਾ ਰੋਡ , ਅਮਨ ਨਗਰ , ਦੇਵੀ ਵਾਲਾ ਰੋਡ ਸੱਜੇ ਪਾਸੇ ਨੇੜੇ ਬਾਬਾ ਨੰਦ ਸਿੰਘ ਡੇਰਾ, ਜੀਵਨ ਨਗਰ , ਬਾਬਾ ਦੀਪ ਸਿੰਘ ਨਗਰ ਸਿੱਖਾਵਾਲਾ ਰੋਡ, ਦਸਮੇਸ਼ ਨਗਰ, ਬੰਗਾਲੀ ਬਸਤੀ , ਗਾਂਧੀ ਬਸਤੀ , ਰਿਸ਼ੀ ਨਗਰ , ਮਹਾਰਾਜਾ ਰਣਜੀਤ ਸਿੰਘ ਨਗਰ , ਸ਼ਹੀਦ ਭਗਤ ਸਿੰਘ ਨਗਰ , ਧੰਨਾ ਬਸਤੀ , ਚੱਜਗਾੜਾ ਬਸਤੀ।
ਇਸੇ ਤਰ੍ਹਾਂ ਸਬ ਡਵੀਜ਼ਨ ਜੈਤੋ ਵਿਚ ਪੀਰਖਾਨਾ ਬਸਤੀ, ਹਰਦਿਆਲਾ ਨਗਰ, ਅੰਬੇਦਕਰ ਨਗਰ , ਸੁਖਚੈਨਪੁਰੀਆ ਬਸਤੀ , ਹਰਗੋਬਿੰਦ ਨਗਰ , ਟਿੱਬੀ ਸਾਹਿਬ ਜੈਤੋ ਰੋਡ , ਨਿਆਮੀਵਾਲਾ ਰੋਡ , ਮਜ੍ਹਬੀ ਮੁਹੱਲਾ , ਰੇਗਰ ਬਸਤੀ , ਬਾਲਮੀਕ ਕਲੋਨੀ , ਧਾਨਾਕ ਬਸਤੀ ਅਤੇ ਬਾਬਾ ਜੀਵਨ ਸਿੰਘ ਨਗਰ ਦੇ ਨਾਮ ਸ਼ਾਮਲ ਹਨ ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਇਲਾਕਿਆਂ ਨੂੰ ਜ਼ਰੂਰੀ ਵਸਤਾਂ ਰਾਸ਼ਨ ਖਾਣਾ ਅਤੇ ਦਵਾਈਆਂ ਸਮੇਤ ਹਰ ਤਰ੍ਹਾਂ ਦੇ ਸਾਮਾਨ ਦੀ ਸਪਲਾਈ ਘਰ ਘਰ ਜਾ ਕੇ ਕੀਤੀ ਜਾਵੇਗੀ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤੇ ਆਪਣੇ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ। ਉਨ੍ਹਾਂ ਕਿਹਾ ਕਿ ਵਿਅਕਤੀ ਤੋਂ ਵਿਅਕਤੀ ਸਮਾਜਕ ਦੂਰੀ ਬਣਾਈ ਜਾਣੀ ਵੀ ਬਹੁਤ ਜ਼ਰੂਰੀ ਹੈ।