ਅਸ਼ੋਕ ਵਰਮਾ
ਮਾਨਸਾ, 18 ਜੂਨ 2020: ਫਾਸ਼ੀ ਹਮਲਿਆਂ ਵਿਰੋਧੀ ਫਰੰਟ ‘ਦੇ ਸੱਦੇ ਤਹਿਤ ਅੱਜ ਮਾਨਸਾ ਸ਼ਹਿਰ ਅੰਦਰ ਖੇਤੀ ਖੇਤਰ ਵਿੱਚ ਲਿਆਂਦੇ ਗਏ ਤਿੰਨ ਆਰਡੀਨੈਂਸਾਂ ,ਬਿਜਲੀ ਐਕਟ 2020 ਰੱਦ ਕਰਨ ਦੀ ਮੰਗ ਅਤੇ ਸਰਕਾਰ ਵੱਲੋਂ ਵਧਾਈਆਂ ਗਈਆਂ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਦੇ ਨਾਂ ਸਾਝਾਂ ਬਿਆਨ ਜਾਰੀ ਕਰਦਿਆਂ ਆਗੂਆਂ ਕਿਹਾ ਹੈ ਕਿ ਪਿਛਲੇ ਲੰਬੇ ਸਮੇ ਤੋਂ ਚਲਦੇ ਆ ਰਹੇ ਲਾਕ ਡਾਊਨ ਦਰਮਿਆਨ ਅਨੇਕਾਂ ਸਮੱਸਿਆਵਾਂ ਨਾਲ ਦੇਸ਼ ਪਹਿਲਾਂ ਹੀ ਜੂਝ ਰਿਹਾ ਹੈ ਅਤੇ ਹੁਣ ਸਰਕਾਰ ਵੱਲੋਂ ਪੈਟਰੋਲ ਡੀਜਲ ਦੇ ਭਾਅ ਵਧਾਕੇ ਕਿਸਾਨਾਂ ਤੇ ਸਧਾਰਨ ਖਪਤਕਾਰਾਂ ਉਪਰ ਹੋਰ ਬੋਝ ਵਧਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਤਿੰਨ ਆਰਡੀਨੈਂਸ ਕਿਸਾਨੀ ਉਪਜ, ਵਪਾਰ ਅਤੇ ਵਣਜ ਰਾਹੀਂ ਸਰਕਾਰ ਇਹ ਦਰਸਾ ਰਹੀ ਹੈ ਕਿ ਉਪਜ ਦੀ ਖਰੀਦ ਸਮੇਂ ਮਰਜੀ ਦੀ ਚੋਣ ਹੋਵੇਗੀ। ਖੇਤੀ ਕਰਾਰਨਾਮਿਆਂ ਲਈ ਨੈਸ਼ਨਲ ਪਲੇਟ ਫਾਰਮ ਹੋਵੇਗਾ ਨਾਲ ਹੀ ਤੀਜੇ ਆਰਡੀਨੈਂਸ ਮੁਤਾਬਕ ਖੇਤੀਬਾੜੀ ਖੇਤਰ ਵਿੱਚ ਮੁਕਾਬਲੇਬਾਜ਼ੀ ਵਧਾਈ ਜਾਵੇਗੀ।
ਉਨਾਂ ਕਿਹਾ ਕਿ ਇੰਨਾਂ ਆਰਡੀਨੈਂਸਾਂ ਨੂੰ ਈ ‘ਕਿਸਾਨੀ ਸੁਧਾਰਾਂ‘ ਦਾ ਨਾਮ ਦਿੱਤਾ ਹੈ ਪਰ ਅਸਲ ਵਿੱਚ ਇਸ ਦੇ ਨਾਮ ਤੇ ਵਪਾਰ ਅਤੇ ਖੇਤੀ ਜਿਣਸ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਦਖਲਅੰਦਾਜ਼ੀ ਦਾ ਰਾਹ ਪੱਧਰਾ ਕੀਤਾ ਹੈ ਜਿਸਨੂੰ ਮਿਹਨਤਕਸ਼ ਆਵਾਮ ਕਦੇ ਬਰਦਾਸ਼ਤ ਨਹੀਂ ਕਰੇਗਾ।ਉਨਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਖਿਲਾਫ਼ 8 ਜੁਲਾਈ ਨੂੰ ਜਿਲਾ ਹੈੱਡਕੁਆਰਟਰਾਂ ਉਪਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਸਮੇਂ ਸੀ. ਪੀ.ਆਈ (ਐਮ. ਐਲ)ਲਿਬਰੇਸ਼ਨ ਦੇ ਆਗੂ ਕਾਮਰੇਡ ਗੁਰਜੰਟ ਮਾਨਸਾ, ਕਾ. ਨਰਿੰਦਰ ਕੌਰ ਬੁਰਜ ਹਮੀਰਾ, ਵਿੰਦਰ ਅਲਖ, ਸੀ. ਪੀ. ਆਈ ਦੇ ਕਿ੍ਰਸ਼ਨ ਚੌਹਾਨ,ਰਤਨ ਭੋਲਾ, ਦਰਸ਼ਨ ਪੰਧੇਰ, ਆਰ. ਐਮ.ਪੀ.ਆਈ ਦੇ ਆਗੂ ਮੇਜਰ ਦੂਲੋਵਾਲ, ਅਮਰੀਕ ਸਿੰਘ ਫਫੜੇ, ਬੁੱਧ ਖਾਂ , ਸ਼ੇਰ ਸਿੰਘ ਭੂਪਾਲ, ਮਲਕੀਤ ਸਿੰਘ, ਜੀਵਨ ਬੱਪੀਆਣਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ, ਬਲਵੀਰ ਸਿੰਘ ਬੀਰੀ, ਸੀ ਪੀ ਆਈ ਦੇ ਆਗੂ ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਮਿੱਠੂ ਸਿੰਘ ਮੰਦਰ, ਪੂਰਨ ਸਿੰਘ, ਨਛੱਤਰ ਸਿੰਘ, ਕਾਕਾ ਸਿੰਘ, ਰਾਮ ਸਿੰਘ ਅਤੇ ਹਰਪਾਲ ਬੱਪੀਆਣਾ ਹਾਜਰ ਸਨ।