ਡੀ ਆਈ ਜੀ ਦੀ ਅਗਵਾਈ ਚ ਪੁਲਿਸ ਦੇ ਉੱਚ ਅਧਿਕਾਰੀ ਹੋਏ ਸ਼ਾਮਿਲ
ਫਿਰੋਜ਼ਪੁਰ 06 ਅਪ੍ਰੈਲ 2020 : ਜ਼ਿਲੇ ਭਰ ਚ ਅਮਨ ਕਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਫਿਰੋਜ਼ਪੁਰ ਪੁਲਿਸ ਵਲੋਂ ਸੜਕਾਂ ਤੇ ਫਲੈਗ ਮਾਰਚ ਕੀਤਾ ਗਿਆ। ਫਿਰੋਜ਼ਪੁਰ ਰੇਂਜ ਡੀ ਆਈ ਜੀ ਸ ਹਰਦਿਆਲ ਸਿੰਘ ਮਾਨ ਦੀ ਅਗਵਾਈ ਹੇਠ ਇਹ ਮਾਰਚ ਕੱਢਿਆ ਗਿਆ। ਜਿਸ ਵਿੱਚ ਫਿਰੋਜ਼ਪੁਰ ਦੇ ਐੱਸ ਐੱਸ ਪੀ ਭੁਪਿੰਦਰ ਸਿੰਘ, ਐੱਸ ਪੀ ਬਲਜੀਤ ਸਿੰਘ ਸਿੱਧੂ, ਡੀ ਐੱਸ ਪੀ ਸਿਟੀ ਗੁਰਦੀਪ ਸਿੰਘ ਅਤੇ ਵੱਖ ਥਾਣਿਆਂ ਦੀ ਪੁਲਿਸ ਨੇ ਸ਼ਿਰਕਤ ਕੀਤੀ। ਇਹ ਫਲੈਗ ਮਾਰਚ ਸ਼ਹੀਦ ਊਧਮ ਸਿੰਘ ਚੌਕ ਤੋਂ ਸ਼ੁਰੂ ਹੋ ਕੇ ਦਿੱਲੀ ਗੇਟ, ਬਾਂਸੀ ਗੇਟ, ਬਗ਼ਦਾਦੀ ਗੇਟ ਅਤੇ ਹੋਰ ਵੱਖ ਸੜਕਾਂ ਤੋਂ ਗੁਜਰਿਆ।ਇਸ ਮੌਕੇ ਡੀ ਆਈ ਜੀ ਸ ਹਰਦਿਆਲ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਅਫਵਾਹਾਂ ਤੋਂ ਬਚਣ, ਅਤੇ ਪੁਲਿਸ ਨੂੰ ਸਹਿਯੋਗ ਦੇਣ।