← ਪਿਛੇ ਪਰਤੋ
ਫਿਰੋਜ਼ਪੁਰ, 5 ਅਪ੍ਰੈਲ 2020 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ 5 ਅਪ੍ਰੈਲ ਨੂੰ ਘਰਾਂ 'ਚ ਮੋਮਬੱਤੀਆਂ ਜਗਾਉਣ ਲਈ ਆਖਿਆ ਸੀ ਪਰ ਫਿਰੋਜ਼ਪੁਰ ਵਾਸੀਆਂ ਨੇ ਮੋਮਬੱਤੀਆਂ ਦੇ ਨਾਲ ਨਾਲ ਪਟਾਕੇ ਵੀ ਚਲਾਏ। ਜਿਓਂ ਹੀ 9.00 ਵੱਜੇ ਤਿਓਂ ਹੀ ਫਿਰੋਜ਼ਪੁਰ ਚ ਮੋਮਬੱਤੀਆਂ ਤੇ ਟਾਰਚਾਂ ਜਗਾਉਣ ਤੋਂ ਇਲਾਵਾ ਪਟਾਕੇ ਵੀ ਚਲਾਉਣੇ ਸ਼ੁਰੂ ਕਰ ਦਿੱਤੇ। ਲੋਕ ਘਰਾਂ ਦੀਆਂ ਛੱਤਾਂ ਤੇ ਚੜ੍ਹ ਗਏ ਅਤੇ ਦੀਵਾਲੀ ਦੀ ਤਰ੍ਹਾਂ ਪਟਾਕੇ, ਬੰਬ, ਅਨਾਰ ਫੁੱਲ ਝੜੀਆਂ ਆਦਿ ਚਲਾਉਂਦੇ ਨਜ਼ਰ ਆਏ। ਫਿਰੋਜ਼ਪੁਰ ਦੀ ਇਹ ਰਾਤ ਦੀਵਾਲੀ ਵਰਗੀ ਲੱਗੀ। ਦੀਵਾਲੀ ਜਿੰਨ੍ਹਾਂ ਹੀ ਲੋਕਾਂ ਨੇ ਚਾਅ ਮਨਾਇਆ। ਹਾਲਾਂਕਿ ਕੁੱਝ ਬੁੱਧੀਜੀਵੀ ਲੋਕਾਂ ਨੇ ਇਸ ਨੂੰ ਮੂਰਖਤਾ ਦੀ ਨਿਸ਼ਾਨੀ ਦੱਸਿਆ। ਕਿਉਂਕਿ ਕਰਫ਼ਿਊ ਲੱਗੇ ਹੋਣ ਕਰਕੇ ਸ਼ਰੇਆਮ ਇਸ ਤਰ੍ਹਾਂ ਪਟਾਕੇ ਚਲਾਉਣਾ ਵੀ ਕਰਫ਼ਿਊ ਤੋੜਨ ਤੋਂ ਘੱਟ ਨਹੀਂ ਸੀ।
Total Responses : 267