ਇੰਦਰਜੀਤ ਸਿੰਘ
- ਪੁਲਿਸ ਅਤੇ ਪ੍ਰਸ਼ਾਸਨ ਦੇ ਸਾਹਮਣੇ ਉੱਡ ਰਹੀਆਂ ਹਨ ਕਾਨੂੰਨ ਦੀ ਧੱਜੀਆਂ
ਫਾਜ਼ਿਲਕਾ, 9 ਮਈ 2020 - ਪੰਜਾਬ ਭਰ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ 39 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਲੇਕਿਨ ਫਾਜ਼ਿਲਕਾ ਪੁਲਿਸ ਅਤੇ ਪ੍ਰਸ਼ਾਸਨ ਇਸ ਗੱਲ ਨੂੰ ਲੇਕਰ ਗੰਭੀਰ ਨਹੀਂ ਵਿਖਾਈ ਦੇ ਰਿਹੇ ਫਾਜ਼ਿਲਕਾ ਦੀ ਸਬਜ਼ੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਨੂੰਨ ਦੀਆਂ ਧੱਜੀਆਂ ਸ਼ਰੇਆਮ ਉਡਾਈਆ ਜਾ ਰਹੀ ਹਨ ਸਬਜ਼ੀ ਮੰਡੀ ਵਿੱਚ ਹਜਾਰਾਂ ਲੋਕ ਬਿਨਾਂ ਮਾਸਕ ਅਤੇ ਦਸਤਾਨਿਆਂ ਦੇ ਸਬਜ਼ੀ ਵੇਚਣ ਅਤੇ ਖਰੀਦਣ ਵਿੱਚ ਜੁਟੇ ਹੋਏ ਹਨ ਅਤੇ ਸੋਸ਼ਲ ਡਿਸਟੈਂਸ ਦੀ ਤਾਂ ਬਿਲਕੁੱਲ ਹੀ ਪਰਵਾਹ ਨਹੀਂ ਕੀਤੀ ਜਾ ਰਹੀ। ਜਿਸਦੇ ਨਾਲ ਇੱਥੇ ਰੋਗ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਪਰ ਪੁਲਿਸ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਨੂੰਨ ਦੀਆਂ ਧੱਜੀਆਂ ਸ਼ਰੇਆਮ ਉਡਾਈਆ ਜਾ ਰਹੀਆ ਹਨ ਮੰਡੀ ਬੋਰਡ ਦੇ ਅਧਿਕਾਰੀ ਕਹਿੰਦੇ ਹਨ ਕਿ ਨਾ ਤਾਂ ਸਾਨੂੰ ਸਰਕਾਰ ਵਲੋਂ ਮਾਸਕ ਅਤੇ ਦਸਤਾਨੇ ਮਿਲੇ ਹਨ ਅਤੇ ਨਾ ਹੀ ਅਸੀਂ ਸਬਜ਼ੀ ਮੰਡੀ ਵਿੱਚ ਲੋਕਾਂ ਨੂੰ ਕੋਈ ਆਰਡਰ ਦਿੱਤੇ ਹਨl
ਮੰਡੀ ਵਿੱਚ ਆਏ ਹੋਏ ਲੋਕਾਂ ਨੇ ਦੱਸਿਆ ਕਿ ਮੰਡੀ ਵਿੱਚ ਨਾ ਤਾਂ ਕੋਈ ਸੈਨੀਟਾਈਜਰ ਹੈ ਅਤੇ ਨਾ ਹੀ ਹੱਥ ਧੋਣ ਲਈ ਪਾਣੀ ਦਾ ਕੋਈ ਪ੍ਰਬੰਧ ਹੈ ਅਤੇ ਆੜਤੀ ਅਤੇ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਗੰਭੀਰ ਨਹੀਂ ਵਿਖਾਈ ਦੇ ਰਹੇ ਜਿਸਦੇ ਚਲਦਿਆਂ ਗੰਭੀਰ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਇਹ ਮੰਡੀ 15 ਦਿਨ ਲਈ ਬੰਦ ਕਰ ਦਿੱਤੀ ਜਾਏ ਤਾਂ ਹੀ ਚੰਗਾ ਹੈ l
ਉਥੇ ਹੀ ਮੰਡੀ ਵਿੱਚ ਮਾਸਕ ਵੇਚਣ ਵਾਲੇ ਜਵਾਨ ਨੇ ਦੱਸਿਆ ਕਿ ਇੱਥੇ ਕੋਰੋਨਾ ਵਾਇਰਸ ਤੋ ਬਚਾਉਣ ਲਈ ਮੈ ਮਾਸਕ ਵੇਚਣ ਆਇਆ ਹਾਂ ਪਰ ਲੋਕ ਬਿਨਾਂ ਮਾਸਕ ਦੇ ਇੱਥੇ ਘੁੰਮ ਰਹੇ ਹਣ ਅਤੇ ਕੋਈ ਖਰੀਦ ਵੀ ਨਹੀਂ ਰਿਹਾ ਇਸ ਨਾਲ ਗੰਭੀਰ ਬਿਮਾਰੀ ਫੈਲ ਸਕਦੀ ਹੈl
ਉਥੇ ਹੀ ਮੰਡੀ ਵਿੱਚ ਕੰਮ ਕਰਣ ਵਾਲੇ ਮਜਦੂਰ ਨੇ ਦੱਸਿਆ ਕਿ ਫਾਜ਼ਿਲਕਾ ਦੀ ਸਬਜ਼ੀ ਮੰਡੀ ਵਿੱਚ ਕੋਈ ਪ੍ਰਬੰਧ ਵਿਖਾਈ ਨਹੀਂ ਦਿੰਦੇ ਅਤੇ ਨਾ ਹੀ ਕਨੂੰਨ ਦੀ ਪਰਵਾਹ ਕੀਤੀ ਜਾਂਦੀ ਹੈ ਸਭ ਮਿਲੀ ਭਗਤ ਨਾਲ ਚੱਲ ਰਿਹਾ ਹੈ ਸਾਨੂੰ ਨਾ ਤਾਂ ਕੋਈ ਸੈਨੀਟਾਈਜਰ ਉਪਲੱਬਧ ਕਰਵਾਇਆ ਗਿਆ ਅਤੇ ਨਾ ਹੀ ਹੱਥ ਧੋਣ ਲਈ ਇੱਥੇ ਪਾਣੀ ਦਾ ਇੰਤਜਾਮ ਕੀਤਾ ਗਿਆ ਹੈ।
ਉਥੇ ਹੀ ਮੰਡੀ ਵਿੱਚ ਮੌਜੂਦ ਮਾਰਕੇਟ ਕਮੇਟੀ ਦੇ ਸੇਕਰੇਟਰੀ ਜਗਰੂਪ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੇ ਬਿਆਨ ਹੈਰਾਨ ਕਰਣ ਵਾਲੇ ਸਨ ਉਨ੍ਹਾਂ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਰੂਲ ਲਾਗੂ ਹੋ ਹੀ ਨਹੀਂ ਸਕਦੇ ਅਤੇ ਸਾਨੂੰ ਸਰਕਾਰ ਨੇ ਨਾ ਤਾਂ ਮਾਸਕ ਦਿੱਤੇ ਹਨ ਅਤੇ ਨਾ ਹੀ ਲੋਕਾਂ ਨੂੰ ਪੁਆਉਣ ਲਈ ਦਸਤਾਨੇ ਦਿੱਤੇ ਹਣ ਮੰਡੀ ਇੰਜ ਹੀ ਚੱਲੇਗੀ।