- ਲਾਗਤ ਕਰੀਬ 6 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਖਰਚ -ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 13 ਮਈ 2020 : ਪ੍ਰਵਾਸੀ ਮਜ਼ਦੂਰ ਜੋ ਆਪਣੇ ਸੂਬਿਆਂ ਨੂੰ ਵਾਪਿਸ ਜਾਣ ਦੇ ਚਾਹਵਾਨ ਹਨ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਫਿਰੋਜਪੁਰ ਕੈੰਟ ਦੇ ਰੇਲਵੇ ਸਟੇਸ਼ਨ ਤੋਂ ਪਹਿਲੀ ਸਰਾਮਿਕ ਐਕਸਪ੍ਰੈਸ ਰੇਲ ਗੱਡੀ ਵੀਰਵਾਰ ਦੀ ਸ਼ਾਮ ਨੂੰ ਯੂ.ਪੀ. ਦੇ ਕਾਨਪੁਰ ਜ਼ਿਲ੍ਹੇ ਸ਼ਾਮ ਨੂੰ 7 ਵਜੇ ਲਈ ਰਵਾਨਾ ਹੋਵੇਗੀ।
ਡਿਪਟੀ ਕਮਿਸ਼ਨਰ ਫਿਰੋਜਪੁਰ ਕੁਲਵੰਤ ਸਿੰਘ ਵਲੋਂ ਬੁੱਧਵਾਰ ਸ਼ਾਮ ਨੂੰ ਟ੍ਰੇਨ ਸੰਚਾਲਨ ਦੇ ਸੰਬੰਧਿਤ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾੰ ਕਿਹਾ ਕਿ 1188 ਯਾਤਰੀਆਂ ਨੂੰ ਲੈਕੇ ਇਹ ਰੇਲ ਗੱਡੀ ਫਿਰੋਜਪੁਰ ਕੈੰਟ ਰੇਲਵੇ ਸਟੇਸ਼ਨ ਤੋਂ ਵੀਰਵਾਰ ਸ਼ਾਮ ਨੂੰ 7 ਵਜੇ ਰਵਾਨਾ ਹੋਵੇਗੀ। ਉਨ੍ਹਾੰ ਕਿਹਾ ਕਿ ਇਸ ਰੇਲ ਗੱਡੀ ਰਾਹੀਂ ਉਹੀ ਯਾਤਰੀ ਜਾ ਸਕਣਗੇ ਜਿਨਾਂ ਨੇ ਆਪਣੇ ਆਪ ਨੂੰ ਸੂਬਾ ਸਰਕਾਰ ਦੇ ਪੋਰਟਲ 'ਤੇ ਰਜਿਸਟਰਡ ਕਰਵਾਇਆ ਹੈ ਅਤੇ ਉਨਾਂ ਨੂੰ ਅੱਜ ਦੇਰ ਰਾਤ ਜਾਂ ਬੁਧਵਾਰ ਦੀ ਸਵੇਰੇ ਨੂੰ ਮੋਬਾਇਲ 'ਤੇ ਐਸ.ਐਮ.ਐਸ. ਪ੍ਰਾਪਤ ਹੋਇਆ ਹੈ। ਇਹ ਟ੍ਰੇਨ ਕਾਨਪੁਰ ਡਿਵੀਜਨ ਨਾਲ ਸਬੰਧਤ ਕਾਨਪੁਰ (ਅਰਬਨ), ਕਾਨਪੁਰ (ਰੁਰਲ), ਇਟਾਵਾ, ਓਰਾਈਆ, ਫਰੁਖਾਬਾਦ ਅਤੇ ਕੰਨੌਜ ਇਲਾਕੀਆਂ ਨੂੰ ਵੀ ਕਵਰ ਕਰੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਕੋਈ ਦੂਸਰਾ ਵਿਅਕਤੀ ਰੇਲਵੇ ਸਟੇਸ਼ਨ 'ਤੇ ਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ਼ ਕਰਫ਼ਿਊ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ, ਸਿਰਫ ਇਸ ਟ੍ਰੇਨ ਵਿੱਚ ਸਵਾਰ ਹੋਣ ਲਈ ਅਧਿਕਾਰਤ ਕਿੱਤੇ ਗਏ ਲੋਕਾਂ ਦੀ ਮੂਵਮੇਂਟ ਨੂੰ ਹੀ ਮੰਜੂਰੀ ਦਿੱਤੀ ਗਈ ਹੈ। ਉਨ੍ਹਾੰ ਕਿਹਾ ਕਿ ਐਸ.ਐਮ.ਐਸ. ਪ੍ਰਾਪਤ ਕਰਨ ਤੋਂ ਬਾਅਦ ਜਿਲੇ ਵਿਚ ਪੁਜਣ ਵਾਲੇ ਯਾਤਰੀਆਂ ਨੂੰ ਠਹਿਰਾਉਣ ਲਈ ਪੁਖਤਾ ਇੰਤਜਾਮ ਕਿਤੇ ਗਏ ਹਨ, ਜਿਥੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਯਾਤਰੀਆਂ ਦੀ ਸਿਹਤ ਦੀ ਪੜਤਾਲ ਕਿਤੀ ਜਾਵੇਗੀ। ਸਿਹਤ ਦੀ ਪੜਤਾਲ ਤੋਂ ਬਾਅਦ ਹੀ ਸਫਰ ਦੀ ਮੰਜੂਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯਾਤਰੀ ਆਪਣੇ ਨਾਲ ਖਾਣਾ ਅਤੇ ਪਾਣੀ ਲੈ ਕੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ 'ਤੇ ਯੋਗ ਵਿਅਕਤੀ ਦੇ ਦਾਖਲੇ ਦੀ ਜਾਂਚ ਲਈ ਪੰਜਾਬ ਪੁਲਿਸ ਦੇ ਅਧਿਕਾਰਿਆਂ ਨੂੰ ਹੁਕਮ ਦੇ ਦਿਤੇ ਗਏ ਹਨ, ਜੋਕਿ ਸਟੇਸ਼ਨ ਦੇ ਆਲੇ-ਦੁਆਲੇ ਸੁਰਖਿਆ ਦੇ ਪੁਖਤਾ ਇੰਤਜਾਮ ਕਰਣਗੇ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਤਹਿਤ ਅਜਿਹੀਆਂ ਹੋਰ ਰੇਲ ਗੱਡੀਆਂ ਚਲਣਗੀਆਂ ਅਤੇ ਇਨਾੰ ਸਾਰੀਆਂ ਗਡਿਆਂ ਦਾ ਖਰਚ ਪੰਜਾਬ ਸਰਕਾਰ ਵਲੋਂ ਕਿਤਾ ਜਾਵੇਗਾ ਤਾਕਿ ਆਪਣੇ ਸੂਬੇ ਵਾਪਸ ਪਰਤਨ ਵਾਲੇ ਲੋਕਾਂ ਉਤੇ ਕਿਸੇ ਤਰਾਂ ਦਾ ਕੋਈ ਬੋਝ ਨਾ ਪਵੇ। ਇਸ ਮੌਕੇ ਐਸਡੀਐਮ ਫਿਰੋਜਪੁਰ ਸ਼੍ਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਸਿਵਿਲ ਸਰਜਨ ਡਾ. ਨਵਦੀਪ ਸਿੰਘ ਅਤੇ ਪੁਲਿਸ ਮਹਿਕਮੇ ਦੇ ਅਧਿਕਾਰੀ ਹਾਜਿਰ ਸਨ।