← ਪਿਛੇ ਪਰਤੋ
ਫਿਰੋਜ਼ਪੁਰ 8 ਮਈ 2020 : ਫਿਰੋਜ਼ਪੁਰ 'ਚ ਸਕੂਲਾਂ ਨੂੰ ਕਰਫ਼ਿਊ ਦੌਰਾਨ ਦਿੱਤੀ ਗਈ ਢਿੱਲ ਵਾਪਿਸ ਲੈ ਲਈ ਗਈ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਦੇ 10 ਟੀਚਰਾਂ ਨੂੰ ਸਕੂਲ ਪੁੱਜ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜੋ ਸਕੂਲਾਂ ਵਿਚੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾ ਸਕਦੇ ਹਨ। ਪਰ ਸਿੱਖਿਆ ਵਿਭਾਗ ਵੱਲੋਂ 10 ਮਈ ਤੱਕ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆ ਗਈਆਂ ਹਨ ਜਿਸ ਕਰਕੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ, ਐਡਿਡ ਅਤੇ ਸਰਕਾਰੀ ਸਕੂਲਾਂ ਨੂੰ ਦਿੱਤੀ ਗਈ ਢਿੱਲ ਤੁਰੰਤ ਵਾਪਿਸ ਲੈ ਲਈ ਗਈ ਹੈ।
Total Responses : 267